ਭਾਈ ਮਨਦੀਪ ਸਿੰਘ ਦੀ ਹਾਰ ਲਈ ਬਾਦਲਕੇ ਜ਼ਿੰਮੇਵਾਰ
- ਧਾਰਮਿਕ/ਰਾਜਨੀਤੀ
- 19 Nov,2025
ਭਾਈ ਮਨਦੀਪ ਸਿੰਘ ਦੀ ਹਾਰ ਲਈ ਬਾਦਲਕੇ ਜ਼ਿੰਮੇਵਾਰ
ਗੁਰੂ ਪਿਆਰੇ ਖਾਲਸਾ ਜੀ ਦੁਨੀਆਂ ਦੀ ਤਵਾਰੀਖ ਦੱਸਦੀ ਹੈ ਕਿ ਖਾਨਦਾਨੀ ਆਦਤਾਂ ਸੁਭਾਅ ਬਿਮਾਰੀਆਂ ਕੁਰਬਾਨੀਆਂ ਗਦਾਰੀਆਂ ਅਤੇ ਹੋਰ ਕਾਫੀ ਕੁੱਝ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਂ ਅੱਗੇ ਚੱਲਦਾ ਹੀ ਆਇਆ ਹੈ ਚੱਲ ਰਿਹਾ ਹੈ ਅਤੇ ਚੱਲਦਾ ਵੀ ਰਹੇਗਾ । ਜਿਸ ਤਰ੍ਹਾਂ ਬਾਦਲਾਂ ਦਾ ਮਜੀਠੀਆਂ ਦਾ ਕੈਪਟਨ ਹੋਰਾਂ ਦਾ ਇਤਿਹਾਸ ਹੀ ਗਦਾਰੀਆਂ ਭਰਿਆ ਹੈ । ਇਹ ਡੀ ਐਨ ਏ ਵਿੱਚ ਖੂਨ ਵਿੱਚ ਅੱਗੇ ਤੋਂ ਅੱਗੇ ਚੱਲ ਰਿਹਾ ਹੈ । ਸਤਿਗੁਰੂ ਜੀ ਦੀ ਕਿਰਪਾ ਹੋਈ ਕਿ ਤਰਨ ਤਾਰਨ ਸਾਹਿਬ ਜੀ ਦੀ ਜਿਮਨੀ ਚੋਣ ਸਮੇਂ ਸਾਰੀਆਂ ਪੰਥਕ ਧਿਰਾਂ ਇੱਕ ਮੰਚ ਉੱਪਰ ਇਕੱਠੀਆਂ ਹੋ ਗਈਆਂ । ਭਾਈ ਸੰਦੀਪ ਸਿੰਘ ਸਨੀ ਕੌਮੀ ਯੋਧੇ ਅਣਖੀ ਯੋਧੇ ਧਰਮੀ ਯੋਧੇ ਦੇ ਭਰਾਤਾ ਭਾਈ ਮਨਦੀਪ ਸਿੰਘ ਜੀ ਦੇ ਬਰਾਬਰ ਕਿਸੇ ਵੀ ਪੰਥਕ ਧਿਰ ਨੇ ਆਪਣਾ ਕੋਈ ਵੀ ਉਮੀਦਵਾਰ ਖੜ੍ਹਾ ਨਹੀਂ ਕੀਤਾ। ਲੇਕਿਨ ਗਦਾਰਾਂ ਨੇ ਤਾਂ ਖਾਨਦਾਨੀ ਆਦਤ ਅਤੇ ਸੁਭਾਅ ਮੁਤਾਬਿਕ ਗਦਾਰੀ ਕਰਨੀ ਹੀ ਸੀ ,ਏਸ ਕਰਕੇ ਬਾਦਲਾਂ ਗਦਾਰਾਂ ਨੇ ਆਪਣਾ ਵੱਖਰਾ ਉੱਮੀਦਵਾਰ ਖੜ੍ਹਾ ਕਰਕੇ ਇੱਕ ਵਾਰੀ ਫੇਰ ਕੌਮ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ । ਰਾਜਨੀਤਕ ਮਾਹਰ ਕਹਿੰਦੇ ਹਨ ਕਿ ਅਗਰ ਬਾਦਲ ਦਲ ਵੀ ਖਾਲਸਾ ਪੰਥ ਦੇ ਨਾਲ ਖੜ੍ਹਾ ਹੋ ਜਾਂਦਾ, ਆਪਣੀ ਉਮੀਦਵਾਰ ਬੀਬੀ ਨੂੰ ਖੜ੍ਹੀ ਨਾ ਕਰਦਾ ਤਾਂ ਭਾਈ ਮਨਦੀਪ ਸਿੰਘ ਜੀ ਦੀ ਅਤੇ ਖਾਲਸਾ ਪੰਥ ਜੀ ਦੀ ਸਿੱਖ ਕੌਮ ਜੀ ਦੀ ਜਿੱਤ ਪੱਕੀ ਸੀ । ਪਰ ਬਾਦਲਾਂ ਨੇ ਵਾਰਿਸ ਸ਼ਾਹ ਨੂੰ ਝੂਠਿਆਂ ਨਹੀਂ ਹੋਣ ਦਿੱਤਾ। ਵਾਰਿਸ ਸ਼ਾਹ ਦਾ ਇੱਕ ਅਖਾਣ ਬਹੁਤ ਮਸ਼ਹੂਰ ਹੈ ਕਿ ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ । ਬਾਕੀ ਸਾਡਾ ਖੁਦ ਦਾ ਇਹ ਵੀ ਮੰਨਣਾ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਇਹ ਪਹਿਲੀ ਚੋਣ ਲੜੀ ਹੈ ਅਤੇ ਭਾਈ ਮਨਦੀਪ ਸਿੰਘ ਜੀ ਰਾਜਨੀਤੀ ਵਿੱਚ ਬਿਲਕੁੱਲ ਜੀਰੋ ਮੀਟਰ ਹਨ ਅਤੇ ਫੇਰ ਵੀ ਵੀਹ ਹਜ਼ਾਰ ਪਲੱਸ ਵੋਟ ਮਿਲ ਜਾਣੀ ਅਤੇ ਉੱਹ ਵੀ ਬਿਨਾਂ ਸ਼ਰਾਬ ਵੰਡੇ ਤੋਂ ਬਿਨਾ ਅਫੀਮ ਡੋਡੇ ਚਿੱਟਾ ਸਮੈਕ ਅਤੇ ਪੈਸੇ ਵੰਡੇ ਤੋਂ ਬਿਨਾਂ ਪੁਲੀਸ ਪ੍ਰਸ਼ਾਸਨ ਦੀ ਵਰਤੋਂ ਕੀਤੇ ਤੋਂ , ਇਹ ਕੋਈ ਜਿੱਤ ਤੋਂ ਘੱਟ ਨਹੀਂ ਹੈ । ਬਾਕੀ ਮੌਕੇ ਦੀਆਂ ਸਰਕਾਰਾਂ ਕੋਲ ਪਾਵਰ ਹੁੰਦੀ ਹੈ ਉੱਹ ਪਾਵਰ ਦੁਆਰਾ ਸ਼ਕਤੀ ਦੁਆਰਾ ਸ਼ਾਮ ਦਾਮ ਦੰਡ ਭੇਦ ਦੀ ਵਰਤੋਂ ਕਰਕੇ ਬਹੁਤ ਕੁੱਝ ਕਰ ਸਕਦੀਆਂ ਹਨ ਅਤੇ ਕੀਤਾ ਵੀ ਹੈ । ਬਾਦਲਾਂ ਗਦਾਰਾਂ ਕਰਕੇ ਪੰਥਕ ਵੋਟ ਵੰਡੀ ਗਈ ਅਤੇ ਦੁਸ਼ਮਣ ਫਾਇਦਾ ਲੈ ਗਏ । ਚਲੋ ਖੈਰ ਜੰਗਾਂ ਵਿੱਚ ਜਿੱਤਣ ਹਾਰਨ ਬਣਿਆਂ ਹੀ ਹੋਇਆ ਹੈ । ਇਹ ਵੋਟਤੰਤਰ ਦਾ ਰਸਤਾ ਵੀ ਸਾਡੀ ਆਖਰੀ ਮੰਜਿਲ ਨਹੀਂ ਹੈ , ਪਰ ਅਸੀਂ ਪੰਥਕ ਰਾਜਨੀਤੀ ਨੂੰ ਵੀ ਪੰਜਾਬ ਵਿੱਚੋਂ ਮਰਨ ਨਹੀਂ ਦਿਆਂਗੇ । ਬਾਦਲਾਂ ਗਦਾਰਾਂ ਨੇ ਸੈਂਟਰ ਸਰਕਾਰਾਂ ਅੱਗੇ ਗੋਡੇ ਟੇਕ ਕੇ ਪੰਥਕ ਪਰੰਪਰਾਵਾਂ ਦਾ ਘਾਣ ਤਾਂ ਕੀਤਾ ਹੀ ਕੀਤਾ ਹੈ ਲੇਕਿਨ ਪੰਥਕ ਰਾਜਨੀਤੀ ਨੂੰ ਵੀ ਹਾਸ਼ੀਏ ਉੱਤੇ ਲੈ ਆਂਦਾ ਹੈ । ਅੱਜ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਪਾਰਟੀ ਦੇ ਹਾਰਨ ਦੀ ਖੁਸ਼ੀ ਵਿੱਚ ਅਖੌਤੀ ਸ਼ਿਵ ਸੈਨਿਕਾਂ ਨੇ ਕਹਿੰਦੇ ਹਨ ਕਿ ਭੰਗੜੇ ਵੀ ਪਾਏ ਹਨ ਅਤੇ ਲੱਡੂ ਨੀ ਵੰਡੇ ਹਨ । ਬਾਂਦਰ ਬਾਂਦਰ ਹੀ ਹੁੰਦੇ ਹਨ ਕੋਈ ਹਰਕਤ ਵੀ ਕਰ ਸਕਦੇ ਹਨ ਪਰ ਇਹ ਪਵੇਗੀ ਮਹਿੰਗੀ ਹੀ ਇਹਨਾਂ ਨੂੰ , ਪਹਿਲਾਂ ਵੀ ਕਈਆਂ ਨੂੰ ਮਹਿੰਗੀ ਪੈ ਚੁੱਕੀ ਹੈ । ਇਹਨਾਂ ਦਾ ਕੰਮ ਹੈ ਪੰਜਾਬ ਦੀ ਸਾਂਤੀ ਨੂੰ ਭੰਗ ਕਰਨਾ ਅਤੇ ਹਮੇਸ਼ਾਂ ਹੀ ਪੁੱਠੇ ਚੱਲਣਾ । ਜਦੋਂ ਕਿਤੇ ਫੇਰ ਜਾਗੋ ਵਾਲੇ ਆ ਜਾਣ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਲੁਧਿਆਣੇ ਵਾਂਗ ਫੇਰ ਚੀਕਾਂ ਮਾਰਦੇ ਹਨ ਕਿ ਪੰਜਾਬ ਮੇਂ ਹਿੰਦੂਆਂ ਕੋ ਖਤਰਾ ਹੈ । ਬਾਕੀ ਸਾਡੀ ਆਖਰੀ ਮੰਜ਼ਿਲ ਖਾਲਿਸਤਾਨ ਹੀ ਹੈ , ਉੱਸ ਲਈ ਸਾਨੂੰ ਜਿਹੜੀ ਵੀ ਲੜਾਈ ਲੜਨੀ ਪਈ ਲੜਾਂਗੇ। ਹਥਿਆਰਾਂ ਵੇਲੇ ਹਥਿਆਰਾਂ ਵਾਲੀ ਲੜਾਈ ਲੜੀ ਸੀ , ਵਿਚਾਰਾਂ ਵੇਲੇ ਕਲਮ ਚੱਲ ਰਹੀ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ, ਅੱਗੋਂ ਜਿਸ ਤਰ੍ਹਾਂ ਦਾ ਸਮਾਂ ਆਵੇਗਾ ਓਸ ਹਿਸਾਬ ਨਾਲ ਜੰਗ ਜਾਰੀ ਰਹੇਗੀ। ਬਾਦਲਾਂ ਨੂੰ ਵੋਟਾਂ ਪਾਉਣ ਵਾਲੇ ਸਿੱਖਾਂ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਜਰੂਰ ਮਾਰਨਾ ਚਾਹੀਦਾ ਹੈ , ਲ਼ਿਖਣਾ ਤਾਂ ਮੈਂ ਕੁੱਝ ਹੋਰ ਹੀ ਸੀ ਪਰ ਫੇਰ ਬੀਬੀਆਂ ਭੈਣਾਂ ਵੀ ਖਬਰਾਂ ਪੜ੍ਹਦੀਆਂ ਹਨ ਥੋੜਾ ਕੰਮ ਨਰਮ ਕਰ ਦਿੱਤਾ ਹੈ । ਗਦਾਰਾਂ ਨੂੰ ਵੋਟਾਂ ਪਾ ਕੇ ਗਦਾਰ ਨਾ ਬਣੋ , ਪੰਥ ਦਾ ਕਲੰਕ ਨਾ ਲਗਵਾਓ , ਇਹ ਕਲੰਕ ਸਦੀਆਂ ਤੱਕ ਨਹੀਂ ਲਿੱਥੇਗਾ ਸਿੱਖੋ । ਇਹ ਬਾਦਲਾਂ ਨੇ ਜਿੱਤਣ ਤੋਂ ਬਾਅਦ ਫੇਰ ਤੁਹਾਡੇ ਸਿਰਾਂ ਵਿੱਚ ਹੀ ਛਿੱਤਰ ਮਾਰਨੇ ਹਨ , ਇਹ ਗੱਲ ਸਾਦ ਰੱਖਿਓ । ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹੀ ਭਗੌੜੇ ਹਨ ਸਿੱਖਾਂ ਨੇ ਉੱਹਨਾਂ ਨੂੰ ਵੋਟਾਂ ਪਾਈਆਂ ਹੀ ਕਿਉਂ? ਕੀ ਹਾਲੇ ਤੁਸੀਂ ਹੋਰ ਬੇਅਦਬੀਆਂ ਕਰਵਾਉਣਾ ਚਾਹੁੰਦੇ ਹੋ ? ਕੀ ਤੁਸੀਂ ਚਿੱਟੇ ਨਾਲ ਹੋਰ ਮਾਵਾਂ ਦੇ ਪੁੱਤ ਮਰਵਾਉਣੇ ਚਾਹੁੰਦੇ ਹੋ ? ਕੁੱਝ ਤਾਂ ਸੋਚਿਆ ਕਰੋ । ਗਲ੍ਹੀਆਂ ਨਾਲੀਆਂ ਸੜਕਾਂ ਪੁੱਲ ਬਣਾਉਣੇ ਸਰਕਾਰਾਂ ਦਾ ਕੰਮ ਹੈ । ਇਸ ਨੂੰ ਵਿਕਾਸ ਨਹੀਂ ਕਹਿੰਦੇ । ਲਕਾਂ ਨੂੰ ਰੁਜ਼ਗਾਰ ਦੇਣ ਸਰਕਾਰਾਂ ਵਿਕਾਸ ਖੁਦ ਬ ਖੁਦ ਹੀ ਹੋ ਜਾਵੇਗਾ । ਜਮੀਰਾਂ ਮਾਰ ਕੇ ਡਰ ਡਰ ਕੇ ਜੀਣ ਨਾਲੋਂ ਤਾਂ ਮੌਤ ਹੀ ਚੰਗੀ ਹੁੰਦੀ ਹੈ । ਸੋ ਅਖੀਰ ਵਿੱਚ ਫੇਰ ਏਹ ਹੀ ਕਹਾਂਗੇ ਕਿ ਪੰਥ ਦੀ ਹਾਰ ਸੁੱਖਬੀਰ ਸਿੰਘ ਬਾਦਲ ਐਂ ਕੰਪਨੀ ਨੇ ਹੀ ਕਰਵਾਈ ਹੈ । ਬਾਕੀ 2027 ਵਿੱਚ ਵੋਟਾਂ ਵਾਲਾ ਊਠ ਕਿਸ ਕਰਵਟ ਬੈਠਦਾ ਹੈ ਵੇਖਦੇ ਹਾਂ। ਬਾਕੀ ਖਾਲਸਾ ਪੰਥ ਨਾ ਕਦੇ ਹਾਰਿਆ ਸੀ ਨਾ ਕਦੇ ਹਾਰਿਆ ਹੈ ਨਾ ਹੀ ਕਦੇ ਹਾਰੇਗਾ। ਅਸੀਂ ਜਿੱਤਾਂਗੇ ਜਰੂਰ ਜੰਗ ਜਾਰੀ ਰੱਖਾਂਗੇ, ਹੁੰਦੇ ਕੀ ਹਨ ਸਿੱਖ ਵੈਰੀਆਂ ਨੂੰ ਜਰੂਰ ਦੱਸਾਂਗੇ । ਮੰਜ਼ਿਲ ਹੈ ਨੇੜੇ ਹੌਂਸਲੇ ਬੁਲੰਦ ਰੱਖੱਓ , ਕਿਵੇਂ ਚਬਾਉਂਦੇ ਅਸੀਂ ਚਣੇ ਵੈਰੀਆਂ ਨੂੰ ਤੁਸੀਂ ਅੱਖੀਂ ਤੱਕਿਓ । ਹੋ ਜਾਓ ਸਾਰੇ ਤਕੜੇ , ਗੁਲਾਮੀ ਗਲੋਂ ਲਾਹੁਣੀ ਪੈਣੀ ਆ । ਪੰਮਾ ਕਹਿੰਦਾ ਮੰਜਿਲ ਨੂੰ ਸਰ ਕਰਨ ਲਈ, ਮੌਤ ਵਿਆਹੁਣੀ ਪੈਣੀ ਆ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Posted By:
GURBHEJ SINGH ANANDPURI
Leave a Reply