ਪਾਕ–ਯਰਦਨ ਰਿਸ਼ਤਿਆਂ 'ਚ ਨਵੀਂ ਰਫ਼ਤਾਰ ਦੀ ਉਮੀਦਬਾਦਸ਼ਾਹ ਅਬਦੁੱਲਾ ਦੂਜਾ ਪਾਕਿਸਤਾਨ ਪਹੁੰਚੇ, ਅਹਿਮ ਗੱਲਬਾਤਾਂ ਸ਼ੁਰੂ
- ਅੰਤਰਰਾਸ਼ਟਰੀ
- 15 Nov,2025
ਅਲੀ ਇਮਰਾਨ ਚੱਠਾ ਇਸਲਾਮਾਬਾਦ, 15 ਨਵੰਬਰ 2025
ਯਰਦਨ ਦੇ ਬਾਦਸ਼ਾਹ ਕਿੰਗ ਅਬਦੁੱਲਾ ਦੂਜ਼ਾ ਦੋ ਦਿਨਾਂ ਦੇ ਸਰਕਾਰੀ ਦੌਰੇ 'ਤੇ ਅੱਜ ਇਸਲਾਮਾਬਾਦ ਪਹੁੰਚੇ। ਇਹ ਦੌਰਾ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਮੁਹੰਮਦ ਸ਼ਹਬਾਜ਼ ਸ਼ਰੀਫ਼ ਦੀ ਦਾਅਤ 'ਤੇ ਹੋ ਰਿਹਾ ਹੈ, ਜਿਸਨੂੰ ਪਾਕਿਸਤਾਨ ਅਤੇ ਯਰਦਨ ਵਿਚਾਲੇ ਭਰਾ-ਚਾਰੇ, ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੁਰਣ ਕਦਮ ਮੰਨਿਆ ਜਾ ਰਿਹਾ ਹੈ।
ਬਾਦਸ਼ਾਹ ਦੇ ਸਵਾਗਤ ਲਈ ਰਾਸ਼ਟਰਪਤੀ ਆਸਫ਼ ਅਲੀ ਜ਼ਰਦਾਰੀ, ਵਜ਼ੀਰ-ਏ-ਆਜ਼ਮ ਸ਼ਹਬਾਜ਼ ਸ਼ਰੀਫ਼, ਫੈਡਰਲ ਕਲਾਇਮੇਟ ਚੇਂਜ ਮੰਤਰੀ ਮੁਸੱਦਿਕ ਮਲਿਕ, ਅਤੇ ਸਿੱਖਿਆ ਮਾਮਲਿਆਂ ਦੀ ਰਾਜ ਮੰਤਰੀ ਵਾਜੀਹਾ ਕਮਰ ਸਮੇਤ ਉੱਚ ਅਧਿਕਾਰੀਆਂ ਨੇ ਏਅਰਪੋਰਟ 'ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਬਾਦਸ਼ਾਹ ਕਿੰਗ ਅਬਦੁੱਲਾ ਦੂਜ਼ਾ ਨੂੰ ਵਜ਼ੀਰ-ਏ-ਆਜ਼ਮ ਹਾਊਸ 'ਚ ਰਾਜਕਾਰੀ ਗਾਰਡ ਆਫ਼ ਆਨਰ ਦਿੱਤਾ ਜਾਵੇਗਾ, ਜਿਸ ਦੀ ਪ੍ਰਸਾਰਣ ਰਾਸ਼ਟਰੀ ਟੈਲੀਵੀਜ਼ਨ 'ਤੇ ਲਾਈਵ ਕੀਤਾ ਜਾਵੇਗਾ।
ਦੌਰੇ ਦੌਰਾਨ ਵਜ਼ੀਰ-ਏ-ਆਜ਼ਮ ਸ਼ਹਬਾਜ਼ ਸ਼ਰੀਫ਼ ਅਤੇ ਬਾਦਸ਼ਾਹ ਵਿਚ ਖ਼ਾਸ ਮੁਲਾਕਾਤ ਅਤੇ ਫਿਰ ਡੈਲੀਗੇਸ਼ਨ ਪੱਧਰ ਦੀ ਗੱਲਬਾਤ ਹੋਵੇਗੀ, ਜਿਸ ਵਿਚ ਰੱਖਿਆ, ਵਪਾਰ, ਸਿੱਖਿਆ, ਸੱਭਿਆਚਾਰ ਅਤੇ ਖੇਤਰੀ ਅਮਨ ਸਮੇਤ ਕਈ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਇਸ ਦੌਰੇ ਨੂੰ ਪਾਕਿਸਤਾਨ ਅਤੇ ਯਰਦਨ ਵਿਚਲੇ ਇਤਿਹਾਸਕ, ਧਾਰਮਿਕ ਅਤੇ ਦੋਸਤੀ ਭਰੇ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਦੇਣ ਲਈ ਇੱਕ ਅਹਿਮ ਮੋਹੜਾ ਮੰਨਿਆ ਜਾ ਰਿਹਾ ਹੈ।
ਨਜ਼ਰਾਨਾ ਟਾਈਮਜ਼
Posted By:
TAJEEMNOOR KAUR
Leave a Reply