ਬਾਹਰ ਨਜਾਇਜ਼ ਸਬੰਧਾਂ ਦੇ ਚਲਦਿਆਂ ਗੁਰਜੀਤ ਸਿੰਘ ਨੇ ਪਤਨੀ ਦੀ ਕੁੱਟਮਾਰ ਕਰਕੇ ਕੀਤਾ ਲਾਪਤਾ ਖੁਦ ਬੱਚਿਆਂ ਨੂੰ ਲੈਕੇ ਹੋਇਆ ਫ਼ਰਾਰ, ਪੁਲਿਸ ਵਲੋਂ ਭਾਲ ਜਾਰੀ
- ਅਪਰਾਧ
- 29 Apr,2025

ਸਰਹਾਲੀ ਕਲਾਂ 28 ਅਪ੍ਰੈਲ , ਨਜ਼ਰਾਨਾ ਟਾਈਮਜ਼ ਬਿਊਰੋ
ਦੋ ਬੱਚਿਆਂ ਦੇ ਪਿਓ ਵੱਲੋਂ ਬਾਹਰ ਨਜ਼ਾਇਜ਼ ਸੰਬੰਧਾਂ ਦੇ ਚੱਲਦਿਆਂ ਆਪਣੀ ਪਤਨੀ ਨੂੰ ਕੁੱਟਮਾਰ ਕਰਕੇ ਲਾਪਤਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ , ਜ਼ਿਲ੍ਹਾ ਤਰਨ ਤਾਰਨ ਦੇ ਪੱਤੀ ਮਾਖੇ ਕੀ ,ਪਿੰਡ ਸਰਹਾਲੀ ਕਲਾਂ ਦੇ ਵਸਨੀਕ ਜੁਗਰਾਜ ਸਿੰਘ ਸੰਧੂ ਨੇ ਦੱਸਿਆ ਕਿ ਮੇਰੀ ਭੈਣ ਬਲਜੀਤ ਕੌਰ ਦਾ ਵਿਆਹ ਗੁਰਜੀਤ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਮੌਜਗੜ੍ਹ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਨਾਲ 11 ਸਾਲ ਪਹਿਲਾਂ ਹੋਇਆ ਸੀ। ਜੋ ਕਿ ਬਲਜੀਤ ਕੌਰ ਦੀ ਮਾਸੀ ਭੋਲੀ ਵਾਸੀ ਕਮਾਲ ਕੇ ਧਰਮਕੋਟ ਜ਼ਿਲ੍ਹਾ ਮੋਗਾ ਵੱਲੋਂ ਹੀ ਝੂਠ ਬੋਲ ਕੇ ਧੋਖੇ ਵਿਚ ਰੱਖ ਕੇ ਰਿਸ਼ਤਾ ਕਰਵਾਇਆ ਗਿਆ। ਵਿਆਹ ਤੋਂ ਕੁਝ ਸਾਲ ਬਾਅਦ ਹੀ ਗੁਰਜੀਤ ਸਿੰਘ ਅਤੇ ਉਸਦੇ ਪਰਿਵਾਰ ਵੱਲੋਂ ਦਾਜ਼ ਤੇ ਜ਼ਮੀਨ ਦੀ ਮੰਗ ਕੀਤੀ ਜਾਣ ਲੱਗੀ। ਪਰ ਬਲਜੀਤ ਕੌਰ ਇਹ ਸਭ ਆਪਣੇ ਤੱਕ ਹੀ ਸੀਮਤ ਰੱਖਦੀ ਰਹੀ। ਸਮਾਂ ਬੀਤਣ ਤੇ ਗੁਰਜੀਤ ਸਿੰਘ ਨੇ ਅਕਾਲ ਅਕੈਡਮੀ ਵਿੱਚ ਕਲਰਕ ਦੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੀ ਉਸਦੇ ਅਕਵਿੰਦਰ ਕੌਰ ਪਤਨੀ ਬਿਕਰਮ ਸਿੰਘ ਵਾਸੀ ਸੁਧਾਰਾ ਜੋ ਕਿ ਦੋ ਬੱਚਿਆਂ ਦੀ ਮਾਂ ਹੈ ਦੇ ਨਾਲ ਨਜਾਇਜ਼ ਸਬੰਧ ਜੁੜ ਗਏ। ਗੁਰਜੀਤ ਸਿੰਘ ਨੇ ਉਸਨੂੰ ਆਪਣੇ ਨਾਲ ਘਰ ਲਿਆਉਣਾ ਵੀ ਸ਼ੁਰੂ ਕਰ ਦਿੱਤਾ। ਜਦ ਬਲਜੀਤ ਕੌਰ ਨੇ ਇਸਦਾ ਵਿਰੋਧ ਕੀਤਾ ਤਾਂ ਪੂਰੇ ਪਰਿਵਾਰ ਵੱਲੋਂ ਉਸਨੂੰ ਡਰਾ ਧੱਮਕਾ ਕੇ ਚੁੱਪ ਕਰਵਾ ਦਿੱਤਾ ਗਿਆ। ਜਿਸ ਨਾਲ ਬਲਜੀਤ ਕੌਰ ਡਿਪਰੈਸ਼ਨ ਵਿਚ ਜਾ ਕੇ ਬੀਮਾਰ ਰਹਿਣ ਲੱਗੀ ਤਾਂ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸਨੂੰ ਕੋਈ ਦਵਾਈ ਬੂਟੀ ਵੀ ਨਾ ਲਿਆ ਕੇ ਦਿੱਤੀ ਗਈ। ਇਕ ਦਿਨ ਜ਼ਿਆਦਾ ਬੀਮਾਰ ਹੋਣ ਤੇ ਬਲਜੀਤ ਕੌਰ ਦੇ ਬੇਟੇ ਵੱਲੋਂ ਪੇਕਿਆਂ ਨੂੰ ਫੋਨ ਕਰਕੇ ਦੱਸਿਆ ਗਿਆ ਤਾਂ ਉਹਨਾਂ ਦੇ ਪਹੁੰਚਣ ਤੇ ਬਲਜੀਤ ਕੌਰ ਨੂੰ ਦਵਾਈ ਦਿੱਤੀ ਗਈ। ਬਲਜੀਤ ਕੌਰ ਦੀ ਹਾਲਤ ਵੇਖ ਉਸਦੇ ਪੇਕਿਆਂ ਵੱਲੋਂ ਪੰਚਾਇਤ ਖੜੀ ਗਈ ਤਾਂ ਉਸਦੇ ਸਹੁਰੇ ਸੁੱਖਾ ਸਿੰਘ ਨੇ ਕਿਹਾ ਕਿ ਗੁਰਜੀਤ ਸਿੰਘ ਦੇ ਅਕਵਿੰਦਰ ਕੌਰ ਨਾਲ ਨਜਾਇਜ਼ ਸਬੰਧ ਹਨ ਜਿਸ ਕਾਰਨ ਇਹਨਾਂ ਦੇ ਘਰ ਵਿੱਚ ਲੜਾਈ ਰਹਿਦੀ ਹੈ। ਪੰਚਾਇਤ ਵਿਚ ਗੁਰਜੀਤ ਸਿੰਘ ਨੇ ਮੰਨਿਆ ਕਿ ਉਹ ਅੱਗੇ ਤੋਂ ਕੋਈ ਵੀ ਗਲਤੀ ਨਹੀਂ ਕਰੇਗਾ ।
ਬਲਜੀਤ ਕੌਰ ਦੇ ਮਾਰੀਆਂ ਸੱਟਾਂ ਦੀਆਂ ਤਸਵੀਰਾਂ
ਪਰ ਤਕਰੀਬਨ 15 ਦਿਨ ਬੀਤਣ ਤੇ ਗੁਰਜੀਤ ਸਿੰਘ ਵੱਲੋਂ ਫਿਰ ਕੁੱਟ ਮਾਰ ਕਰਕੇ ਬਲਜੀਤ ਕੌਰ ਨੂੰ ਇਹ ਕਹਿ ਕੇ ਘਰੋਂ ਕੱਢ ਦਿੱਤਾ ਕਿ ਮੈਂ ਤੈਨੂੰ ਤਲਾਕ ਦੇਣਾ ਹੈ। ਕੁੱਟਮਾਰ ਦੌਰਾਨ ਗੁਰਜੀਤ ਸਿੰਘ ਵੱਲੋਂ ਬੈਲਟਾਂ ਦੇ ਨਾਲ ਸੱਟਾਂ ਮਾਰੀਆਂ ਗਈਆਂ ਉਸਦਾ ਸਿਰ ਵੀ ਪਾੜਿਆ ਗਿਆ ਤੇ ਗਲ ਕੁੱਟ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਜਦੋਂ ਬਲਜੀਤ ਕੌਰ ਦੇ ਪੇਕੇ ਪਰਿਵਾਰ ਵੱਲੋਂ ਥਾਣਾ ਸਰਹਾਲੀ ਕਲਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਮੌਜਗੜ੍ਹ ਪਿੰਡ ਦੇ ਸਰਪੰਚ ਨਿਰਵੈਲ ਸਿੰਘ, ਐਕਸਿਸ ਬੈਂਕ ਦੇ ਮੈਨੇਜਰ ਲਖਵਿੰਦਰ ਸਿੰਘ ਤੇ ਪਿੰਡ ਦੇ ਹੋਰ ਮੋਤਬਾਰ ਸੱਜਣਾ ਨੇ 27 ਫਰਵਰੀ ਨੂੰ ਸਰਹਾਲੀ ਕਲਾਂ ਥਾਣੇ ਵਿਚ ਆਪਣੀ ਜ਼ਿੰਮੇਵਾਰੀ ਚੁੱਕ ਕੇ ਰਾਜ਼ੀਨਾਮਾ ਕਰਕੇ ਬਲਜੀਤ ਕੌਰ ਨੂੰ ਸਹੁਰੇ ਘਰ ਵਾਪਸ ਲੈ ਗਏ। ਘਰ ਆ ਕੇ ਗੁਰਜੀਤ ਸਿੰਘ ਨੇ ਫਿਰ ਕੁੱੜੀ ਨਾਲ ਲੜਨਾ ਝਗੜਨਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਬੱਚਿਆਂ ਨੂੰ ਵੀ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਫਿਰ ਦੋ ਵਾਰ ਬਲਜੀਤ ਕੌਰ ਦੇ ਪੇਕੇ ਪਰਿਵਾਰ ਤੋਂ ਮੋਤਬਾਰ ਬੰਦੇ ਸਰਪੰਚ ਕੋਲ ਗਏ ਪਰ ਉਹਨਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ। ਸਹੁਰੇ ਪਰਿਵਾਰ ਨੇ ਬਲਜੀਤ ਕੌਰ ਤੇ ਉਸੇ ਤਰ੍ਹਾਂ ਜ਼ੁਲਮ ਜਾਰੀ ਰੱਖਿਆ। ਬੱਚਿਆਂ ਨੂੰ ਵੀ ਸਵੇਰੇ 7 ਵਜੇ ਸਕੂਲ ਲੈ ਕੇ ਜਾਂਦੇ ਤੇ ਸ਼ਾਮ ਛੇ ਵਜੇ ਘਰ ਲੈਕੇ ਆਉਂਦੇ ਸਾਰਾ ਦਿਨ ਜਵਾਕ ਭੁੱਖੇ ਭਾਣੇ ਸਰਕਾਰੀ ਸਕੂਲ ਦੇ ਦਰਵਾਜ਼ੇ ਅੱਗੇ ਬੈਠੇ ਰਹਿੰਦੇ। ਫਿਰ 22 ਅਪ੍ਰੈਲ 2025 ਨੂੰ ਗੁਰਜੀਤ ਸਿੰਘ ਨੇ ਬਲਜੀਤ ਕੌਰ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ । ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਕਿ ਉਹ ਜਿਉਂਦੀ ਹੈ ਜਾਂ ਉਸ ਦੇ ਸਹੁਰੇ ਪਰਿਵਾਰ ਵੱਲੋਂ ਮਾਰ ਦਿੱਤਾ ਗਿਆ ਹੈ। ਜਿਸ ਪਰਿਵਾਰ ਵੱਲੋਂ ਭਾਲ ਕੀਤੀ ਜਾ ਰਹੀ ਹੈ ਮੀਡੀਆ ਦੀ ਵੀ ਸਹਾਇਤਾ ਲਈ ਜਾ ਰਹੀ ਹੈ। ਜਦੋਂ ਇਸ ਕੇਸ ਵਿੱਚ ਪੁਲਿਸ ਪ੍ਰਸ਼ਾਸਨ ਵਲੋਂ ਕਾਰਵਾਈ ਕੀਤੀ ਗਈ ਤਾਂ ਹੁਣ ਗੁਰਜੀਤ ਸਿੰਘ ਆਪਣੇ ਪਿਤਾ ਸੁੱਖਾ ਸਿੰਘ ਭਰਾ ਦਲਜੀਤ ਸਿੰਘ ਤੇ ਤਿੰਨਾਂ ਬੱਚਿਆਂ ਨੂੰ ਲੈਕੇ ਫਰਾਰ ਹੋ ਗਿਆ ਹੈ। ਬਲਜੀਤ ਕੌਰ ਦੇ ਪੇਕੇ ਪਰਿਵਾਰ ਵੱਲੋਂ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਉਹ ਪੂਰਾ ਪਰਿਵਾਰ ਬਲਜੀਤ ਕੌਰ ਨੂੰ ਰਸਤੇ ਵਿੱਚੋਂ ਹਟਾ ਕੇ ਅਕਵਿੰਦਰ ਕੌਰ ਨਾਲ ਵਿਆਹ ਕਰਵਾਉਣ ਦੀ ਫਿਰਾਕ ਵਿਚ ਹੈ ਜਿਸ ਵਿਚ ਗੁਰਜੀਤ ਸਿੰਘ ਦੀਆਂ ਭੈਣਾਂ ਨਿੰਦਰ ਕੌਰ ਅਤੇ ਗੁਰਵਿੰਦਰ ਕੌਰ ਵਾਸੀ ਕਿੱਲੀ ਬੋਦਲਾਂ ਦਾ ਪੂਰਾ ਹੱਥ ਹੈ। ਬਲਜੀਤ ਕੌਰ ਦੇ ਪੇਕੇ ਪਰਿਵਾਰ ਵੱਲੋਂ ਪੁਲੀਸ ਪ੍ਰਸ਼ਾਸਨ ਕੋਲ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ।
Posted By:

Leave a Reply