ਅਮਰ ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ’ ਦੀ ਲਾਸਾਨੀ ਮਹਾਨ ਸ਼ਹਾਦਤ’ .. ( ਕਾਵਿ )

ਅਮਰ ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ’ ਦੀ ਲਾਸਾਨੀ  ਮਹਾਨ ਸ਼ਹਾਦਤ’ .. ( ਕਾਵਿ )

ਅਮਰ ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ’ ਦੀ ਲਾਸਾਨੀ

ਮਹਾਨ ਸ਼ਹਾਦਤ’ .. ( ਕਾਵਿ )

⚔️⛳️⚔️⛳️⚔️⛳️⚔️⛳️⚔️⛳️⚔️


ਬੱਬਰ ਸ਼ੇਰ, “ ਮਾਝੇ’ ਦਾ ਦਲੇਰ ਯੋਧਾ

ਜੁਗਰਾਜ ਸਿੰਘ ਤੂਫ਼ਾਨ’ ਸੀ ਨਾਓਂ ਓਸਦਾ ।

ਉੱਚਾ ਵਿੱਚ ਅਸਮਾਨ’ ਪਿਆ ਝੂਲਦਾ ਏ

ਝੰਡਾ ਖ਼ਾਲਸਈ ਕੇਸਰੀ ਨਿਸ਼ਾਨ ਓਸਦਾ ।


ਮਜ਼ਲੂਮ’ ਨਿਤਾਣਿਆਂ ਦੇ ਲਈ ਜੂਝਦਾ ਸੀ

ਹਿੰਦੂ ਸਿੱਖ ਸਭਿ ਕਰਨ ਦੁਲਾਰ’ ਉਸਨੂੰ ।

ਮਜ਼ਹਬ’ ਦੀਆਂ ਦੀਵਾਰਾਂ ਤੋਂ ਪਾਰ ਹੋ ਕੇ

ਹਰ ਧਰਮ ਦੇ ਨਾਲ ਸੀ ਪਿਆਰ ਉਸਨੂੰ ।


ਹਲੇਮੀ ਰਾਜ ਦਾ ਅੱਖੀਆਂ ਚ’ ਲੈ ਸੁਪਨਾ

ਕਰੜੀ ਘਾਲ, ਸੂਰਮਾ’ ਘਾਲਦਾ ਰਿਹਾ ।

ਪੰਥ ਦੋਖੀਆਂ ਤੇ ਜ਼ਾਲਮ ਅਫਸਰਾਂ ਨੂੰ

ਚੁਣ ਚੁਣ ਕੇ ਸੀ ਓਹ ਸੰਘਾਰਦਾ ਰਿਹਾ ।


SSP ਬੁੱਚੜ ਗੋਬਿੰਦ ਰਾਮ ਜਿਹੇ ਪਾਪੀ ਨੂੰ

ਸੂਰਮਾ ਬੰਬ’ ਦੇ ਨਾਲ ਉਡਾ ਗਿਆ ਸੀ ।

ਕੁੰਭੀ ਨਰਕਾਂ ਦੀ, “ ਗੱਡੀ’ ਚਾੜ੍ਹ ਉਸ ਨੂੰ

ਹਰ ਜ਼ੁਲਮ ਦਾ ਹਿਸਾਬ ਚੁਕਾ ਗਿਆ ਸੀ ।


ਕੇ ਪੀ, ਗਿੱਲ ਤੇ ਰਿਬੈਰੋ’ ਜਿਹੇ D.G.P

ਸੁਣਿ ਕੇ ਨਾਮ ਓਸ ਯੋਧੇ ਦਾ ਕੰਬਦੇ ਸੀ ।

ਹਰੀਕੇ-ਪੱਤਣ’ ਦਰਿਆਵਾਂ ਦੇ ਮੰਡ’ ਅੰਦਰ

ਭਾਲ ਕਰਦਿਆਂ ਰਹਿੰਦੇ ਓਹ ਹੰਭਦੇ ਸੀ ।


ਪੰਜਾਬ ਪੁਲਿਸ ਲਈ, “ ਯਲਗ਼ਾਰ’ ਯੋਧਾ

ਦਿੱਲੀ ਤਖਤ’ ਨੂੰ ਪਾਇਆ ਵਖ਼ਤ’ ਓਸਨੇ ।

ਮਹਾਂ-ਨਾਇਕ, “ ਸੂਰਾ’ ਸ਼ਰੇਆਮ ਵਿਚਰੇ

ਜੁਝਾਰੂ ਹੋਣ ਦਾ ਨਿਭਾਇਆ ਧਰਮ ਓਸਨੇ ।


08 ਅਪ੍ਰੈਲ ਦੀ ਓਹ ਚੰਦਰੀ’ ਸਵੇਰ ਆਈ

ਮੁਕਾਬਲਾ ਫੋਰਸਾਂ ਦੇ ਨਾਲ ਹੋ ਗਿਆ ਸੀ ।

ਮੌਤ ਰਾਣੀ’ ਨੇ ਵਰਤਾਇਆ ਕਹਿਰ ਐਸਾ

ਹੀਰਾ ਕੌਮ ਦਾ ਸਦਾ ਲਈ ਖੋਹ ਲਿਆ ਸੀ ।


ਗ਼ੱਦਾਰ ਸਾਥੀ, ਅਸਾਲਟ’ ਦੀ ਪਿੰਨ’ ਕੱਢਕੇ

ਖ਼ਬਰ ਪੁਲਿਸ ਦੇ ਤਾਈਂ ਪੁਚਾ ਗਿਆ ਸੀ ।

ਮਾੜੀ ਬੁੱਚੀਆਂ, “ ਪਿੰਡ ਦੀ ਬਹਿਕ’ ਅੰਦਰ

ਧੋਖਾ ਕਰਕੇ ਓਹ ਘੇਰਾ ਪੁਆ ਗਿਆ ਸੀ ।


ਬਾਹਰ ਨਿੱਕਲ ਕੇ, “ ਬਹਿਕ’ ਚੋਂ ਸੂਰਮੇ ਨੇ

ਭਾਰਤੀ ਫੋਰਸਾਂ ਦੇ ਤਾਈਂ ਵੰਗਾਰਿਆ ਸੀ ।

ਸਭਨਾਂ ਸਿੰਘਾਂ ਨੂੰ ਨਿਖੇੜ ਕੇ ਕਈ ਪਾਸੇ

ਤੂਫ਼ਾਨ’ ਯੋਧੇ ਨੇ ਰਣਿ ਸ਼ਿੰਗਾਰਿਆ ਸੀ ।


ਗੋਲਾਬਾਰੀ ਕਰਦਿਆਂ ਹੀ ਦੋਵੇਂ ਸੂਰਮੇ ਓਹ

ਲਿੰਕ ਸੜਕ ਤੇ ਆਣਿ ਜਦੋਂ ਨਿੱਕਲੇ ਸੀ ।

ਟਰੈਕਟਰ ਉੱਤੇ ਦੋਵੇਂ ਓਹ ਅਸਵਾਰਿ ਹੋ ਕੇ

ਪੈਂਡਾ ਲੰਮਾ ਮੁਕਾਉਣ ਲਈ ਨਿੱਕਲੇ ਸੀ ।


ਵੈਰੀ ਦਲ ਦਾ ਅੱਗੋਂ ਸੀ ਫ਼ਾਇਰ ਆਇਆ

ਸਟੇਰਿੰਗ ਉੱਤੇ, “ ਸ਼ਹੀਦੀ’ ਪਾ ਗਿਆ ਸੀ ।

ਪੰਥ ਦੀ ਖਾਤਰ ਜੂਝਿ ਕੇ ਤੂਫ਼ਾਨ’ ਯੋਧਾ

ਜਿੰਦੜੀ ਕੌਮ ਦੇ ਲੇਖੇ ਲਗਾ ਗਿਆ ਸੀ ।


ਲੱਖਾਂ ਲੋਕਾਂ ਨੇ ਪਿਆਰ ਨਾਲ ਭਰ ਅੱਖੀਆਂ

ਹੱਥੀਂ ਆਪ ਯੋਧੇ ਦਾ ਸਸਕਾਰ’ ਕੀਤਾ ।

ਤੂਫ਼ਾਨ ਸਿੰਘ ਦੀ ਸ਼ਹਾਦਤ’ ਪਰਵਾਨਿ ਹੋਈ

ਸਭਨਾਂ ਵਰਗਾਂ, ਦਿਲੋਂ ਸਤਿਕਾਰ ਕੀਤਾ ।


ਗੁਰਜੀਤ ਸਿੰਘ ਖਾਲਸਾ ✍️

ਐਡਮਿੰਟਨ ਸਿੱਖਜ਼, ਅਲਬਰਟਾ - ਕੈਨੇਡਾ