ਭਾਰਤੀ ਇਸਤ੍ਰੀ ਯਾਤਰੀ ਦੇ ਗੁੰਮ ਹੋਣ ਅਤੇ ਵਿਆਹ ਮਾਮਲੇ ਤੋਂ ਬਾਅਦ ਪਾਕਿਸਤਾਨ ਨੇ ਕੜੀ ਯਾਤਰਾ ਨੀਤੀ ‘ਤੇ ਵਿਚਾਰ ਕੀਤਾ
- ਅੰਤਰਰਾਸ਼ਟਰੀ
- 15 Nov,2025
ਨਨਕਾਣਾ ਸਾਹਿਬ, ਪਾਕਿਸਤਾਨ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ
ਪਾਕਿਸਤਾਨ ਦੇ ਸਿਖ ਨੇਤਾ ਅਤੇ ਸੂਬਾਈ ਵਜ਼ੀਰ ਬਰਾਏ ਘੱਟ ਸੰਖਿਆਕ ਮਾਮਲਾ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਹਾਲ ਹੀ ਵਾਪਰੀ ਘਟਨਾ ਤੋਂ ਬਾਅਦ ਭਾਰਤੋਂ ਆਉਣ ਵਾਲੀਆਂ ਯਾਤਰੀ ਜਥਿਆਂ ਵਾਸਤੇ ਨਵੇਂ ਅਤੇ ਸਖ਼ਤ ਨਿਯਮ ਲਾਜ਼ਮੀ ਹੋ ਗਏ ਹਨ। ਘਟਨਾ ਦੌਰਾਨ ਇੱਕ ਭਾਰਤੀ ਸਿਖ ਇਸਤ੍ਰੀ ਯਾਤਰੀ, ਦਾਅਵੇ ਅਨੁਸਾਰ, ਜਥੇ ਤੋਂ ਵੱਖ ਹੋ ਗਈ, ਇਸਲਾਮ ਕਬੂਲ ਕੀਤਾ ਅਤੇ ਪਾਕਿਸਤਾਨੀ ਨਾਗਰਿਕ ਨਾਲ ਨਿਕਾਹ ਕਰ ਲਿਆ।
ਮੀਡੀਆ ਨਾਲ ਗੱਲ ਕਰਦੇ ਹੋਏ ਅਰੋੜਾ ਨੇ ਭਾਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਪੁੱਛਿਆ ਕਿ ਇੱਕ ਇਕੱਲੀ ਇਸਤ੍ਰੀ ਨੂੰ ਬਿਨਾਂ ਸਾਥੀ ਦੇ ਯਾਤਰਾ ਵਾਸਤੇ ਕਿਉਂ ਭੇਜਿਆ ਗਿਆ। ਉਨ੍ਹਾਂ ਨੇ ਕਿਹਾ ਕਿ ਨਿਗਰਾਨੀ ਸਿਸਟਮ ਅਤੇ ਮੁਫ਼ਤ ਆਵਾਜਾਈ ‘ਤੇ ਪਾਬੰਦੀ ਸਮੇਤ “ਇਕੱਲੀ ਇਸਤ੍ਰੀ ਯਾਤਰੀ ‘ਤੇ ਰੋਕ” ਦੇ ਵਿਕਲਪਾਂ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।
ਅਲੀ ਇਮਰਾਨ ਚੱਠਾ, ਪਾਕਿਸਤਾਨ ਬਿਊਰੋ ਮੁਖੀ, ਨਜ਼ਰਾਨਾ ਟਾਈਮਜ਼, ਨਾਲ ਖ਼ਾਸ ਗੱਲਬਾਤ ਦੌਰਾਨ ਅਰੋੜਾ ਨੇ ਭਾਰਤੀ ਮੀਡੀਆ ਨੂੰ ਕਿਹਾ ਕਿ ਅਟਕਲਾਂ ਦੀ ਥਾਂ ਤੱਥ ਪੇਸ਼ ਕੀਤੇ ਜਾਣ, ਜਦਕਿ ਉਨ੍ਹਾਂ ਪਾਕਿਸਤਾਨੀ ਮੀਡੀਆ ਦੀ ਜ਼ਿੰਮੇਵਾਰ ਰਿਪੋਰਟਿੰਗ ਦੀ ਪ੍ਰਸ਼ੰਸਾ ਕੀਤੀ।
ਅਰੋੜਾ ਨੇ ਕਿਹਾ ਕਿ ਪਾਕਿਸਤਾਨ ਨੇ ਸੁਰੱਖਿਆ, ਰਿਹਾਇਸ਼, ਖਾਣ-ਪੀਣ ਅਤੇ ਧਾਰਮਿਕ ਆਦਰ ਨਾਲ ਯਾਤਰੀਆਂ ਦੀ ਮਿਹਮਾਨ ਨਵਾਜ਼ੀ ਕੀਤੀ ਹੈ, ਜਿਸਦੀ ਦੁਨੀਆ ਭਰ ਦੇ ਸਿਖ ਭਾਈਚਾਰੇ ਨੇ ਸਲਾਹਣਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ SGPC ਰਾਹੀਂ ਸਿਫਾਰਸ਼ ਭੇਜੇਗਾ ਕਿ ਆਉਣ ਵਾਲੇ ਜਥਿਆਂ ਵਿੱਚ ਇੱਕ ਇਕੱਲੀ ਇਸਤ੍ਰੀ ਨੂੰ ਨਾ ਭੇਜਿਆ ਜਾਵੇ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਜ਼ੂਰੀ ਬਾਅਦ, ਪੁਰੀ ਨਵੀਂ ਨੀਤੀ ਦਾ ਐਲਾਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਬਜੀਤ ਕੌਰ ਦੇ ਲੱਭਣ ਤੋਂ ਬਾਅਦ ਪੂਰੀ ਜਾਂਚ ਹੋਵੇਗੀ ਅਤੇ ਕਾਰਵਾਈ ਪਾਕਿਸਤਾਨੀ ਕਾਨੂੰਨ ਅਨੁਸਾਰ ਹੋਵੇਗੀ।
Posted By:
TAJEEMNOOR KAUR
Leave a Reply