ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵਲੋਂ ਸਾਥੀਆਂ ਸਮੇਤ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਨਿੱਘਾ ਸਵਾਗਤ
- ਰਾਜਨੀਤੀ
- 26 Apr,2025

ਰਵਨੀਤ ਬਿੱਟੂ ਵਲੋਂ ਪ੍ਰਮੁੱਖ ਆਗੂਆਂ ਨਾਲ ਕੀਤੀ ਮੁਲਾਕਾਤ, ਜ਼ਿਲ੍ਹਾ ਤਰਨਤਾਰਨ ਦੀਆਂ ਮੁਸ਼ਕਿਲਾਂ ਦੀ ਵਿਸਥਾਰ ਨਾਲ ਕੀਤੀ ਜਾਣਕਾਰੀ ਹਾਸਲ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,26 ਅਪ੍ਰੈਲ
ਤਰਨਤਾਰਨ ਜ਼ਿਲ੍ਹੇ ਦੇ ਕਸਬਾ ਕੈਰੋਂ ਵਿਖੇ ਨਿੱਜੀ ਦੌਰੇ 'ਤੇ ਆਏ ਕੇਂਦਰੀ ਕੈਬਨਿਟ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਜ਼ਿਲ੍ਹੇ ਦੇ ਪ੍ਰਮੁੱਖ ਭਾਜਪਾ ਆਗੂਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ 'ਤੇ ਕੈਬਨਿਟ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਉਨਾਂ ਦੇ ਪ੍ਰਮੁੱਖ ਆਗੂਆਂ ਕੋਲੋਂ ਜ਼ਿਲ੍ਹਾ ਤਰਨਤਾਰਨ ਦੀਆਂ ਮੁਸ਼ਕਿਲਾਂ ਸੰਬੰਧੀ ਬਾਰੀਕੀ ਨਾਲ ਜਾਣਕਾਰੀ ਹਾਸਲ ਕੀਤੀ ਅਤੇ ਮੁਸ਼ਕਿਲਾਂ ਦੇ ਹੱਲ ਲਈ ਤੁਰੰਤ ਸੰਬੰਧਤ ਅਧਿਕਾਰੀਆਂ ਨਾਲ ਰਾਬਤਾ ਕਰਕੇ ਉਨਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਬਹੁਤ ਜਲਦੀ ਪੰਜਾਬ ਦੇ ਲੋਕ ਭਾਜਪਾ ਨੂੰ ਸੱਤਾ ਸੌਂਪਣ ਵਾਲੇ ਹਨ।
ਇਸ ਮੌਕੇ ਪ੍ਰੈੱਸ ਵਾਰਤਾ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਹਲਾਤ ਕਾਲੇ ਦਿਨਾਂ ਦੇ ਬਰਾਬਰ ਹਨ।ਪੰਜਾਬ ਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਬਦਲਾਖੋਰੀ ਦੀ ਭਾਵਨਾ ਨਾਲ ਰਾਜਨੀਤੀ ਕੀਤੀ ਹੈ,ਜਿਸ ਨਾਲ ਪੰਜਾਬ ਦੇ ਲੋਕ ਹਮੇਸ਼ਾਂ ਹੀ ਠੱਗੇ ਗਏ ਹਨ।ਉਨਾਂ ਕਿਹਾ ਕਿ ਅਗਰ ਪੰਜਾਬ ਲਈ ਕੋਈ ਭਲਾ ਸੋਚਦੀ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਹੈ,ਜਿਸ ਕੋਲ ਖਜਾਨੇ ਭਰੇ ਹਨ ਅਤੇ ਸਾਨੂੰ ਵੀ ਆਸ ਹੈ ਕਿ ਜੇਕਰ ਪੰਜਾਬ ਨੂੰ ਕਰਜੇ ਦੇ ਬੋਝ ਹੇਠੋਂ ਕੱਢ ਕੇ ਦੁਬਾਰਾ ਰੰਗਲਾ ਪੰਜਾਬ ਬਣਾ ਸਕਦੀ ਹੈ ਤਾਂ ਉਹ ਹੈ ਭਾਜਪਾ।ਉਨਾਂ ਇਹ ਵੀ ਕਿਹਾ ਕਿ ਅਗਰ ਮੈਨੂੰ ਕੇਂਦਰ ਨੇ ਕੋਈ ਪਾਵਰ ਦਿੱਤੀ ਹੈ ਤਾਂ ਮੈਂ ਪੰਜਾਬ ਦੀ ਗੱਲ ਕੇਂਦਰ ਵਿੱਚ ਠੋਕ ਕੇ ਕਰਦਾ ਆ ਰਿਹਾ ਹਾਂ ਅਤੇ ਪੰਜਾਬ,ਪੰਜਾਬੀਅਤ ਦੀ ਅਵਾਜ ਇਵੇਂ ਹੀ ਬੁਲੰਦ ਕਰਦਾ ਰਹਾਂਗਾ।ਉਨਾਂ ਕਿਹਾ ਕਿ ਸਾਡਾ ਵੀ ਪੰਜਾਬ ਨਿਵਾਸੀਆਂ ਦਾ ਮੁੱਢਲਾ ਫਰਜ ਹੈ ਕਿ ਅਗਰ ਪੰਜਾਬ ਦੀ ਜਵਾਨੀ,ਉਦਯੋਗ ਅਤੇ ਸੁਰੱਖਿਆ ਦੀ ਬਹਾਲੀ ਨੂੰ ਬਚਾਉਣਾ ਹੈ ਤਾਂ ਸਾਨੂੰ ਵੀ ਦੂਸਰੇ ਸੂਬਿਆਂ ਦੀ ਤਰਜ ਤੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਸੇਵਾ ਕਰਨ ਦਾ ਮੌਕਾ ਦੇਣਾ ਪਵੇਗਾ। ਇਸ ਮੌਕੇ 'ਤੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਜਿਲਾ ਤਰਨਤਾਰਨ ਦੀਆਂ ਸਾਰੀਆਂ ਮੁਸ਼ਕਿਲਾਂ ਦੀ ਜਾਣਕਾਰੀ ਕੈਬਨਿਟ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਲਿਖਤੀ ਰੂਪ ਵਿੱਚ ਦਿੱਤੀ,ਜਿਸ ਵਿੱਚ ਰੇਲਵੇ ਵਿਭਾਗ ਅਤੇ ਹੋਰ ਲੋਕਾਂ ਦੀ ਰੁਕੀਆਂ ਸਹੂਲਤਾਂ, ਰੁਕੇ ਵਿਕਾਸ ਆਦਿ ਦੀ ਜਾਣਕਾਰੀ ਵੀ ਦਿੱਤੀ।
ਇਸ ਮੌਕੇ 'ਤੇ ਜਿਲਾ ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ, ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ, ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮੀਤ ਪ੍ਰਧਾਨ ਐਡਵੋਕੇਟ ਜਸਕਰਨ ਸਿੰਘ ਗਿੱਲ,ਮੀਤ ਪ੍ਰਧਾਨ ਰਿਤੇਸ਼ ਚੋਪੜਾ, ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ,ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਕਿਸਾਨ ਮੋਰਚਾ ਪ੍ਰਧਾਨ ਡਾ.ਅਵਤਾਰ ਸਿੰਘ ਵੇਈਂਪੂਈ, ਕਿਸਾਨ ਮੋਰਚਾ ਸੂਬਾ ਆਗੂ ਸਿਤਾਰਾ ਸਿੰਘ ਡਲੀਰੀ,ਸਰਕਲ ਪ੍ਰਧਾਨ ਕਾਰਜ ਸਿੰਘ ਸ਼ਾਹ,ਸਰਕਲ ਪ੍ਰਧਾਨ ਡਾ.ਦਵਿੰਦਰ ਕੁਮਾਰ, ਸਰਕਲ ਪ੍ਰਧਾਨ ਗੌਰਵ ਦੇਵਗਨ, ਸਰਕਲ ਪ੍ਰਧਾਨ ਪਵਨ ਦੇਵਗਨ, ਸਰਕਲ ਪ੍ਰਧਾਨ ਹਰਪਾਲ ਸੋਨੀ, ਸਰਕਲ ਪ੍ਰਧਾਨ ਜਸਬੀਰ ਸਿੰਘ, ਸਰਕਲ ਪ੍ਰਧਾਨ ਕੁਲਦੀਪ ਸਿੰਘ ਮੱਲਮੋਹਰੀ,ਸਰਕਲ ਪ੍ਰਧਾਨ ਮੇਹਰ ਸਿੰਘ ਬਾਣੀਆ,ਸੁਖਵਿੰਦਰ ਸਿੰਘ ਜੀਓਬਾਲਾ, ਜ਼ਿਲ੍ਹਾ ਸਕੱਤਰ ਵਿਜੇ ਵਿਨਾਇਕ, ਜ਼ਿਲ੍ਹਾ ਸਕੱਤਰ ਰੋਹਿਤ ਵੇਦੀ, ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਰੋਹਿਤ ਸ਼ਰਮਾ,ਕਿਸਾਨ ਮੋਰਚਾ ਆਗੂ ਬਚਿੱਤਰ ਸਿੰਘ ਅਲਾਵਲਪੁਰ,ਲੱਕੀ ਜੋਸ਼ੀ,ਐਡਵੋਕੇਟ ਬਿਕਰਮ ਅਰੋੜਾ, ਰਾਜ ਕੁਮਾਰ ਚੋਪੜਾ, ਲੱਖਾ ਸਿੰਘ ਚੋਹਲਾ ਸਾਹਿਬ,ਹਰਪ੍ਰੀਤ ਸਿੰਘ ਖਾਲਸਾ ਤਰਨਤਾਰਨ, ਜਥੇਦਾਰ ਖੁਸ਼ਪਿੰਦਰ ਸਿੰਘ ਬ੍ਰਹਮਪੁਰਾ, ਪ੍ਰਦੀਪ ਮਨਚੰਦਾ ਆਦਿ ਪਾਰਟੀ ਆਗੂ ਮੌਜੂਦ ਸਨ।
Posted By:

Leave a Reply