ਪ੍ਰਕਾਸ਼ ਪੁਰਬ ਨੂੰ ਸਮਰਪਿਤ ਐੱਮਐੱਸਐੱਮ ਕਾਨਵੇਂਟ ਸਕੂਲ ਵਿਖੇ ਕਵਿਜ਼ ਮੁਕਾਬਲੇ ਕਰਵਾਏ
- ਸਿੱਖਿਆ/ਵਿਗਿਆਨ
- 11 Nov,2025
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,11 ਨਵੰਬਰ
ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐੱਮਐੱਸਐੱਮ ਕਾਨਵੇਂਟ ਸਕੂਲ ਚੋਹਲਾ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵਿਜ਼ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਐੱਮਐੱਸਐੱਮ ਕਾਨਵੈਂਟ ਸਕੂਲ ਦੇ ਚਾਰ ਹਾਊਸ ਸ਼ਹੀਦ ਭਗਤ ਸਿੰਘ ਹਾਊਸ,ਮਦਰ ਟਰੇਸਾ ਹਾਉਸ,ਭਗਤ ਪੂਰਨ ਸਿੰਘ ਹਾਊਸ ਅਤੇ ਸ਼ਹੀਦ ਊਧਮ ਸਿੰਘ ਹਾਊਸ ਨੇ ਭਾਗ ਲਿਆ। ਕਵਿਜ਼ ਮੁਕਾਬਲੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ,ਬਚਪਨ,
ਸਿੱਖਿਆ,ਪਰਿਵਾਰ, ਉਦਾਸੀਆਂ,ਉਪਦੇਸ਼ ਅਤੇ ਉਹਨਾਂ ਦੁਆਰਾ ਰਚਿਤ ਬਾਣੀਆਂ ਬਾਰੇ ਪ੍ਰਸ਼ਨ ਪੁੱਛੇ ਗਏ।ਇਹ ਕਵਿਜ਼ ਪੰਜ ਰਾਊਡਜ਼ ਵਿੱਚ ਕਰਵਾਇਆ ਗਿਆ।ਇਸ ਵਿੱਚ ਫਸਟ ਪੁਜ਼ੀਸ਼ਨ ਮਦਰ ਟਰੇਸਾ ਹਾਊਸ, ਸੈਕਿੰਡ ਪੁਜ਼ੀਸ਼ਨ ਸ਼ਹੀਦ ਭਗਤ ਸਿੰਘ ਹਾਊਸ ਅਤੇ ਥਰਡ ਪੁਜ਼ੀਸ਼ਨ ਭਗਤ ਪੂਰਨ ਸਿੰਘ ਹਾਊਸ ਨੇ ਪ੍ਰਾਪਤ ਕੀਤੀ।ਇਸ ਮੌਕੇ ਸਕੂਲ ਦੇ ਚੇਅਰਮੈਨ ਡਾ.ਉਪਕਾਰ ਸਿੰਘ ਵੱਲੋਂ ਭਾਗ ਲੈ ਰਹੇ ਵਿਦਿਆਰਥੀਆਂ ਦੀ ਹੌਂਸਲਾ ਹਫਜਾਈ ਕੀਤੀ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਬਾਰੇ ਦੱਸਦਿਆ ਉਹਨਾਂ ਨੂੰ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਕੁਮਾਰ ਵੱਲੋਂ ਵਿਦਿਆਰਥੀਆਂ ਦੀ ਹੌਂਸਲਾ ਹਫਜਾਈ ਕਰਦੇ ਹੋਏ ਅੱਗੇ ਵੀ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਵਾਈਸ ਪ੍ਰਿੰਸੀਪਲ ਮੈਡਮ ਵੱਲੋਂ ਗੁਰੂ ਜੀ ਦੇ ਜੀਵਨ ਨਾਲ ਸੰਬੰਧਿਤ ਸਾਖੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ।ਇਸ ਸਮੇਂ ਸਕੂਲ ਦੇ ਚੇਅਰਮੈਨ ਡਾਕਟਰ ਉਪਕਾਰ ਸਿੰਘ ਸੰਧੂ ਨੇ ਬੱਚਿਆਂ ਨੂੰ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਦੁਆਰਾ ਮਾਰਗ ਤੇ ਚੱਲਦੇ ਹੋਏ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ।ਇਸ ਸਮੇਂ ਸਕੂਨ ਦਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਹਾਜਰ ਸੀ।
Posted By:
GURBHEJ SINGH ANANDPURI
Leave a Reply