ਨਹੀਂ ਰਹੇ ਪੋਪ ਫਰਾਂਸਿਸ ,88 ਸਾਲ ਦੀ ਉਮਰ “ਚ ਹੋਇਆ ਦੇਹਾਂਤ

ਨਹੀਂ ਰਹੇ ਪੋਪ ਫਰਾਂਸਿਸ ,88 ਸਾਲ ਦੀ ਉਮਰ “ਚ ਹੋਇਆ ਦੇਹਾਂਤ

ਰੋਮ 21 ਅਪ੍ਰੈਲ , ਨਜ਼ਰਾਨਾ ਟਾਈਮਜ ਬਿਊਰੋ

ਇਟਲੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪੋਪ ਫ੍ਰਾਂਸਿਸ ਨੇ ਸੋਮਵਾਰ ਸਵੇਰੇ ਆਖਰੀ ਸਾਹ ਲਿਆ। ਇਸ ਸਬੰਧੀ ਵੈਟੀਕਨ ਕੈਮਰਲੇਂਗੋ ਦੇ ਕਾਰਡੀਨਲ ਕੇਵਿਨ ਫੇਰੇਲ ਨੇ ਐਲਾਨ ਕੀਤਾ। ਉਹ 88 ਸਾਲਾਂ ਦੇ ਸਨ। ਫੇਰੇਲ ਨੇ ਐਲਾਨ ਕੀਤਾ,“ਅੱਜ ਸਵੇਰੇ 7:35 ਵਜੇ ਰੋਮ ਦੇ ਬਿਸ਼ਪ ਫ੍ਰਾਂਸਿਸ, ਪਿਤਾ ਦੇ ਘਰ ਪਰਤ ਗਏ। ਉਨ੍ਹਾਂ ਦਾ ਪੂਰਾ ਜੀਵਨ ਪ੍ਰਭੂ ਅਤੇ ਉਨ੍ਹਾਂ ਦੇ ਚਰਚ ਦੀ ਸੇਵਾ ਲਈ ਸਮਰਪਿਤ ਸੀ।”