ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਪ੍ਰਵਾਸ ਇੱਕ ਵੱਡੀ ਚੁਣੌਤੀ ਵਿਸ਼ੇ 'ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਸਫਲਤਾਪੂਰਵਕ ਸੰਪੰਨ

ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ  ਪ੍ਰਵਾਸ ਇੱਕ ਵੱਡੀ ਚੁਣੌਤੀ ਵਿਸ਼ੇ 'ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਸਫਲਤਾਪੂਰਵਕ ਸੰਪੰਨ

ਰਾਕੇਸ਼ ਨਈਅਰ

ਚੋਹਲਾ ਸਾਹਿਬ/ਤਰਨਤਾਰਨ,22 ਮਾਰਚ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜ, ਚੋਹਲਾ ਸਾਹਿਬ ਵਿਖੇ ਇੰਜੀ. ਸੁਖਮਿੰਦਰ ਸਿੰਘ ਸਕੱਤਰ ਵਿੱਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪ੍ਰੋਫੈਸਰ ਹਿੰਮਤ ਸਿੰਘ ਦੀ ਅਗਵਾਈ ਹੇਠ ਆਈ.ਸੀ.ਐਸ.ਐਸ.ਆਰ.ਦੇ ਸਹਿਯੋਗ ਨਾਲ ਦੋ ਰੋਜਾ ਰਾਸ਼ਟਰੀ ਸੈਮੀਨਾਰ ਦੇ ਦੂਸਰੇ ਦਿਨ 'ਓਵਰਸੀਜ ਮਾਈਗਰੇਸ਼ਨ ਵਿਸ਼ੇ' ਉੱਤੇ ਆਪਣੇ ਵਿਚਾਰ ਪੇਸ਼ ਕਰਨ ਲਈ ਕਾਲਜ ਕੈਂਪਸ ਵਿੱਚ ਵੱਖ ਵੱਖ ਉੱਘੀਆਂ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਹਿੰਮਤ ਸਿੰਘ ਨੇ ਕਾਲਜ ਕੈਂਪਸ ਵਿੱਚ ਪਹੁੰਚਣ ਤੇ ਡਾਕਟਰ ਦਵਿੰਦਰ ਸਿੰਘ ਜੌਹਲ ਰਿਟਾਇਰਡ ਮੁਖੀ ਸਾਈਕੋਲਜੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਨਿੱਘੀ ਜੀ ਆਇਆਂ ਆਖਿਆ। ਉਹਨਾ ਦੇ ਨਾਲ ਪ੍ਰੋਫੈਸਰ ਡਾਕਟਰ ਰਣਦੀਪ ਕੌਰ,ਪ੍ਰੋਫੈਸਰ ਡਾਕਟਰ ਗੁਰਪ੍ਰੀਤ ਕੌਰ ਨੇ ਵੀ ਸੈਮੀਨਾਰ ਦੇ ਪਹਿਲੇ ਅਕੈਡਮਿਕ ਸੈਸ਼ਨ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਪ੍ਰੋਫੈਸਰ ਹਿੰਮਤ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਬੁੱਕੇ ਦੇ ਕੇ ਅਤੇ ਸ਼ਬਦੀ ਰੂਪ ਵਿਚ ਜੀ ਆਇਆ ਆਖਿਆ। ਸੈਮੀਨਾਰ ਦੇ ਦੂਸਰੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਪ੍ਰੋਫੈਸਰ ਡਾਕਟਰ ਦਵਿੰਦਰ ਸਿੰਘ ਜੌਹਲ ਨੇ ਪਰਵਾਸ ਵਿਸ਼ੇ 'ਤੇ ਆਪਣੇ ਸੰਬੋਧਨ ਦੌਰਾਨ ਪਰਵਾਸ ਦੇ ਵਿਸ਼ੇ ਨੂੰ ਵਿਦਿਆਰਥੀ ਵਰਗ ਦੀ ਮਾਨਸਿਕਤਾ ਨਾਲ ਜੋੜ ਕੇ ਬੜੇ ਹੀ ਅਹਿਮ ਤੱਥ ਪੇਸ਼ ਕੀਤੇ ਤੇ ਵਿਦਿਆਰਥੀਆਂ ਨੂੰ ਪੰਜਾਬ ਵਿੱਚ ਰਹਿ ਕੇ ਸਖ਼ਤ ਮਿਹਨਤ ਕਰਕੇ ਉੱਚ ਅਹੁਦਿਆਂ 'ਤੇ ਪਹੁੰਚਣ ਲਈ ਪ੍ਰੇਰਿਤ ਕੀਤਾ।ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਆਖਿਆ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਟੀਚੇ ਪ੍ਰਾਪਤ ਕਰ ਸਕਦੇ ਹਾਂ,ਘਾਟ ਕੇਵਲ ਸਾਡੇ ਅੰਦਰ ਦ੍ਰਿੜ ਨਿਸ਼ਚੇ ਦੀ ਹੈ। ਜੇਕਰ ਹਰ ਵਿਦਿਆਰਥੀ ਆਪਣੇ ਨਿਸ਼ਚੇ ਨੂੰ ਦ੍ਰਿੜ ਕਰ ਲਵੇ ਅਤੇ ਇੱਥੇ ਹੀ ਰਹਿ ਕੇ ਆਪਣੀ ਦਿਮਾਗੀ ਅਤੇ ਸਰੀਰਕ ਤਾਕਤ ਵੱਖ ਵੱਖ ਕੰਮਾਂ ਵਿੱਚ ਲਗਾਵੇ ਤਾਂ ਉਹ ਸੰਤਾਪ ਜੋ ਅੱਜ ਦੀ ਨੌਜਵਾਨ ਪੀੜੀ ਤੇ ਉਨਾਂ ਦੇ ਪਰਿਵਾਰ ਹੰਡਾ ਰਹੇ ਹਨ,ਇਸ ਤੋਂ ਸਹਿਜੇ ਹੀ ਬਚਿਆ ਜਾ ਸਕਦਾ ਹੈ।ਉਹਨਾਂ ਦੱਸਿਆ ਕਿ ਪ੍ਰਵਾਸ ਕੋਈ ਨਵੀਂ ਚੀਜ਼ ਨਹੀਂ,ਪਰ ਪ੍ਰਵਾਸ ਦੇ ਢੰਗ ਬਦਲ ਗਏ ਹਨ।ਪਹਿਲਾਂ ਪ੍ਰਵਾਸ ਕਮਾਈ ਕਰਕੇ ਘਰ ਪਰਤਣ ਲਈ ਕੀਤਾ ਜਾਂਦਾ ਸੀ,ਉਹ ਇਨਾ ਖਤਰਨਾਕ ਨਹੀਂ ਹੁੰਦਾ ਸੀ। ਹੁਣ ਪ੍ਰਵਾਸ ਜਿੱਥੇ ਪਰਿਵਾਰ ਪੱਕੇ ਤੌਰ 'ਤੇ ਵਿਦੇਸ਼ ਵਿੱਚ ਵੱਸ ਜਾਣ ਦਾ ਨਾਮ ਹੈ ਉਥੇ ਹੀ ਆਰਥਿਕ ਨੁਕਸਾਨ ਵੀ ਪੰਜਾਬ ਦੇ ਲੋਕਾਂ ਨੂੰ ਝੱਲਣੇ ਪੈ ਰਹੇ ਹਨ।ਜੇਕਰ ਨੌਜਵਾਨ ਪੀੜੀ ਦਰਿੜ ਨਿਸ਼ਚੇ ਦੇ ਨਾਲ ਆਪਣੇ ਟੀਚੇ ਇੱਥੇ ਹੀ ਪੂਰੇ ਕਰਦੀ ਹੈ ਤਾਂ ਇਹਨਾਂ ਸਾਰੇ ਸੰਤਾਪਾਂ ਤੋਂ ਮੁਕਤ ਹੋ ਕੇ ਪੰਜਾਬ ਨੂੰ ਅਸੀਂ ਸੱਚ ਮੁੱਚ ਰੰਗਲਾ ਪੰਜਾਬ ਬਣਾ ਸਕਦੇ ਹਾਂ।ਇਸ ਮੌਕੇ ਡਾਕਟਰ ਰਣਦੀਪ ਕੌਰ ਨੇ ਪ੍ਰਵਾਸ ਦੇ ਸੰਤਾਪ ਨੂੰ ਭਾਰਤੀ ਆਰਥਿਕਤਾ ਤੇ ਪੈ ਰਹੇ ਪ੍ਰਭਾਵਾਂ ਨਾਲ ਜੋੜ ਕੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।ਪ੍ਰੋਫੈਸਰ ਡਾਕਟਰ ਗੁਰਪ੍ਰੀਤ ਕੌਰ ਨੇ ਪਰਵਾਸ ਦਾ ਸੰਤਾਪ ਹੰਡਾ ਰਹੇ ਮਾਪਿਆ ਅਤੇ ਵਿਦਿਆਰਥੀ ਵਰਗ ਦੀ ਸਥਿਤੀ ਨੂੰ ਆਪਣੀਆਂ ਨਿਜੀ ਉਦਾਹਰਨਾ ਰਾਹੀਂ ਵਿਦਿਆਰਥੀਆਂ ਨਾਲ ਸਾਂਝੇ ਕੀਤਾ। ਇਸ ਸੈਮੀਨਾਰ ਦੇ ਦੂਜੇ ਸੈਸ਼ਨ ਜਿਸ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰ ਗੁਰਸ਼ਮਿੰਦਰ ਸਿੰਘ ਨੇ ਕੀਤੀ ਦੌਰਾਨ ਵੱਖ ਵੱਖ ਕਾਲਜਾਂ ਤੋਂ ਆਏ ਹੋਏ ਵਿਦਵਾਨ ਅਧਿਆਪਕ ਸਾਹਿਬਾਨ ਅਤੇ ਰਿਸਰਚ ਸਕਾਲਰ ਨੇ ਪ੍ਰਵਾਸ ਵਿਸ਼ੇ 'ਤੇ ਵੱਖੋ-ਵੱਖਰੇ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ ਤੇ ਪ੍ਰਵਾਸ ਦੇ ਕਾਰਨ ਪ੍ਰਵਾਸ ਦੀ ਸਥਿਤੀ ਪਰਵਾਸ ਦਾ ਸੰਤਾਪ ਪ੍ਰਵਾਸ ਦੇ ਭਿਆਨਕ ਸਿੱਟੇ ਤੇ ਪ੍ਰਵਾਸ ਨੂੰ ਰੋਕਣ ਲਈ ਕੀਤੇ ਜਾਣ ਵਾਲੇ ਜਰੂਰੀ ਯਤਨਾਂ ਬਾਰੇ ਵਿਚਾਰ ਚਰਚਾ ਸਾਂਝੀ ਕੀਤੀ।ਸੈਸ਼ਨ ਦੇ ਅੰਤ ਵਿਚ ਡਾ. ਗੁਰਸ਼ਮਿੰਦਰ ਸਿੰਘ ਨੇ ਵੱਖ-ਵੱਖ ਸਕੋਲਰਾਂ ਵੱਲੋਂ ਪੇਸ਼ ਕੀਤੇ ਗਏ ਪਰਚਿਆ ਦਾ ਅਧਿਅਨ ਪੇਸ਼ ਕੀਤਾ।ਦੂਸਰੇ ਦਿਨ ਦੇ ਆਖ਼ਰੀ ਸੈਸ਼ਨ ਵਿਚ

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਡਾਕਟਰ ਅੰਜਲੀ ਮਹਿਰਾ,ਡੀਨ ਸੋਸ਼ਲ ਸਾਇੰਸਸ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਉਹਨਾਂ ਨੇ ਵੈਲੀਡਿਕਟਰੀ ਸਪੀਚ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਪ੍ਰਵਾਸ ਦੇ ਸਕਾਰਾਤਮਕ ਅਤੇ ਨਕਾਰਾਤਮਕ ਪਹਿਲੂਆ ਦੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਪ੍ਰਵਾਸ ਕਰਕੇ ਜਾ ਰਿਹਾ ਨੌਜਵਾਨ ਵਰਗ ਜਿਹੜੇ ਸਰੀਰਕ ਆਰਥਿਕ ਤੇ ਮਾਨਸਿਕ ਸੰਤਾਪ ਵਿੱਚੋਂ ਗੁਜ਼ਰ ਰਹੇ ਹਨ,ਦਾ ਡਾਟਾ ਅਧਾਰਤ ਵਰਨਣ ਖਾਸ ਤੌਰ ਤੇ ਕੈਨੇਡਾ ਦੇ ਸੰਦਰਭ ਵਿੱਚ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਉਨ੍ਹਾਂ ਇਸ ਸਮੱਸਿਆ ਦੇ ਹੱਲ ਦੇ ਲਈ ਅਧਿਆਪਕ ਵਰਗ, ਮਾਪੇ ਤੇ ਵਿਦਿਆਰਥੀ ਸਭਨਾਂ ਨੂੰ ਸਾਂਝੇ ਤੌਰ ਤੇ ਯਤਨ ਕਰਨ ਦੇ ਲਈ ਪ੍ਰੇਰਿਆ।ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ. ਗੁਰਬਚਨ ਸਿੰਘ ਕਰਮੂੰਵਾਲਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਿਸ਼ੇਸ਼ ਤੌਰ 'ਤੇ ਪਹੁੰਚੇ। ਉਹਨਾਂ ਨੇ ਕਾਲਜ ਵਿੱਚ ਆਏ ਹੋਏ ਵੱਖ ਵੱਖ ਮਹਿਮਾਨਾਂ ਨੂੰ ਜੀ ਆਇਆ ਕਿਹਾ ਅਤੇ ਪਰਵਾਸ ਦੇ ਸੰਤਾਪ ਨੂੰ ਹੰਡਾ ਰਹੇ ਵਿਦਿਆਰਥੀ ਵਰਗ ਨੂੰ ਨਿਜੀ ਤਜਰਬਿਆਂ ਦੇ ਰਾਹੀਂ ਸਮਝਾਉਣ ਦਾ ਯਤਨ ਕੀਤਾ ਤੇ ਵਿਦਿਆਰਥੀਆਂ ਨੂੰ ਪ੍ਰਵਾਸ ਦੇ ਹੋਣ ਵਾਲੇ ਨਕਾਰਾਤਮਕ ਨਤੀਜਿਆ ਬਾਰੇ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਡਾਕਟਰ ਹਰਮਨਦੀਪ ਸਿੰਘ ਪ੍ਰਿੰਸੀਪਲ ਮਾਤਾ ਗੁਜਰੀ ਖਾਲਸਾ ਕਾਲਜ ਕਰਤਾਰਪੁਰ, ਡਾਕਟਰ ਗੁਰਜੀਤ ਸਿੰਘ ਪ੍ਰਿੰਸੀਪਲ ਬਾਬਾ ਅਜੇ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸੈਮੀਨਾਰ ਕਨਵੀਨਰ ਡਾਕਟਰ ਤ੍ਰਿਪਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਸੈਮੀਨਾਰ ਕੋਆਰਡੀਨੇਟਰ ਪ੍ਰੋਫੈਸਰ ਹਿੰਮਤ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਭੇਟ ਕੀਤੇ ਤੇ ਉਨਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਇਸ ਮੌਕੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ।