ਵਿਧਾਇਕਾ ਨੀਨਾ ਮਿੱਤਲ ਨੇ ਬੁੱਢਣਪੁਰ ਸਮੇਤ 4 ਸਕੂਲਾਂ ਵਿੱਚ 24 ਲੱਖ 98 ਹਜਾਰ ਰੁਪਏ ਦੇ ਵਿਕਾਸ ਕਾਰਜ ਕੀਤੇ ਲੋਕ ਅਰਪਣ

ਵਿਧਾਇਕਾ ਨੀਨਾ ਮਿੱਤਲ ਨੇ ਬੁੱਢਣਪੁਰ ਸਮੇਤ 4 ਸਕੂਲਾਂ ਵਿੱਚ 24 ਲੱਖ 98 ਹਜਾਰ ਰੁਪਏ ਦੇ ਵਿਕਾਸ ਕਾਰਜ ਕੀਤੇ ਲੋਕ ਅਰਪਣ

ਪੇਂਡੂ ਖੇਤਰ ਦੇ ਸਕੂਲਾਂ ਵਿੱਚ ਭਗਵੰਤ ਮਾਨ ਸਰਕਾਰ ਵਿਸ਼ੇਸ਼ ਧਿਆਨ ਦੇ ਰਹੀ ਹੈ: ਵਿਧਾਇਕਾ ਨੀਨਾ ਮਿੱਤਲ


ਰਾਜਪੁਰਾ/ਬਨੂੜ 24 ਅਪ੍ਰੈਲ (ਵਿੱਰਕ)

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਅਤੇ ਸਿੱਖਿਆ ਮੰਤਰੀ, ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਦੇਖ ਰੇਖ ਹੇਠ ਪੇਂਡੂ ਖੇਤਰਾਂ ਦੇ ਸਕੂਲਾਂ ਚ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਜਾਰੀ ਕੋਸ਼ਿਸ਼ਾਂ ਦੇ ਤਹਿਤ, ਵਿਧਾਇਕਾ ਨੀਨਾ ਮਿੱਤਲ ਨੇ ਅੱਜ ਬੁੱਢਣਪੁਰ, ਝੱਜੋਂ ਅਤੇ ਧਰਮਗੜ੍ਹ ਦੇ ਪ੍ਰਾਇਮਰੀ ਅਤੇ ਹਾਈ ਸਕੂਲ ਸਮੇਤ ਚਾਰ ਸਕੂਲਾਂ ਵਿੱਚ 24 ਲੱਖ 98 ਹਜ਼ਾਰ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜ ਲੋਕ ਅਰਪਣ ਕੀਤੇ। ਇਨ੍ਹਾਂ ਵਿਚ ਵਿਦਿਆਰਥੀਆਂ ਲਈ ਨਵੇਂ ਕਲਾਸ ਰੂਮਾਂ, ਸਾਇੰਸ ਲੈਬਾਰਟਰੀਆਂ, ਚਾਰਦੀਵਾਰੀ, ਪੀਣ ਵਾਲੇ ਪਾਣੀ ਦੀ ਸੁਵਿਧਾ ਅਤੇ ਹੋਰ ਆਧੁਨਿਕ ਸਹੂਲਤਾਂ ਦਾ ਉਦਘਾਟਨ ਕੀਤਾ ਗਿਆ।ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੇਂਡੂ ਖੇਤਰਾਂ ਦੇ ਸਕੂਲਾਂ 'ਚ ਗੁਣਵੱਤਾਪੂਰਨ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਯਤਨਸ਼ੀਲ ਹੈ। ਵਿਧਾਇਕਾ ਨੀਨਾ ਮਿੱਤਲ ਨੇ ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਦੇ ਹਰ ਇੱਕ ਵਿਦਿਆਰਥੀ ਨੂੰ ਬਿਹਤਰ ਸਿੱਖਿਆ, ਸੁਰੱਖਿਅਤ ਅਤੇ ਸਾਫ਼-ਸੁਥਰਾ ਮਾਹੌਲ ਮੁਹੱਈਆ ਕਰਵਾਉਣ ਲਈ ਕਮਰ ਕਸ ਲਈ ਗਈ ਹੈ।ਉਹਨਾਂ ਕਿਹਾ ਕਿ ਭਵਿੱਖ ਵਿੱਚ ਹੋਰ ਵੀ ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਨਵੀਨਤਮ ਸੁਵਿਧਾਵਾਂ ਉਪਲਬਧ ਕਰਵਾਈਆਂ ਜਾਣਗੀਆਂ। ਲੋਕਾਂ ਵੱਲੋਂ ਵਿਧਾਇਕਾ ਦੀ ਇਹਨਾਂ ਯਤਨਾਂ ਲਈ ਭਰਪੂਰ ਪ੍ਰਸ਼ੰਸਾ ਕੀਤੀ ਗਈ।

ਇਸ ਮੌਕੇ ਵਿਜੇ ਮੈਨਰੋ ਸਿੱਖਿਆ ਕੋਆਰਡੀਨੇਟਰ ਅਤੇ ਮਾਸਟਰ ਟਰੇਨਰ ਮਾਲਵਾ ਜੋਨ, ਪ੍ਰੇਰਨਾ ਛਾਬੜਾ ਬਲਾਕ ਨੋਡਲ ਅਫਸਰ, ਸਚਿਨ ਮਿੱਤਲ, ਰਾਜਿੰਦਰ ਸਿੰਘ ਚਾਨੀ ਜਿਲ੍ਹਾ ਮੀਡੀਆ ਕੋਆਰਡੀਨੇਟਰ ਪਟਿਆਲਾ, ਸ਼ੀਨਮ ਮਿੱਤਲ ਹੈੱਡ ਮਾਸਟਰ, ਅਨੀਤਾ ਗਰਗ ਹੈਡ ਮਿਸਟ੍ਰੈਸ, ਕਮਲੇਸ਼ ਕੌਰ, ਲੱਕੀ ਸੰਧੂ, ਭਜਨ ਸਿੰਘ ਐਮਸੀ ਬਨੂੰੜ,ਬਲਜੀਤ ਸਿੰਘ ਐਮ ਸੀ,ਯੂਥ ਪ੍ਰਧਾਨ ਰਾਜੇਸ਼ ਬੋਵਾ,ਸਵਰਨ ਸਿੰਘ ਮਠਿਆੜਾ, ਕਰਨ ਸਿੰਘ ਬੁੱਢਣਪੁਰ,ਰਤਨੇਸ਼ ਮਿੱਤਲ, ਟਿੰਕੂ ਬਾਂਸਲ, ਜਸਵਿੰਦਰ ਸਿੰਘ ਲਾਲਾ ਖਲੌਰ, ਹਰਨੇਕ ਸਿੰਘ ਛੜਬੜ,ਮਹਿੰਦਰ ਸਿੰਘ, ਅਮਨ ਸੈਣੀ, ਗੁਰਸ਼ਰਨ ਵਿਰਕ, ਕਾਕਾ ਰਾਮ, ਸੁਖਦੇਵ ਸਿੰਘ,ਤਰੂਣ ਸ਼ਰਮਾ ਅਤੇ ਪਤਵੰਤੇ ਸੱਜਣ, ਬੱਚਿਆਂ ਦੇ ਮਾਪੇ ਅਤੇ ਅਧਿਆਪਕ ਹਾਜ਼ਰ ਸਨ।


Posted By: TAJEEMNOOR KAUR