ਗੁਰੂ ਨਾਨਕ ਖਾਲਸਾ ਸਕੂਲ ਤੇ ਗੁਰੂ ਨਾਨਕ ਮਿਸ਼ਨਰੀ ਐਜੂਕੇਸ਼ਨਲ ਟਰੱਸਟ ਲੁਹਾਰਾਂ ਚਾੜ੍ਹਕੇ ਭੋਗਪੁਰ ਵੱਲੋਂ ਵਿਸਾਖੀ ਅਤੇ ਖਾਲਸਾ ਸਾਜਨਾ ਦਿਹਾੜਾ ਮਨਾਇਆ ਗਿਆ।

ਗੁਰੂ ਨਾਨਕ ਖਾਲਸਾ ਸਕੂਲ ਤੇ ਗੁਰੂ ਨਾਨਕ ਮਿਸ਼ਨਰੀ ਐਜੂਕੇਸ਼ਨਲ ਟਰੱਸਟ ਲੁਹਾਰਾਂ ਚਾੜ੍ਹਕੇ ਭੋਗਪੁਰ ਵੱਲੋਂ  ਵਿਸਾਖੀ ਅਤੇ ਖਾਲਸਾ  ਸਾਜਨਾ ਦਿਹਾੜਾ ਮਨਾਇਆ ਗਿਆ।

ਗੁਰੂ ਨਾਨਕ ਖਾਲਸਾ ਸਕੂਲ ਤੇ ਗੁਰੂ ਨਾਨਕ ਮਿਸ਼ਨਰੀ ਐਜੂਕੇਸ਼ਨਲ ਟਰੱਸਟ ਲੁਹਾਰਾਂ ਚਾੜ੍ਹਕੇ ਭੋਗਪੁਰ ਵੱਲੋਂ ਵਿਸਾਖੀ ਅਤੇ  ਖਾਲਸਾ  ਸਾਜਨਾ ਦਿਹਾੜਾ ਮਨਾਇਆ ਗਿਆ।

ਭੋਗਪੁਰ 15 ਅਪ੍ਰੈਲ ,ਮਨਜਿੰਦਰ ਸਿੰਘ

ਸੰਸਥਾਪਕ ਤੇ ਚੇਅਰਮੈਨ ਗਿਆਨੀ ਸਵਰਨ ਸਿੰਘ ਜੀ (ਕੈਨੇਡਾ), ਡਾਇਰੈਕਟਰ ਸ. ਕੁਲਵੰਤ ਸਿੰਘ ਜੰਮੂ, ਪ੍ਰਧਾਨ ਸ. ਮਨਦੀਪ ਸਿੰਘ ਜੀ ਖਾਲਸਾ, ਸਕੱਤਰ: ਸ. ਮਨਿੰਦਰ ਸਿੰਘ, ਟਰੱਸਟੀ: ਸ. ਅਮਰਜੀਤ ਸਿੰਘ ਜੰਮੂ, ਟਰੱਸਟੀ ਸਰਦਾਰਨੀ ਰਮਨਦੀਪ ਕੌਰ, ਪ੍ਰਿੰਸੀਪਲ, ਡਾ. ਕਮਲਜੀਤ ਕੌਰ, ਸਕੂਲ ਪ੍ਰਿੰਸੀਪਲ ਸ. ਮਨਦੀਪ ਸਿੰਘ ਤੇ ਦੋਨੋਂ ਸੰਸਥਾਵਾਂ ਦੇ ਸਮੂਹ ਸਟਾਫ਼ ਵੱਲੋਂ ਖਾਲਸਾ ਸਾਜਨਾ ਦਿਨ ਮਨਾਇਆ ਗਿਆ। ਗੁਰੂ ਨਾਨਕ ਖਾਲਸਾ ਸਕੂਲ ਵਿੱਚ ਬੱਚਿਆਂ ਦੁਆਰਾ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਤੇ ਉਸ ਤੋਂ ਉਪਰੰਤ ਸਕੂਲ ਤੇ ਇੰਸਟੀਚਿਊਟ ਦੇ ਬੱਚਿਆਂ ਵੱਲੋਂ ਕਵੀਸ਼ਰੀ, ਸ਼ਬਦ, ਲੈਕਚਰ ਤੇ ਕਵਿਤਾ ਵਿੱਚ ਭਾਗ ਲਿਆ । ਇਸ ਮੌਕੇ ਡਾਇਰੈਕਟਰ ਸ. ਕੁਲਵੰਤ ਸਿੰਘ ਜੰਮੂ ਨੇ ਬੱਚਿਆਂ ਆਪਣੇ ਵਿਚਾਰ ਸਾਂਝੇ ਕੀਤੇ, ਉਨਾਂ ਨੇ ਖਾਲਸਾ ਸ਼ਬਦ ਅਹਿਮੀਅਤ ਬਾਰੇ ਜਾਣਕਾਰੀ ਪ੍ਰਦਾਨ ਕੀਤੀ।

image

 ਪ੍ਰਧਾਨ ਸਰਦਾਰ ਮਨਦੀਪ ਸਿੰਘ ਭੋਗਪੁਰ ਜੀ ਨੇ ਖਾਲਸਾ ਦੀ ਸਾਜਨਾ ਤੇ ਬੱਚਿਆਂ ਦੀ ਸ਼ਾਨਦਾਰ ਨਤੀਜਿਆਂ ‘ਤੇ ਸਭ ਨੂੰ ਮੁਬਾਰਕਾਂ ਦਿੱਤੀਆਂ। ਸਕੂਲ ਪ੍ਰਿੰਸੀਪਲ ਸ. ਮਨਦੀਪ ਸਿੰਘ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦੋਨੋਂ ਸੰਸਥਾਵਾਂ ਦੇ ਟਰੱਸਟੀ ਸਰਦਾਰ ਅਮਰਜੀਤ ਸਿੰਘ ਜੰਮੂ ਵੀ ਮੌਜੂਦ ਸਨ। ਸ. ਹਰਭਜਨ ਸਿੰਘ ਯੂ.ਐਸ.ਏ. ਉੜਾਪੜ ਤੇ ਉਨਾਂ ਦੇ ਨਾਲ ਉਨਾਂ ਦੇ ਸਕੂਲ ਦੇ ਮੈਨੇਜਮੈਂਟ ਅਤੇ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਤੇ ਸਰਪੰਚ ਸਾਹਿਬ ਵੀ ਵਿਸ਼ੇਸ਼ ਤੌਰ ‘ਤੇ ਸਕੂਲ ਦਾ ਮਾਡਲ ਦੇਖਣ ਵਾਸਤੇ ਆਏ, ਤੇ ਉਨਾਂ ਨੇ ਸਲਾਂਘਾ ਕੀਤੀ ਕਿ ਗਿਆਨੀ ਸਵਰਨ ਸਿੰਘ ਜੀ ਕੈਨੇਡਾ ਵਾਲਿਆਂ ਦਾ ਇਸ ਇਲਾਕੇ ਵਿੱਚ ਅਕਾਦਮਿਕ ਤੇ ਗੁਰਮਤਿ ਸਿੱਖਿਆ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।‌  

image

ਇਸ ਤੋਂ ਇਲਾਵਾ ਬੱਚਿਆਂ ਦਾ ਸਲਾਨਾ ਇਨਾਮ ਵੰਡ ਸਮਾਰੋਹ ਵੀ ਹੋਇਆ, ਜਿਸ ਵਿੱਚ ਬੱਚਿਆਂ ਨੂੰ ਅਕਾਦਮਿਕ ਦੇ ਨਾਲ-ਨਾਲ ਖੇਡਾਂ ਤੇ ਪ੍ਰਸ਼ਨੋਤਰੀ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ। ਇਸੇ ਤਰ੍ਹਾਂ ਇੰਸਟੀਚਿਊਟ ਪ੍ਰਿੰਸੀਪਲ ਤੇ ਸਿੱਖ ਮਿਸ਼ਨਰੀ ਸਰਕਲ ਇੰਚਾਰਜ ਡਾ. ਕਮਲਜੀਤ ਕੌਰ ਨੇ ਅਕਾਦਮਿਕ ਤੇ ਗੁਰਮਤਿ ਪ੍ਰੀਖਿਆ ਵਿੱਚੋਂ ਅੱਵਲ ਰਹੀਆਂ ਵਿਦਿਆਰਥਣਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਤੇ ਜੇਤੂੰ ਵਿਦਿਆਰਥਣਾਂ ਨੂੰ ਸਨਮਾਨ ਵੀ ਪ੍ਰਦਾਨ ਕੀਤੇ ਗਏ। ਸਿੱਖ ਮਿਸ਼ਨਰੀ ਲੁਧਿਆਣਾ ਵੱਲੋਂ ਲਈ ਗਈ ਧਾਰਮਿਕ ਪ੍ਰੀਖਿਆ ਵਿਚ ਦੂਜੇ ਦਰਜੇ ਤੇ ਚੌਥੇ ਦਰਜੇ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਵੀ ਦਿੱਤੇ ਗਏ। ਪ੍ਰੋਗਰਾਮ ਦੇ ਅੰਤ ਵਿੱਚ ਲੰਗਰ ਵਰਤਾਇਆ ਗਿਆ।


Posted By: TAJEEMNOOR KAUR