ਧਰਮ ਪ੍ਰਚਾਰ ਕਮੇਟੀ ਦੇ ਮੁੱਖ ਪ੍ਰਚਾਰਕ ਗਿਆਨੀ ਜਗਦੇਵ ਸਿੰਘ ਵੱਲੋਂ ਅਮਰੀਕਾ ਵਿੱਚ ਸ਼ਹੀਦੀ ਸ਼ਤਾਬਦੀ ਸੰਬੰਧੀ ਪ੍ਰਚਾਰ

ਧਰਮ ਪ੍ਰਚਾਰ ਕਮੇਟੀ ਦੇ ਮੁੱਖ ਪ੍ਰਚਾਰਕ ਗਿਆਨੀ ਜਗਦੇਵ ਸਿੰਘ ਵੱਲੋਂ ਅਮਰੀਕਾ ਵਿੱਚ ਸ਼ਹੀਦੀ ਸ਼ਤਾਬਦੀ ਸੰਬੰਧੀ ਪ੍ਰਚਾਰ

ਸੈਨਹੋਜ਼ੇ 24 ਅਪ੍ਰੈਲ ,ਨਜ਼ਰਾਨਾ ਟਾਈਮਜ਼ ਬਿਊਰੋ

ਧਰਮ ਪ੍ਰਚਾਰ ਕਮੇਣੀ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਪ੍ਰਚਾਰਕ ਗਿਆਨੀ ਜਗਦੇਵ ਸਿੰਘ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਗੁਰਪੁਰਬ/ਸ਼ਤਾਬਦੀ) ਸਮਾਗਮ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਅਮਰੀਕਾ ਵਿਖੇ ਵੱਖ- ਵੱਖ ਗੁਰਦੁਆਰਾ ਸਾਹਿਬਾਨ ਵਿੱਚ ਕਥਾ ਵੀਚਾਰ ਕਰਕੇ ਸਿੱਖ ਸੰਗਤਾ 23 ਨਵੰਬਰ 2025 ਤੋਂ 25 ਨਵੰਬਰ 2025 ਗੁਰਦੁਆਰਾ ਸੀਸ ਗੰਜ ਸਾਹਿਬ ਅਨੰਦਪੁਰ ਸਾਹਿਬ ਵਿਖੇ ਹੋ ਰਹੇ ਵਿਸਾਲ ਗੁਰਮਤਿ ਸਮਾਗਮ ਵਿੱਚ ਪਹੁੰਚਣ ਲਈ ਪ੍ਰੇਰਣਾ ਕਰ ਰਹੇ ਹਨ।

ਭਾਈ ਜਗਦੇਵ ਸਿੰਘ ਮੁੱਖ ਪ੍ਰਚਾਰਕ ਸਾਹਿਬਾਨ ਨੇ ਦੱਸਿਆਂ ਕਿ ਕਸ਼ਮੀਰੀ ਪੰਡਤਾਂ ਦੀ ਪੁਕਾਰ ਕਰਨ ਤੇ ਗੁਰੂ ਤੇਮ ਬਹਾਦਰ ਸਾਹਿਬ ਜੀ ਅਨੰਦਪੁਰ ਸਹਿਬ ਤੋਂ ਹਿਦੂ ਧਰਮ ਦੀ ਰੱਖਿਆ ਕਰਨ ਲਈ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਚੱਲ ਪਏ ਅਤੇ ਪ੍ਰਗਟ ਭਏ ਗੁਰ ਤੇਗ ਬਹਾਦਰ । ਸਗਲ ਡਿਸ਼ਟ ਪੈ ਦਾਪੀ ਚਾਦਰ॥

ਉਹ ਸਾਰੀ ਸ੍ਰਿਸ਼ਟੀ ਦੀ ਚਾਦਰ, ਧਰਮ ਦੀ ਚਾਦਰ, ਬਣਕੇ ਇੱਕ ਵਿਲੱਖਣ ਇਤਿਹਾਸ ਸਿਰਜ ਗਏ। ਇਸ ਸਬੰਧ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 350 ਸਾਲਾ ਸ਼ਹੀਦੀ ਗੁਰਪੁਰਬ ਭਾਈ ਮਤੀ ਦਾਸ, ਭਾਣੀ ਸਹੀ ਦਾਸ, ਭਾਈ ਦਿਆਹਾ ਜੀ ਦੇ 350 ਸਾਲਾ ਸਹੀਦੀ ਸ਼ਤਾਬਦੀ ਅਤੇ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਜੀ 350 ਸਾਲਾ ਗੁਰਤਾ ਗੱਦੀ ਗੁਰਪੁਰਬ ਸਬੰਧੀ ਅਨੰਦਪੁਰ ਸਾਹਿਬ ਵਿਖੇ ਗੁ: ਸੀਸ ਗੰਜ ਸਾਹਿਬ ਦੇ ਅੰਦਰ ਅਤੇ ਬਾਹਰ ਵਿਸ਼ਾਲ ਪੰਡਾਲ ਲਗਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਹਾਨ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ ।ਅਮਰੀਕਾ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਨ , ਜਿਵੇ, ਗੁ: ਸਾਹਿਬ ਸੈਨਹੋਜੇ, ਗੁ ਸਾਹਿਬ ਫਰੀਮੈਂਟ, ਸਿਲੀਕਾਨ ਵੈਲੀ,ਗੁਰਦੁਆਰਾ ਗੁਰਦੁਆਰਾ ਸਾਹਿਬ ਬਿਉੜਾ ਪਾਰਕ L.A., ਗੁਰਦੁਆਰਾ ਸਾਹਿਬ ਰਿਵਰਸਾਈਡ L.A. ਗੁਰਦੁਆਰਾ ਸਿੰਘ ਸਭਾ ਵਰਜੀਨੀਆਂ, ਸਿੱਖ ਸੈਂਟਰ ਆਫ ਵਰਜੀਨੀਆਂ ਮਕਾਸਸ, ਸਿੱਖ ਫਾਊਡੇਸ਼ਨ ਆਫ ਵਰਜੀਨੀਆ, ਗੁਰਦੁਆਸ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਰੈਡਲ ਟਾਊਨ,ਗੁਰਦੁਆਰਾ ਗੁਰੂ ਨਾਨਕ ਫਾਊਡੇਸ਼ਨ ਬਾਲਟੀਮੋਰ, ਗੁਰਦੁਅਰਾ ਗੁਰੂ ਗੋਬਿੰਦ ਸਿੰਘ ਫਾਊਡੇਸਨ ਬਾਕਟੀਐਰਾ ਗੁਰਦੁਆਰਾ ਸਿੰਘ ਸਭਾ ਵਾਸਿੰਗਟਨ ਸਿਆਟਲ ਆਦਿ ਵਿਖੇ ਗਿਆਨੀ ਜਗਦੇਵ ਸਿੰਘ ਜੀ ਕਥਾ ਵਿਚਾਰਾਂ ਕਰਕੇ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੁਰਬਾਣੀ ਤੇ ਇਤਿਹਾਸ ਤੋਂ ਜਾਣੂ ਕਰਵਾ ਕੇ ਸਿੱਖ ਸੰਗਤਾਂ ਨੂੰ ਸ਼ਤਾਬਦੀ ਸਬੰਧੀ ਕੱਢੇ ਜਾ ਰਹੇ ਕੀਰਤਨਾਂ ਦੀ ਜਾਣਕਾਰੀ ਵੀ ਦੇ ਰਹੇ ਹਨ। ਜਿਵੇਂ ਗੁ: ਮਟਨ ਸਾਹਿਬ ਕਸ਼ਮੀਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਨਗਰ ਕੀਰਤਨ, ਗੁ: ਧੋਥੜੀ ਸਾਹਿਬ ਆਸਾਮ ਤੋਂ ਗੁ: ਸੀਸ ਗੰਜ ਅਨੰਦਪੁਰ ਸਾਹਿਬ ਤੱਕ ਨਗਰ ਕੀਰਤਨ,ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾ ਵਲੋਂ ਅਮਰੀਕਾ ਵਿੱਚ ਪ੍ਰਚਾਰ ਦੌਰੇ ਤੇ ਪਹੁੰਚੇ ਗਿ: ਜਸਦੇਵ ਸਿੰਘ ਹੈੱਡ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਦਾ ਮਾਨ ਸਨਮਾਨ ਵੀ ਕੀਤਾ ਜਾ ਰਿਹਾ ਹੈ।


Posted By: TAJEEMNOOR KAUR