ਵਿਧਾਇਕਾਂ ਨੀਨਾ ਮਿੱਤਲ ਦੀ ਮੌਜੂਦਗੀ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਹੋਇਆ ਵਾਧਾ,
- ਰਾਜਨੀਤੀ
- 24 Apr,2025

ਵਾਰਡ ਨੰਬਰ 24 ਤੋਂ ਦੋ ਦਰਜਨ ਪਰਿਵਾਰਾ ਨੇ ਆਪ ਵਿਚ ਕੀਤੀ ਸ਼ਮੂਲੀਅਤ
ਰਾਜਪੁਰਾ,24 ਅਪ੍ਰੈਲ (ਵਿੱਰਕ)
ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਹਲਕਾ ਰਾਜਪੁਰਾ ਵਿੱਚ ਵਿਧਾਇਕਾਂ ਮੈਡਮ ਨੀਨਾ ਮਿੱਤਲ ਵੱਲੋਂ ਹਲਕੇ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਮਾਨ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪੁਜਦਾ ਕੀਤੇ ਜਾਣ ਤੋਂ ਰਾਜਪੁਰਾ ਵਾਸੀ ਖੁਸ਼ ਹਨ, ਜਿਸ ਤੋਂ ਪ੍ਰਭਾਵਿਤ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਧਨਵੰਤ ਸਿੰਘ ਹਰਪਾਲਪੁਰ ਰਾਜਪੁਰਾ ਦੀ ਅਗਵਾਈ ਹੇਠ ਵਾਰਡ ਨੰਬਰ 24 ਤੋਂ ਯੂਥ ਆਗੂ ਸਰਬਜੋਤ ਸਿੰਘ ਨੇ ਵੱਡੀ ਗਿਣਤੀ ਵਿਚ ਆਪਣੇ ਸਾਥੀਆਂ ਸਮੇਤ ਅਤੇ ਵਾਰਡ ਦੇ ਕਰੀਬ ਦੋ ਦਰਜਨ ਪਰਿਵਾਰਾਂ ਨੇ ਵੱਖ-ਵੱਖ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਮੌਜੂਦਗੀ ਵਿੱਚ ਸ਼ਰਨਜੀਤ ਕੌਰ, ਹਰਿੰਦਰ ਸਿੰਘ, ਸਰਬਜੋਤ ਕੌਰ, ਭੁਪਿੰਦਰ ਕਪਲਾ,ਡਾ ਮਨੀਸ਼ ਕੁਮਾਰ, ਸੁਖਦੇਵ ਸਿੰਘ, ਹਰਵਿੰਦਰ ਸਿੰਘ ,ਦੀਪਕ,ਰਾਜ ਕੁਮਾਰ,ਕਮਲ, ਸਿਮਰਨ, ਸੁਰਿੰਦਰ ਕੌਰ,ਰਾਜ ਰਾਣੀ,ਸੀਮਾ, ਸਵਰਨਜੀਤ ਕੌਰ ਆਦਿ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ।
ਇਸ ਮੌਕੇ ਵਿਧਾਇਕਾਂ ਮੈਡਮ ਨੀਨਾ ਮਿੱਤਲ ਨੇ ਆਪ ਵਿਚ ਸ਼ਮੂਲੀਅਤ ਕਰਨ ਵਾਲੇ ਸਮੂਹ ਪਰਿਵਾਰਾ ਦਾ ਸਵਾਗਤ ਕਰਦੇ ਹੋਏ ਪਾਰਟੀ ਚਿੰਨ ਨਾਲ ਸਨਮਾਨਿਤ ਕੀਤਾ।ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਜ਼ਮੀਨੀ ਪੱਧਰ 'ਤੇ ਲੋਕਾਂ ਨਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਬਿਹਤਰੀ ਲਈ ਹਰ ਖੇਤਰ ਵਿਚ ਇਤਿਹਾਸਕ ਫੈਸਲੇ ਲਏ ਗਏ ਹਨ, ਜਿਨ੍ਹਾਂ ਵਿਚ ਘਰੇਲੂ ਬਿਜਲੀ ਯੂਨਿਟਾਂ ਚ ਮਾਫੀ, ਮੁਹੱਲਾ ਕਲਿਨਿਕ, ਸੁਵਿਧਾ ਕੈਂਪ ਰਾਹੀ ਪਬਲਿਕ ਦੀ ਖੱਜਲਖੁਆਰੀ ਰੋਕਣਾ, ਕਿਸਾਨਾਂ ਲਈ ਪਾਵਰ ਸਪਲਾਈ ਨਿਰੰਤਰ,ਨਹਿਰੀ ਪਾਣੀ,ਨਵੀ ਸੜਕਾਂ,ਆਊਟਰ ਕਲੋਨੀਆਂ ਚ ਵਿਕਾਸ ਕਾਰਜਾਂ ਨੂੰ ਪਹਿਲ ਸਮੇਤ ਪਿੰਡਾਂ ਤੇ ਸ਼ਹਿਰੀ ਖੇਤਰਾਂ ਵਿਚ ਵਿਕਾਸ ਕਾਰਜ ਤੇਜ਼ਗਤੀ ਨਾਲ ਚੱਲ ਰਹੇ ਹਨ। ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਹਲਕਾ ਵਾਸੀ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰ ਰਹੇ ਹਨ।ਇਸ ਮੌਕੇ ਸਚਿਨ ਮਿੱਤਲ, ਮਹਿੰਦਰ ਸਿੰਘ ਗਣੇਸ਼ ਨਗਰ,ਡਾ ਚਰਨ ਕਮਲ ਧਿਮਾਨ, ਅਮਰਿੰਦਰ ਸਿੰਘ ਮੀਰੀ, ਸਤਨਾਮ ਸਿੰਘ ਪ੍ਰਧਾਨ,ਲਾਲਾ ਖਲੋਰ,ਟੀਕੂ ਖੱਟੜਾ,ਰਤਨੇਸ ਜਿੰਦਲ ਸਮੇਤ ਵਾਰਡ ਨੰਬਰ 24 ਦੇ ਹੋਰ ਵੀ ਪੰਤਵੰਤੇ ਸੱਜਣ ਅਤੇ ਬੀਬੀਆਂ ਮੌਜੂਦ ਸਨ।
Posted By:

Leave a Reply