ਵਿਆਹ ਮਾਮਲੇ ਤੇ ਪਾਕ ਸਰਕਾਰ ਸੰਜੀਦਗੀ ਤੇ ਸੁਹਿਰਦਤਾ ਨਾਲ ਵਿਚਰੇ
- ਅੰਤਰਰਾਸ਼ਟਰੀ
- 20 Nov,2025
ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮੋਹਤਰਮਾ ਮਰਿਅਮ ਨਵਾਜ ਸਖਤ ਕਾਨੂੰਨ ਬਣਾਵੇ: ਸਖੀਰਾ
ਅੰਮ੍ਰਿਤਸਰ, 20 ਨਵੰਬਰ , ਸੁਰਜੀਤ ਸਿੰਘ ਖ਼ਾਲਸਾ
ਆਪਣੇ ਦੇਸ਼, ਕੌਮ, ਮੱਜ਼ਹਬ ਤੇ ਧਰਮ ਨੂੰ ਤਿਲਾਂਜਲੀ ਦੇ ਕੇ ਪਾਕਿਸਤਾਨ ਵਿਖੇ ਇੱਕ ਮੁਸਲਿਮ ਵਿਅਕਤੀ ਦੇ ਨਾਲ ਵਿਸ਼ਵ ਪੱਧਰ ਤੇ ਲਾਹਨਤਾ ਖੱਟਣ ਵਾਲੀ ਪੰਜਾਬੀ ਮੂਲ ਦੀ ਭਾਰਤੀ ਔਰਤ ਸਰਬਜੀਤ ਕੌਰ ਨਿਵਾਸੀ ਕਪੂਰਥਲਾ ਦੀਆਂ ਜਿੱਥੇ ਮੁਸ਼ਕਿਲਾ ਵੱਧਦੀਆਂ ਨਜ਼ਰ ਆ ਰਹੀਆਂ ਹਨ। ਉFੱਥੇ ਭਾਰਤ ਵਿੱਚ ਸਰਬਜੀਤ ਕੌਰ ਦੇ ਘਿਣੌਨੀ ਹਰਕਤ ਨੰੱੂ ਲੈ ਕੇ ਭਾਰਤੀ ਲੋਕਾਂ ਦੇ ਵਿੱਚ ਵੱਧਦੇ ਰੋਸ ਅਤੇ ਗੁੱਸੇ ਦੀ ਲਹਿਰ ਦੇ ਸਿਲਸਿਲੇ ਦੇ ਚੱਲਦਿਆਂ ਸੰਨ 2015 ਦੇ ਸਰਬੱਤ ਖਾਲਸਾ ਸੰਮੇਲਨ ਦੇ ਸਰਕਦਾ ਅਹੁੱਦੇਦਾਰਾਂ ਭਾਈ ਜਰਨੈਲ ਸਿੰਘ ਸਖੀਰਾ, ਭਾਈ ਮੋਹਕਮ ਸਿੰਘ, ਭਾਈ ਵੱਸਣ ਸਿੰਘ ਜੱਫਰਵਾਲ, ਭਾਈ ਸਤਨਾਮ ਸਿੰਘ ਮਨਾਵਾ ਨੇ ਇਸ ਮਾਮਲੇ ਦੇ ਆਪਣਾ ਪ੍ਰਤੀਕ੍ਰਮ ਜਾਹਿਰ ਕਰਦਿਆਂ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮੋਹਤਰਮਾ ਮਰਿਅਮ ਨਵਾਬ ਦੇ ਕੋਲੋਂ ਅਜਿਹੇ ਮਾਮਲੇ ਨੂੰ ਲੈ ਕੇ ਕਰੜਾ ਤੇ ਸਖਤ ਕਾਨੂੰਨ ਬਣਾਏ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਭਾਰਤ ਤੋਂ ਜੱਥੇ ਦੇ ਨਾਲ ਪਾਕਿਸਤਾਨ ਦੇ ਸਿੱਖ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨ ਗਈ ਕੋਈ ਵੀ ਔਰਤ ਆਪਣੇ ਨਾਪਾਕ ਮਨਸੂਬਿਆ ਨੂੰ ਹਕੀਕੀ ਰੂਪ ਦੇਣ ਵਿੱਚ ਕਾਮਯਾਬ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਸਰਬਜੀਤ ਕੌਰ ਦੀ ਇਸ ਕੋਝੀ ਹਰਕਤ ਦੀ ਵਿਸ਼ਵ ਪੱਧਰ ਤੇ ਨਿੰਦਿਆ ਤੇ ਵਿਰੋਧਤਾ ਹੋਈ ਹੈ। ਉਨ੍ਹਾਂ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੋਹਤਰਮਾ ਮਰਿਆਮ ਨਵਾਜ ਨੂੰ ਬੇਨਤੀ ਕੀਤੀ ਹੈ ਕਿ ਕਾਨੂੰਨ ਬਣਾ ਕੇ ਇਸ ਨੂੰ ਜਲਦ ਤੋਂ ਲਾਗੂ ਵੀ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਆਹ ਮਾਮਲੇ ਤੇ ਸਰਬਜੀਤ ਕੌਰ ਦੀ ਦੁਨਿਆ ਭਰ ਵਿੱਚ ਕਿਰਕਿਰੀ ਤਾਂ ਹੋਈ ਹੈ ਇਸ ਨਾਲ ਦੋਵਾਂ ਦੇਸ਼ਾਂ ਦੇ ਵਿਸ਼ੇਸ਼ ਪੰਜਾਬੀ ਬਾਸ਼ਿੰਦਿਆਂ ਦਾ ਇੱਕ ਦੂਜੇ ਤੋਂ ਵਿਸ਼ਵਾਸ਼ ਵੀ ਉFੱਠ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਇੱਕ ਦੀ ਗਲਤੀ ਕਾਰਨ ਕਿਸੇ ਵੀ ਮੱਜ਼ਹਬ ਤੇ ਕੌਮ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਸੱਕਦਾ। ਜਦੋਂ ਕਿ ਇਸ ਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਇਨਸਾਨਾ ਨੂੰ ਹੀ ਕਸੂਰਵਾਰ ਠਹਿਰਾਇਆ ਜਾ ਸੱਕਦਾ ਹੈ। ਭਾਈ ਜਰਨੈਲ ਸਿੰਘ ਸਖੀਰਾ, ਭਾਈ ਮੋਹਕਮ ਸਿੰਘ, ਭਾਈ ਵੱਸਣ ਸਿੰਘ ਜੱਫਰਵਾਲ, ਭਾਈ ਸਤਨਾਮ ਸਿੰਘ ਮਨਾਵਾ ਨੇ ਕਿਹਾ ਕਿ ਅਗਰ ਕਿਸੇ ਵੀ ਮਹਿਲਾ^ਪੁਰਸ਼ ਨੂੰ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਵਿਆਹ ਕਰਵਾਉਣ ਦਾ ਸ਼ੌਂਕ ਹੈ ਤਾਂ ਉਸ ਦੇ ਲਈ ਸਿੱਧੇ ਪੈਮਾਨਿਆਂ ਨੂੰ ਇਸਤੇਮਾਲ ਵਿੱਚ ਲਿਆਉਣਾ ਲਾਜ਼ਮੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਬਜੀਤ ਕੌਰ ਦੇ ਵੱਲੋਂ ਧਾਰਮਿਕ ਜੱਥੇ ਦੇ ਨਾਲ ਬਤੌਰ ਸ਼ਰਧਾਲੂ ਜਾ ਕੇ ਧਰਮ ਬਦਲਣ ਤੇ ਨਿਕਾਹ ਕਰਵਾਉਣ ਵਰਗੀ ਗੁਸਤਾਖੀ ਨੂੰ ਕੌਮ ਤੇ ਪੰਥ ਕਦੇ ਵੀ ਮੁਆਫ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਅਗਰ ਲਹਿੰਦੇ ਪੰਜਾਬ ਦੇ ਵਿੱਚ ਕੋਈ ਕਰੜਾ ਤੇ ਸਖਤ ਕਾਨੂੰਨ ਬਣ ਜਾਂਦਾ ਹੈ ਤਾਂ ਕੋਈ ਵੀ ਮਹਿਲਾ^ਪੁਰਸ਼ ਅਜਿਹੀ ਘਿਣੌਨੀ ਹਰਕਤ ਕਰਨ ਦੀ ਜੁਰਅਤ ਨਹੀਂ ਕਰ ਸਕੇਗਾ। ਅਜਿਹੇ ਮਾਮਲਿਆਂ ਦੇ ਕਾਰਨ ਦੋਵਾਂ ਦੇਸ਼ਾਂ ਦੇ ਵਿੱਚ ਰਿਸ਼ਤੇ ਖਰਾਬ ਹੋਣਾ ਤੇ ਕੁੜਤਨ ਵੱਧਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਚੜ੍ਹਦੇ ਪੰਜਾਬ ਦੀ ਸਰਕਾਰ ਨੂੰ ਵੀ ਇਸ ਪਾਸੇ ਸੰਜੀਦਗੀ ਤੇ ਸੁਹਿਰਦਤਾ ਦੇ ਨਾਲ ਵੇਖਿਆ ਤੇ ਜਾਂਚਿਆ ਜਾਣਾ ਚਾਹੀਦਾ ਹੈ। ਅੰਤ ਵਿੱਚ ਉਨ੍ਹਾਂ ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮੋਹਤਰਮਾ ਮਰਿਅਮ ਨਵਾਜ ਨੂੰ ਸਰਬਜੀਤ ਕੌਰ ਦੇ ਮਾਮਲੇ ਤੇ ਗੰਭੀਰਤਾ ਨਾਲ ਨੋਟਿਸ ਲੈਣਾ ਚਾਹੀਦਾ ਹੈ ਕਿ ਉਸ ਦਾ ਮੰਤਵ ਸਿਰਫ ਵਿਆਹ ਕਰਵਾਉਣਾ ਹੀ ਸੀ ਜਾਂ ਫਿਰ ਇਸਦੇ ਪਿੱਛੇ ਕੋਈ ਹੋਰ ਕਹਾਣੀ ਹੈ।
Posted By:
GURBHEJ SINGH ANANDPURI
Leave a Reply