ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਪੰਜਾਬ ਵੱਲੋਂ ਕਰਵਾਏ ਗਏ ਅੰਮ੍ਰਿਤ ਸੰਚਾਰ ਸਮਾਗਮ ਵਿੱਚ 119 ਪ੍ਰਾਣੀ ਗੁਰੂ ਵਾਲੇ ਬਣੇ ।

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਪੰਜਾਬ ਵੱਲੋਂ ਕਰਵਾਏ ਗਏ ਅੰਮ੍ਰਿਤ ਸੰਚਾਰ ਸਮਾਗਮ ਵਿੱਚ 119 ਪ੍ਰਾਣੀ ਗੁਰੂ ਵਾਲੇ ਬਣੇ ।

ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਗ੍ਰੰਥੀ ਸਾਹਿਬਾਨ ,ਪ੍ਰਬੰਧਕ ਜਨ, ਸਕੂਲਾਂ ਦੀ ਪ੍ਰਿੰਸੀਪਲ, ਅਧਿਆਪਕ ਅਤੇ ਪੱਤਰਕਾਰ ਭਰਾਵਾਂ ਦਾ ਕੀਤਾ ਧੰਨਵਾਦ ।


ਤਰਨ ਤਾਰਨ / ਵਲਟੋਹਾ 21 ਅਪ੍ਰੈਲ ,ਗੁਰਮੀਤ ਸਿੰਘ

ਖਾਲਸਾ ਪ੍ਰਗਟ ਦਿਵਸ ਨੂੰ ਸਮਰਪਿਤ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ (ਦਸਤੂਰ -ਇ-ਦਸਤਾਰ ਲਹਿਰ) ਪੰਜਾਬ ਵੱਲੋਂ "ਪੀਵਹੁ ਪਾਹੁਲ ਖੰਡੇਧਾਰ ਹੋਇ ਜਨਮ ਸੁਹੇਲਾ" ਅਨੁਸਾਰ ਗੁਰਦੁਆਰਾ ਬਾਬਾ ਬੁੱਢਾ ਜੀ ਪਿੰਡ ਦਿਆਲਪੁਰਾ ਵਿਖੇ ਬਾਬਾ ਚਰਨ ਸਿੰਘ ਜੀ ਮੁੱਖ ਸੇਵਾਦਾਰ ਭਾਈ ਓਂਕਾਰ ਸਿੰਘ ਹੋਰਾਂ ਦੇ ਸਹਿਯੋਗ ਨਾਲ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ, ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੈਂਡਰੀ ਸਕੂਲ ਸੁਰ ਸਿੰਘ, ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੈਂਡਰੀ ਸਕੂਲ ਬੁਰਜ ਮਰਹਾਣਾ, ਆਦਰਸ਼ ਸਕੂਲ ਚੇਲਾ, ਸ਼ਹੀਦ ਭਗਤ ਸਿੰਘ ਸੀਨੀਅਰ ਸੈਕੈਂਡਰੀ ਸਕੂਲ ਭਿੱਖੀਵਿੰਡ, ਕੈਬਰਿੰਜ ਇੰਟਰਨੈਸ਼ਨਲ ਸਕੂਲ ਪਹੂਵਿੰਡ ਅਤੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਹੋਏ 119 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣਨਾ ਕੀਤਾ । ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ ਨੇ ਪਹੁੰਚ ਕਰਕੇ ਇਹਨਾਂ ਅੰਮ੍ਰਿਤ ਅਭਿਲਾਖੀਆਂ ਨੂੰ ਗੁਰੂ ਜੀ ਦੇ ਸਕੂਲ ਵਿੱਚ ਦਾਖਲਾ ਦਿਵਾਇਆ। ਧਰਮ ਪ੍ਰਚਾਰ ਕਮੇਟੀ ਅਤੇ ਸਹਿਜ ਪਾਠ ਸੇਵਾ ਸੋਸਾਇਟੀ ਅੰਮ੍ਰਿਤਸਰ ਵੱਲੋਂ ਭੇਟਾ ਰਹਿਤ ਕਕਾਰ ਦਿੱਤੇ ਗਏ। ਇਹਨਾਂ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ ਜਰਮਨ, ਵਾਈਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ, ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਜ਼ੋਨਲ ਇੰਚਾਰਜ ਭਿੱਖੀਵਿੰਡ ਭਾਈ ਗੁਰਜੰਟ ਸਿੰਘ, ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ, ਦਸਤਾਰ ਕੋਆਰਡੀਨੇਟਰ ਭਾਈ ਹਰਜੀਤ ਸਿੰਘ ਲਹਿਰੀ, ਸੁਖਵਿੰਦਰ ਸਿੰਘ ਖਾਲੜਾ ਪ੍ਰਚਾਰਕ, ਜਗਦੀਸ਼ ਸਿੰਘ ਭਿੱਖੀਵਿੰਡ, ਮਨਦੀਪ ਸਿੰਘ ਘੋਲੀਆਂ ਕਲਾਂ ਨੇ ਕੀਤਾ। ਉਹਨਾਂ ਕਿਹਾ ਕਿ ਸੁਸਾਇਟੀ ਦੇ ਵੀਰਾਂ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਘਰ ਘਰ ਜਾ ਕੇ ਪਿਛਲੇ 15 ਦਿਨਾਂ ਤੋਂ ਗੁਰਦੁਆਰੇ ਸਾਹਿਬਾਨ ਅੰਦਰ ਗੁਰਮਤ ਸਮਾਗਮਾਂ ਦੇ ਰਾਹੀਂ ਗੁਰੂ ਵਾਲੇ ਬਣਨ ਲਈ ਪ੍ਰੇਰਤ ਕੀਤਾ ਜਾ ਰਿਹਾ ਸੀ। ਵੱਖ-ਵੱਖ ਪਿੰਡਾਂ ਦੇ ਗ੍ਰੰਥੀ ਸਾਹਿਬਾਨ ਦੇ ਵੱਲੋਂ ਆਪਣੇ ਪੱਧਰ ਤੇ ਪਿੰਡਾਂ ਵਿੱਚ ਸੰਗਤਾਂ ਨੂੰ ਅੰਮ੍ਰਿਤ ਛਕਣ ਦਾ ਹੋਕਾ ਦਿੱਤਾ ਜਾ ਰਿਹਾ ਸੀ। ਸੋ ਇਹਨਾਂ ਸਾਰੇ ਵੀਰਾਂ ਦੀ ਮਿਹਨਤ ਸਦਕਾ ਅਤੇ ਗੁਰੂ ਜੀ ਦੀ ਅਪਾਰ ਰਹਿਮਤ ਦੇ ਕਾਰਨ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਵਾਲੀਆਂ ਬਣੀਆਂ ਹਨ। ਉਹਨਾਂ ਨੇ ਅੰਮ੍ਰਿਤ ਛਕਣ ਵਾਲੇ ਬੱਚਿਆਂ ਸੰਗਤਾਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਤੋਂ ਅਸੀਂ ਗੁਰੂ ਦੇ ਪੁੱਤਰ ਅਤੇ ਧੀਆਂ ਅਖਵਾਉਣ ਦਾ ਮਾਣ ਪ੍ਰਾਪਤ ਕਰ ਲਿਆ ਹੈ। ਸੁਸਾਇਟੀ ਦੇ ਪ੍ਰਬੰਧਕ ਜਨਾਂ ਵੱਲੋਂ ਸਹਿਯੋਗ ਦੇਣ ਵਾਲੇ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ ਸੂਰਵਿੰਡ, ਭਾਈ ਜਗਜੀਤ ਸਿੰਘ ਸੂਰਵਿੰਡ, ਬਾਬਾ ਬੱਗਾ ਸਿੰਘ ਜੀ, ਭਾਈ ਚਮਕੌਰ ਸਿੰਘ, ਭਾਈ ਜਗਵੰਤ ਸਿੰਘ, ਭਾਈ ਮਹਿਲ ਸਿੰਘ ਦਿਆਲਪੁਰਾ, ਭਾਈ ਸੁਖਦੇਵ ਸਿੰਘ ਭਾਈ ਭਗਵਾਨ ਸਿੰਘ ਬੂਰ ਚੰਦ, ਭਾਈ ਕੁਲਵੰਤ ਸਿੰਘ ਲਖਣਾ, ਪੱਤਰਕਾਰ ਗੁਰਦਿਆਲ ਸਿੰਘ ਸੁਰ ਸਿੰਘ, ਪੱਤਰਕਾਰ ਕਵਲਜੀਤ ਸਿੰਘ ਬੇਗੇਪੁਰ, ਸਕੂਲਾਂ ਦੇ ਪ੍ਰਿੰਸੀਪਲ, ਬੱਚੇ ਕੇ ਪਹੁੰਚੇ ਹੋਏ ਅਧਿਆਪਕ ਸਾਹਿਬਾਨ , ਭਾਈ ਅਮਨਦੀਪ ਸਿੰਘ ਸਭਰਾ, ਭਾਈ ਦਿਲਬਾਗ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਭਾਈ ਤਸਬੀਰ ਸਿੰਘ ਮਰਹਾਣਾ ਦੇ ਜਥੇ ਵੱਲੋਂ ਚੜ੍ਹਦੀ ਕਲਾ ਦੇ ਨਾਲ ਕਵੀਸ਼ਰੀ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂੰ ਕਰਵਾਇਆ ਗਿਆ। ਸਰਦਾਰ ਧਰਮਵੀਰ ਸਿੰਘ ਪਟਵਾਰੀ ਅਤੇ ਭਾਈ ਨਵਦੀਪ ਸਿੰਘ ਅਹਿਮਦਪੁਰ ਵੱਲੋਂ ਪੰਜ ਪਿਆਰੇ ਸਾਹਿਬਾਨ ਨੂੰ ਸਨਮਾਨਿਤ ਕਰਨ ਲਈ ਵਸਤੂਆਂ ਭੇਟਾ ਕੀਤੀਆਂ ਗਈਆਂ। ਇਸ ਮੌਕੇ ਮੀਤ ਪ੍ਰਧਾਨ ਹੀਰਾ ਸਿੰਘ ਸੋਹਲ, ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ, ਕੁਆਡੀਨੇਟਰ ਹਰਪ੍ਰੀਤ ਸਿੰਘ, ਭਾਈ ਦਿਲਬਾਗ ਸਿੰਘ ਧਾਰੀਵਾਲ, ਆਕਾਸ਼ਦੀਪ ਸਿੰਘ, ਸਾਜਨਦੀਪ ਸਿੰਘ, ਵਜ਼ੀਰ ਸਿੰਘ, ਸੁਖਮਨਦੀਪ ਸਿੰਘ, ਹਰਮਨਦੀਪ ਸਿੰਘ, ਅਤੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਹੋਏ ਪਤਵੰਤੇ ਸੱਜਣ ਹਾਜ਼ਰ ਸਨ।


Posted By: TAJEEMNOOR KAUR