ਗੁਰੂ ਅਰਜਨ ਦੇਵ ਖਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ
- ਸਿੱਖਿਆ/ਵਿਗਿਆਨ
- 19 Nov,2025
ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦਾ ਕੀਤਾ ਦੌਰਾ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,19 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਲੋਂ ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ ਦੀ ਅਗਵਾਈ ਹੇਠ ਵਿੱਦਿਅਕ ਸਕੱਤਰ ਐਸਜੀਪੀਸੀ ਇੰਜੀ.ਸੁਖਮਿੰਦਰ ਸਿੰਘ ਵਲੋਂ ਪ੍ਰਾਪਤ ਆਦੇਸ਼ਾਂ ਅਨੁਸਾਰ ਵਿਦਿਆਰਥੀ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਸਾਇੰਸ ਡਿਪਾਰਮੈਟ ਦੇ ਅਧਿਆਪਕ ਪ੍ਰੋਫੈਸਰ ਲਖਵਿੰਦਰ ਕੌਰ, ਪ੍ਰੋਫੈਸਰ ਪ੍ਰਭਦੀਪ ਕੌਰ,ਪ੍ਰੋਫੈਸਰ ਕਿਰਨਦੀਪ ਕੌਰ,ਕਲਰਕ ਗੁਰਵਿੰਦਰ ਸਿੰਘ ਪੰਨੂ ਅਤੇ ਲਾਇਬ੍ਰੇਰੀਅਨ ਹਰਪਾਲ ਸਿੰਘ ਦੀ ਅਗਵਾਈ ਹੇਠ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਟੂਰ 'ਤੇ ਲਿਜਾਇਆ ਗਿਆ।ਜਿਸ ਵਿੱਚ ਵਿੱਦਿਆਰਥੀਆਂ ਨੂੰ ਅਲੱਗ ਅਲੱਗ ਸ਼ੋਅ ਦਿਖਾਏ ਗਏ।ਜਿਸ ਵਿੱਚ ਥ੍ਰੀਡੀ ਸ਼ੋਅ,ਬਰਡ ਗੈਲਰੀ,ਹਰਬਲ ਗਾਰਡਨ ਸਮੇਤ ਹੋਰ ਵੀ ਜਗ੍ਹਾ ਦਿਖਾਈਆਂ ਗਈਆਂ। ਪ੍ਰਿੰਸੀਪਲ ਹਰਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਇਸ ਟੂਰ ਨਾਲ ਵਿਦਿਆਰਥੀਆਂ ਦੇ ਗਿਆਨ ਅਤੇ ਤਜਰਬੇ ਵਿੱਚ ਵਾਧਾ ਹੋਵੇਗਾ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਾਇੰਸ ਮੈਥ ਅਤੇ ਹੋਰ ਕਈ ਖੋਜਾਂ ਬਾਰੇ ਅਨੁਭਵ ਪ੍ਰਾਪਤ ਹੋਇਆ। ਵਿਦਿਆਰਥੀਆਂ ਨੇ ਇਸ ਟੂਰ ਦਾ ਪੂਰਾ ਪੂਰਾ ਆਨੰਦ ਮਾਣਿਆ।ਪ੍ਰਿੰਸੀਪਲ ਹਰਮਨਦੀਪ ਸਿੰਘ ਵਲੋਂ ਇੰਨਾ ਵਿੱਦਿਅਕ ਟੂਰਾਂ ਦੇ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਅਜਿਹੇ ਉਪਰਾਲੇ ਦੇ ਸਦਕਾ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਸੋ ਇਸ ਕਰਕੇ ਭਵਿੱਖ ਵਿੱਚ ਇਹੋ ਜਿਹੀਆਂ ਹੋਰ ਵੀ ਕਈ ਜਗ੍ਹਾਵਾਂ ਜੋ ਇਤਿਹਾਸਕ, ਵਿੱਦਿਅਕ ਅਤੇ ਧਾਰਮਿਕ ਸੰਸਥਾਵਾਂ ਹਨ,ਉਨ੍ਹਾਂ ਵਿੱਚ ਲਿਜਾ ਕੇ ਵਿਦਿਆਰਥੀਆਂ ਦੇ ਅਨੁਭਵ ਵਿੱਚ ਵਾਧਾ ਕੀਤਾ ਜਾਵੇਗਾ।
Posted By:
GURBHEJ SINGH ANANDPURI
Leave a Reply