ਸ਼ਹੀਦ ਭਾਈ ਪ੍ਰਤਾਪ ਸਿੰਘ ਦੀ ਯਾਦ ਵਿੱਚ ਲਗਾਇਆ ਅੱਖਾਂ ਦਾ ਫ੍ਰੀ ਕੈਂਪ

ਸ਼ਹੀਦ ਭਾਈ ਪ੍ਰਤਾਪ ਸਿੰਘ ਦੀ ਯਾਦ ਵਿੱਚ ਲਗਾਇਆ ਅੱਖਾਂ ਦਾ ਫ੍ਰੀ ਕੈਂਪ

400 ਮਰੀਜ਼ਾਂ ਨੂੰ ਨਜ਼ਰ ਦੀਆਂ ਐਨਕਾਂ ਕੀਤੀਆਂ ਤਕਸੀਮ,52 ਮਰੀਜ਼ ਆਪ੍ਰੇਸ਼ਨ ਲਈ ਚੁਣੇ

ਰਾਕੇਸ਼ ਨਈਅਰ ਚੋਹਲਾ

ਪੱਟੀ/ਤਰਨਤਾਰਨ, 22 ਅਪ੍ਰੈਲ

ਸਮਾਜ ਸੇਵਾ ਦੇ ਖੇਤਰ 'ਚ ਯੋਗਦਾਨ ਪਾ ਰਹੀ ਗੁਰੂ ਨਾਨਕ ਏਡ ਸੁਸਾਇਟੀ ਵੱਲੋਂ ਅੱਖਾਂ ਦਾ ਫ੍ਰੀ ਕੈਂਪ ਪੱਟੀ ਸ਼ਹਿਰ ਵਿਖੇ ਲਾਇਆ ਗਿਆ।ਜਿਸ ਦੌਰਾਨ 550 ਮਰੀਜਾਂ ਦੀ ਜਾਂਚ ਕੀਤੀ ਗਈ।ਇਸ ਮੌਕੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਦਾਸੂਵਾਲ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਸਮੇਂ-ਸਮੇਂ 'ਤੇ ਸੇਵਾ ਕਾਰਜ ਕੀਤੇ ਜਾਂਦੇ ਹਨ।ਇਸੇ ਲੜੀ ਤਹਿਤ ਸ਼ਹੀਦ ਭਾਈ ਪ੍ਰਤਾਪ ਸਿੰਘ ਜੀ ਦੀ ਯਾਦ ਵਿੱਚ ਅੱਖਾਂ ਦਾ ਫ੍ਰੀ ਕੈਂਪ ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦ ਭਾਈ ਪ੍ਰਤਾਪ ਸਿੰਘ ਵਿਖੇ ਲਗਾਇਆ ਗਿਆ।ਇਸ ਦੌਰਾਨ ਮਰੀਜਾਂ ਦਾ ਚੈੱਕਅਪ ਲੁਧਿਆਣਾ ਦੇ ਮਸ਼ਹੂਰ ਹਸਪਤਾਲ ਸ਼ੰਕਰਾ ਆਈ ਕੇਅਰ ਦੇ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕੈਂਪ ਕਿ ਦੌਰਾਨ 550 ਮਰੀਜਾਂ ਨੇ ਆਪਣਾ ਚੈੱਕਅੱਪ ਕਰਵਾਇਆ,400 ਲੋੜਵੰਦ ਮਰੀਜਾਂ ਨੂੰ ਨਜ਼ਰ ਦੀਆਂ ਐਨਕਾਂ ਤਕਸੀਮ ਕਰਨ ਤੋਂ ਇਲਾਵਾ 52 ਮਰੀਜ਼ ਆਪ੍ਰੇਸ਼ਨ ਲਈ ਚੁਣੇ ਗਏ।ਜਿਨ੍ਹਾਂ ਨੂੰ ਮੌਕੇ 'ਤੇ ਆਪ੍ਰੇਸ਼ਨ ਲਈ ਸੰਕਰਾ ਆਈ ਕੇਅਰ ਹਸਪਤਾਲ ਲੁਧਿਆਣਾ ਲਈ ਰਵਾਨਾ ਕਰ ਦਿੱਤਾ ਗਿਆ।ਇਸ ਮੌਕੇ ਗੁਰੂ ਨਾਨਕ ਏਡ ਸੁਸਾਇਟੀ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਅਤੇ ਹਸਪਤਾਲ ਸਟਾਫ਼ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।ਕੈਂਪ ਦੌਰਾਨ ਸੁਸਾਇਟੀ ਮੈਂਬਰ ਸੇਵਾ ਵਜੋਂ ਡਾਕਟਰ ਆਸਥਾ ਸ਼ਰਮਾ ਵੱਲੋਂ ਫ੍ਰੀ ਮੈਂਟਲ ਹੈਲਥ ਚੈੱਕ ਅੱਪ ਕੈਂਪ ਵੀ ਲਗਾਇਆ ਗਿਆ।

ਇਸ ਮੌਕੇ ਹੈਲਪਿੰਗ ਹੈਂਡ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨਗੋਟਾ ਨੇ ਕਿਹਾ ਕਿ ਸਾਨੂੰ ਸਮਾਜ ਸੇਵਾ ਲਈ ਜ਼ਰੂਰ ਸਮਾਂ ਦੇਣਾ ਚਾਹੀਦਾ ਹੈ।ਜੇ ਕੁਦਰਤ ਨੇ ਤੁਹਾਨੂੰ ਇਸ ਯੋਗ ਬਣਾਇਆ ਹੈ ਕਿ ਤੁਸੀਂ ਕਿਸੇ ਦੀ ਸਹਾਇਤਾ ਕਰ ਸਕਦੇ ਹੋ ਤਾਂ ਕਿਸੇ ਲੋੜਵੰਦ ਦੀ ਇਮਦਾਦ ਕਰ ਤੁਸੀਂ ਕੁਦਰਤ ਦਾ ਸ਼ੁਕਰਾਨਾ ਕਰ ਸਕਦੇ ਹੋ।‌ਇਸ ਮੌਕੇ ਗੁਰਇਕਬਾਲ ਸਿੰਘ ਦਾਸੂਵਾਲ,ਵਿਸ਼ਾਲ ਸੂਦ,ਗੁਰਵਿੰਦਰ ਸਿੰਘ ਬਰਵਾਲਾ, ਡਾ.ਸਰਬਪ੍ਰੀਤ ਸਿੰਘ,ਮਾਸਟਰ ਜਸਪ੍ਰੀਤ ਸਿੰਘ, ਮਲਕੀਤ ਸਿੰਘ ਕਾਲੇਕੇ,ਦਲਜੀਤ ਸਿੰਘ ਰਾਜੂ,ਹਰਪ੍ਰੀਤ ਸਿੰਘ,ਸੰਦੀਪ ਸਿੰਘ ਦਾਸੂਵਾਲ,ਅਮੀਰ ਦਾਸੂਵਾਲ,ਸੁਰਜੀਤ ਸਿੰਘ,ਰਜਿੰਦਰ ਸਿੰਘ, ਪਲਵਿੰਦਰ ਸਿੰਘ ਟਿੰਮਾ ਦਾਸੂਵਾਲ, ਮਨਦੀਪ ਸਿੰਘ,ਜੰਗ ਬਹਾਦਰ ਸਿੰਘ ‌ਦਾਸੂਵਾਲ,ਲਖਵਿੰਦਰ ਸਿੰਘ ਚੌਹਾਨ, ਹਰਜਿੰਦਰ ਸਿੰਘ ਬੋਬੀ ਧੁੰਨਾ,ਹਰਬੰਸ ਸਿੰਘ ਕਾਲੇਕੇ, ਪਲਵਿੰਦਰ ਸਿੰਘ, ਬਲਵਿੰਦਰ ਸਿੰਘ, ਹਰਬੰਸ ਸਿੰਘ ਕਾਲੇਕੇ,ਸਤਨਾਮ ਸਿੰਘ ਆਦਿ ਹਾਜ਼ਰ ਸਨ।