ਦਿਲਜੋਤ ਕੌਰ ਨੇ ਅੰਤਰਰਾਸ਼ਟਰੀ ਪੱਧਰ ਤੇ ਆਪਣੇ ਮਾਪਿਆਂ 'ਤੇ ਸਰਹਾਲੀ ਕਲਾਂ ਦਾ ਨਾਮ ਕੀਤਾ ਰੋਸ਼ਨ
- ਖੇਡ
- 26 Mar,2025

ਤਰਨ ਤਾਰਨ 26 ਮਾਰਚ ਜੁਗਰਾਜ ਸਿੰਘ ਸਰਹਾਲੀ
ਜਿਲਾ ਤਰਨ ਤਾਰਨ ਦੇ ਪਿੰਡ ਸਰਹਾਲੀ ਕਲਾਂ ਦੀ ਰਹਿਣ ਵਾਲੀ ਦਿਲਜੋਤ ਕੌਰ ਕਿਸ਼ਤੀ (ਰੋਇੰਗ) ਦੌੜ ਦੀ ਬਹੁਤ ਵਧੀਆ ਖਿਡਾਰਨ ਹੈ। ਦਿਲਜੋਤ ਨੇ ਇੱਕ ਮੱਧਵਰਗੀ ਪਰਿਵਾਰ 'ਚੋਂ ਉੱਠ ਕੇ ਇਲਾਕੇ ਦਾ ਨਾਮ ਪੂਰੇ ਦੇਸ ਵਿੱਚ ਰੌਸ਼ਨ ਕੀਤਾ ਹੈ। ਵੈਸੇ ਤਾਂ ਉਹ ਪਹਿਲਾਂ ਵੀ ਕਿਸ਼ਤੀ ਦੌੜ ਵਿੱਚ ਨੈਸ਼ਨਲ ਪੱਧਰ 'ਤੇ ਗੋਲਡ ਜਿੱਤ ਚੁੱਕੀ ਹੈ ਤੇ ਜੁਲਾਈ 2024 ਵਿੱਚ ਨੀਦਰਲੈਂਡ ਵਿਖੇ ਹੋਈ ਵਰਲਡ ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ ਵੀ ਭਾਗ ਲੈ ਚੁੱਕੀ ਹੈ। ਹੁਣ ਫਿਰ ਫਰਵਰੀ 2025 ਵਿੱਚ ਨੈਸ਼ਨਲ ਗੇਮਜ਼ ਜੋ ਕਿ ਉਤਰਾਖੰਡ ਵਿਖੇ ਹੋਈਆਂ, 2 ਕਿ ਮੀ ਕਿਸ਼ਤੀ ਦੌੜ ਵਿੱਚ ਗੋਲਡ ਮੈਡਲ ਜਿੱਤਿਆ ਤੇ ਫਿਰ ਫਰਵਰੀ 2025 ਵਿੱਚ ਹੀ ਆਲ ਇੰਡੀਆ ਪੁਲਿਸ ਚੈਂਪੀਅਨਸ਼ਿਪ (ਭੋਪਾਲ) ਵਿੱਚ 2 ਕਿ ਮੀ ਕਿਸ਼ਤੀ ਦੌੜ ਵਿੱਚ ਕਾਂਸੇ ਤੇ 500 ਮੀ ਕਿਸ਼ਤੀ ਦੌੜ ਵਿੱਚ ਗੋਲਡ ਮੈਡਲ ਜਿੱਤਿਆ। ਇਸੇ ਖੇਡ ਸਦਕਾ ਹੀ ਦਿਲਜੋਤ ਦੀ
ਚੋਣ CRPF ਵਿੱਚ ਹੋਈ ਹੈ। ਜਿੱਥੇ ਪਿੰਡ ਵਾਲਿਆਂ ਨੇ ਦਿਲਜੋਤ ਕੌਰ ਅਤੇ ਉਸਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ ਉੱਥੇ ਹੀ ਉਹਨਾ ਧੀ ਰਾਣੀ ਨੂੰ ਅੱਗੇ ਵੱਧਣ ਦੀਆਂ ਦੁਆਵਾਂ ਦਿੱਤੀਆਂ। ਬਾਬਾ ਗੁਰਦਿੱਤ ਸਿੰਘ ਜੀ ਕਾਮਾਗਾਟਾਮਾਰੂ ਹਾਕੀ ਕਲੱਬ ਸਰਹਾਲੀ ਕਲਾਂ, ਬਾਬਾ ਤਾਰਾ ਸਿੰਘ ਜੀ ਹਾਕੀ ਅਕੈਡਮੀ ਸਰਹਾਲੀ ਕਲਾਂ, ਸ਼ਹੀਦ ਭਗਤ ਸਿੰਘ ਸਪੋਰਟਸ ਕੱਲਚਰ ਐਂਡ ਵੈਲਫੇਅਰ ਕਲੱਬ ਸਰਹਾਲੀ ਕਲਾਂ, ਸ਼ਿਵਜੀਤ ਸਿੰਘ ਸਰਹਾਲੀ, ਅਮਰਜੀਤ ਸਿੰਘ ਸਰਹਾਲੀ, ਫ਼ਿਲਮੀ ਅਦਾਕਾਰ ਰਾਜ ਸੰਧੂ ਅਤੇ ਸਮੂਹ ਪਿੰਡ ਵਾਸੀਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਭਵਿੱਖ ਲਈ ਦੁਆਵਾਂ ਦਿੱਤੀਆਂ।
Posted By:

Leave a Reply