ਪਹਿਲਗਾਮ ਦੇ ਮ੍ਰਿਤਕਾਂ ਦੇ ਹੱਕ ਵਿੱਚ ਮਹਿਲਾ ਕਾਂਗਰਸ ਨੇ ਕੱਢਿਆ ਕੈਂਡਲ ਮਾਰਚ
- ਰਾਜਨੀਤੀ
- 24 Apr,2025

ਡਾਕਟਰ ਗਾਂਧੀ ਨੇ ਕੀਤੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ।
ਪਟਿਆਲਾ,24 ਅਪ੍ਰੈਲ (ਗੁਰਸ਼ਰਨ ਸਿੰਘ ਵਿੱਰਕ)
ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਤੇ ਜਿਲਾ ਮਹਿਲਾ ਕਾਂਗਰਸ ਪਟਿਆਲਾ ਸ਼ਹਿਰੀ ਦੀ ਪ੍ਰਧਾਨ ਰੇਖਾ ਅਗਰਵਾਲ ਦੀ ਅਗਵਾਈ ਹੇਠ ਅੱਜ ਮਹਿਲਾ ਕਾਂਗਰਸ ਵੱਲੋਂ ਪਹਿਲਗਾਮ ਹੱਤਿਆਕਾਂਡ ਦੇ ਵਿਰੋਧ ਵਿੱਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਪਟਿਆਲਾ ਦੇ ਸਾਂਸਦ ਡਾਕਟਰ ਧਰਮਵੀਰ ਗਾਂਧੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਅਤੇ ਕਸ਼ਮੀਰ ਦੇ ਪਹਿਲਗਾਮ ਵਿੱਚ ਵਾਪਰੀ ਘਿਣੌਨੀ ਘਟਨਾ ਤੇ ਰੋਸ ਪ੍ਰਗਟ ਕਰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕੀਤੀ।
ਡਾ ਧਰਮਵੀਰ ਗਾਂਧੀ ਨੇ ਕਿਹਾ ਕਿ ਭਾਜਪਾ ਸਰਕਾਰ ਦੇਸ਼ ਵਿੱਚ ਨਫਰਤ ਦੀ ਰਾਜਨੀਤੀ ਫੈਲਾ ਰਹੀ ਹੈ ਜਿਸ ਦੇ ਸਿੱਟੇ ਸਾਡੇ ਦੇਸ਼ ਵਾਸੀਆਂ ਨੂੰ ਪਹਿਲਾ ਹੀ ਬੁਰੇ ਨਤੀਜੇ ਭੁਗਤਣੇ ਪੈ ਰਹੇ ਹਨ ਪਰ ਇਸ ਕਤਲ ਕਾਂਡ ਨੇ ਸਾਰੇ ਦੇਸ਼ ਵਾਸੀਆਂ ਦੇ ਦਿਲ ਝੰਜੋੜ ਕੇ ਰੱਖ ਦਿੱਤੇ ਹਨ। ਉਨਾਂ ਕਿਹਾ ਕਿ ਇਸ ਕਤਲ ਕਾਂਡ ਵਿੱਚ ਸ਼ਾਮਿਲ ਅੱਤਵਾਦੀਆਂ ਨੇ ਜੋ ਘਨਾਉਣੀ ਹਰਕਤ ਕੀਤੀ ਹੈ ਉਨਾਂ ਨੂੰ ਤੁਰੰਤ ਫੜ ਕੇ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਭਾਰਤ ਸਰਕਾਰ ਇਸ ਮਾਮਲੇ ਦੇ ਤਹਿ ਤੱਕ ਜਾਵੇ ਅਤੇ ਇਸ ਵਿੱਚ ਸ਼ਾਮਿਲ ਇੱਕ ਇੱਕ ਸਾਜਿਸ਼ਕਰਤਾ ਨੂੰ ਫਾਂਸੀ ਦੀ ਸਜ਼ਾ ਦੇਵੈ।ਇਸੇ ਦੌਰਾਨ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਪਹਿਲਗਾਮ ਵਿਚ ਵਾਪਰੇ ਕਤਲਕਾਂਡ ਦੇ ਘਟਨਾਕਰਮ ਨੇ ਦੇਸ਼ ਦੇ ਬੱਚੇ ਬੱਚੇ ਨੂੰ ਰਵਾਇਆ ਹੈ। ਭਾਜਪਾ ਸਰਕਾਰ ਜੋ ਦੇਸ਼ ਵਿੱਚ ਨਫਰਤ ਦੀ ਨੀਤੀ ਅਪਣਾ ਰਹੀ ਹੈ ਉਸ ਸਰਾਸਰ ਦੇਸ਼ ਨਾਲ ਧੱਕਾ ਹੈ। ਸਾਡਾ ਦੇਸ਼ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਤੇ ਇੱਕ ਦੂਜੇ ਨੂੰ ਆਪਣੇ ਨਾਲੋਂ ਵੱਧ ਕੇ ਪਿਆਰ ਕਰਦਾ ਹੈ ਪਰ ਅੱਜ ਭਾਜਪਾ ਗਲਤ ਰਸਤੇ ਉੱਤੇ ਤੁਰੀ ਹੋਈ ਹੈ। ਬੀਬੀ ਰੰਧਾਵਾ ਨੇ ਕਿਹਾ ਕਿ ਜਿਸ ਤਰ੍ਹਾਂ ਇਸ ਕਾਂਡ ਵਿੱਚ ਸ਼ਾਮਿਲ ਦਰਿੰਦਿਆਂ ਨੇ ਔਰਤਾਂ ਤੇ ਬੱਚਿਆਂ ਨੂੰ ਮਰਿਆ ਇਸ ਤੋਂ ਘਨਾਉਣਾ ਕਾਂਡ ਕੋਈ ਨਹੀਂ ਹੋ ਸਕਦਾ।
ਰੇਖਾ ਅਗਰਵਾਲ ਨੇ ਕਿਹਾ ਕਿ ਅੱਜ ਮਹਿਲਾ ਕਾਂਗਰਸ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਮ੍ਰਿਤਕਾਂ ਦੇ ਹੱਕ ਵਿੱਚ ਕੈਂਡਲ ਮਾਰਚ ਵੀ ਕੱਢਿਆ ਗਿਆ। ਅੱਜ ਦੇ ਇਸ ਕੈਂਡਲ ਮਾਰਚ ਵਿੱਚ ਪਟਿਆਲਾ ਦੇ ਸਾਬਕਾ ਮੇਅਰ ਵਿਸ਼ਨੂ ਸ਼ਰਮਾ, ਗੋਪਾਲ ਸਿੰਗਲਾ, ਹਰੀਸ਼ ਅਗਰਵਾਲ ਐਮਸੀ, ਸੰਤ ਬਾਂਗਾ, ਪ੍ਰੋਮਿਲਾ ਮਹਿਤਾ, ਅਮਰਵੀਰ ਕੌਰ ਬੇਦੀ, ਨਰਿੰਦਰ ਪੱਪਾ ਐਮਸੀ, ਜਸਵਿੰਦਰ ਰੰਧਾਵਾ, ਨਰਿੰਦਰ ਲਾਲੀ, ਦਿਨੇਸ਼ ਸ਼ਰਮਾ, ਕੇਕੇ ਸਹਿਗਲ, ਕੇਵਲ ਕ੍ਰਿਸ਼ਨ ਸ਼ਰਮਾ, ਚਰਨਜੀਤ ਕੌਰ ਬਲਾਕ ਪ੍ਰਧਾਨ, ਰਾਕੇਸ਼ ਮੋਦੀ, ਹਰਦੀਪ ਜੋਸ਼ਨ, ਵਰਿੰਦਰ ਪਸਿਆਣਾ, ਗੁਰਮੀਤ ਪਸਿਆਣਾ, ਲਤਾ ਵਰਮਾ, ਮਨਦੀਪ ਚੌਹਾਨ, ਸੁੱਖੀ ਦਿਓਲ, ਅਮਰਜੀਤ ਕੌਰ, ਰਜਨੀ, ਡਿੰਪਲ ਗਿੱਲ, ਗੁਰਮੀਤ ਕੌਰ ਵੀ ਹਾਜ਼ਰ ਸਨ।
Posted By:

Leave a Reply