ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰ ਪਾਲ ਸਿੰਘ ਨੇ ਡੇਰਾ ਰੂਮੀ ਵਾਲਾ ਭੁੱਚੋ ਮੁਖੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀ ਲਾਉਣ ਦੀ ਕੀਤੀ ਨਿੰਦਾ
- ਧਾਰਮਿਕ/ਰਾਜਨੀਤੀ
- 09 Nov,2025
ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਛਾਹ ਲਾਉਣ ਵਾਲਿਆਂ ਖਿਲਾਫ ਹੋਵੇ ਸਖਤ ਕਾਰਵਾਈ: ਪ੍ਰੋ. ਮਹਿੰਦਰਪਾਲ ਸਿੰਘ
ਬਠਿੰਡਾ 27 ਅਕਤੂਬਰ , ਨਜ਼ਰਾਨਾ ਟਾਈਮਜ ਬਿਊਰੋ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰ ਪਾਲ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਡੇਰਾ ਰੂਮੀ ਵਾਲਾ ਦੇ ਮੁਖੀ ਬਾਬਾ ਸੁਖਦੇਵ ਸਿੰਘ ਵੱਲੋਂ ਕੁਰਸੀ ਲਾਉਣ ਦੀ ਵਾਇਰਲ ਵੀਡੀਓ ਅਤੇ ਇਸ ਮਾਮਲੇ ਨੂੰ ਪੰਚ ਪ੍ਰਧਾਨੀ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਵੱਲੋਂ ਪ੍ਰਮੁੱਖਤਾ ਨਾਲ ਉਠਾਉਂਦੇ ਹੋਏ ਉਕਤ ਡੇਰਾ ਮੁਖੀ ਖਿਲਾਫ ਕਾਰਵਾਈ ਦੀ ਮੰਗ ਲਈ ਜ਼ਿਲਾ ਪ੍ਰਸ਼ਾਸਨ ਨੂੰ ਦਿੱਤੇ ਮੰਗ ਪੱਤਰ ਦੀ ਹਮਾਇਤ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਢਾਹ ਲਾਉਣਾ ਬਰਦਾਸ਼ਤ ਯੋਗ ਨਹੀਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀ ਲਾਉਣ ਵਾਲੇ ਡਰਦਾਰ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਤੁਰੰਤ ਮਾਫੀ ਵੀ ਮੰਗਣੀ ਚਾਹੀਦੀ ਹੈ। ਪ੍ਰੋਫੈਸਰ ਮਹਿੰਦਰ ਪਾਲ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਡੇਰਾ ਰੂਮੀ ਵਾਲਾ ਭੁੱਚੋ ਦੀਆਂ ਵਿਵਾਦਤ ਗੱਲਾਂ ਸਾਹਮਣੇ ਆਈਆਂ ਹਨ ਕਿ ਜਾਤੀ ਅਧਾਰਤ ਸੋਚ ਨੂੰ ਬੜਾਵਾ ਦਿੱਤਾ ਜਾਂਦਾ ਹੈ ਅਤੇ ਅਨੁਸੂਚਿਤ ਜਾਤੀ ਵਰਗ ਦੇ ਵਿਅਕਤੀਆਂ ਨੂੰ ਡੇਰੇ ਵਿੱਚ ਆਉਣ ਤੇ ਪਾਬੰਦੀਆਂ ਵੀ ਲਾਈਆਂ ਜਾਂਦੀਆਂ ਸਨ। ਉਹਨਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦੀਆਂ ਕੋਈ ਕੋਝੀਆਂ ਹਰਕਤਾਂ ਕਰਦਾ ਹੈ ਤਾਂ ਬਹੁਤ ਨਿੰਦਣ ਯੋਗ ਹੈ ਤੇ ਇਸ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬਾਬਾ ਹਰਦੀਪ ਸਿੰਘ ਵੱਲ ਪ੍ਰਮੁੱਖਤਾ ਨਾਲ ਉਠਾਏ ਇਸ ਮਾਮਲੇ ਅਤੇ ਪਹਿਰੇਦਾਰ ਵੱਲੋਂ ਸਾਹਮਣੇ ਲਿਆਂਦੇ ਇਸ ਮਾਮਲਿਆਂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਡੱਟ ਕੇ ਨਾਲ ਖੜਾ ਹੈ ਅਤੇ ਜੇਕਰ ਉਕਤ ਡੇਰਾ ਮੁਖੀ ਵੱਲੋਂ ਕੀਤੀਆਂ ਇਸ ਬੱਜਰ ਗਲਤੀਆਂ ਲਈ ਮਾਫੀ ਨਾ ਮੰਗੀ ਤਾਂ ਫਿਰ ਉਹ ਡੇਰੇ ਵਿਖੇ ਪਹੁੰਚ ਕੇ ਵੀ ਇਸ ਦਾ ਡੱਟ ਕੇ ਵਿਰੋਧ ਕਰਨਗੇ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਬ ਪ੍ਰਵਾਨਤ ਹਨ ਤੇ ਉਹਨਾਂ ਦੇ ਬਰਾਬਰ ਕਿਸੇ ਵੀ ਤਰ੍ਹਾਂ ਨਾਲ ਕੋਈ ਨਹੀਂ ਬੈਠ ਸਕਦਾ। ਉਹਨਾਂ ਕਿਹਾ ਕਿ ਪੰਚ ਪ੍ਰਧਾਨੀ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਹਮੇਸ਼ਾ ਹੀ ਸਿੱਖ ਮਸਲਿਆਂ ਤੇ ਬੇਬਾਕੀ ਨਾਲ ਆਵਾਜ਼ ਉਠਾਉਂਦੇ ਆਏ ਹਨ ਅਤੇ ਇਸ ਮਸਲੇ ਤੇ ਵੀ ਉਹਨਾਂ ਵੱਲੋਂ ਐਸਐਸਪੀ ਬਠਿੰਡਾ ਨੂੰ ਕਾਰਵਾਈ ਲਈ ਮੰਗ ਪੱਤਰ ਦੇਣਾ ਸਲਾਗਾ ਜੋ ਕਦਮ ਹੈ ਜਿਸ ਲਈ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ ਚੱਟਾਣ ਵਾਂਗ ਖੜਾ ਹੈ।
Posted By:
GURBHEJ SINGH ANANDPURI
Leave a Reply