ਨਾਗਰਿਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਿਹਤ ਸੰਸਥਾ ਪ੍ਰਮੁੱਖ ਵੱਲੋਂ ਸਟਾਫ ਨਾਲ ਮੀਟਿੰਗ ਕੀਤੀ

ਨਾਗਰਿਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ  ਸਿਹਤ ਸੰਸਥਾ ਪ੍ਰਮੁੱਖ ਵੱਲੋਂ ਸਟਾਫ ਨਾਲ ਮੀਟਿੰਗ ਕੀਤੀ

ਕਾਲਾ ਬੱਕਰਾ 7 ਅਪ੍ਰੈਲ , ਮਨਜਿੰਦਰ ਸਿੰਘ ਭੋਗਪੁਰ

ਰਾਜ ਸਰਕਾਰ ਵੱਲੋਂ ਮਿਲੇ ਹੁਕਮਾਂ ਅਤੇ ਸਿਵਲ ਸਰਜਨ ਜਲੰਧਰ ਡਾਕਟਰ ਗੁਰਮੀਤ ਲਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਮੁਹੱਈਆ ਕਰਨ ਦੇ ਉਪਰਾਲੇ ਨੂੰ ਸਿਖ਼ਰ ਦੇਣ ਦੇ ਸਬੰਧ ਵਿੱਚ ਸਿਹਤ ਕਰਮਚਾਰੀਆਂ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਇਨ੍ਹਾਂ ਦਿਨਾਂ ਵਿੱਚ ਤਨਦੇਹੀ ਨਾਲ ਡਿਊਟੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ। ਸਿਹਤ ਸੰਸਥਾ ਕਾਲਾ ਬੱਕਰਾ ਪ੍ਰਮੁੱਖ ਡਾਕਟਰ ਰਿਚਰਡ ਓਹਰੀ ਜੀ ਨੇ ਮੀਡੀਆ ਰਾਹੀਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਡੇਂਗੂ, ਮਲੇਰੀਆ ਤੇ ਹੋਰ ਮੌਸਮੀ ਬੀਮਾਰੀਆਂ ਭਾਵੇਂ ਜਾਨਲੇਵਾ ਹਨ ਪਰ ਸਮੇਂ ਸਿਰ ਮੈਡੀਕਲ ਸਹਾਇਤਾ ਲੈਣ ਨਾਲ ਮਰੀਜ਼ਾਂ ਨੂੰ ਮੌਤ ਦੇ ਮੂੰਹ ਵਿੱਚੋਂ ਬਚਾਇਆ ਜਾ ਸਕਦਾ ਹੈ। ਇਹ ਸਾਰੀਆਂ ਬੀਮਾਰੀਆਂ ਇਲਾਜਯੋਗ ਹਨ। ਡਾਕਟਰ ਓਹਰੀ ਜੀ ਨੇ ਬਲਾਕ ਭੋਗਪੁਰ ਵਾਸੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਿਹਤ ਸੰਸਥਾ ਕਾਲਾ ਬੱਕਰਾ ਦੀਆਂ ਦਸ ਟੀਮਾਂ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਰੁੱਝੀਆਂ ਹੋਈਆਂ ਹਨ। ਬਲਾਕ ਦੇ ਪਿੰਡਾਂ ਵਿੱਚ ਆਸ਼ਾ ਵਰਕਰਾਂ ਧਾਰਮਿਕ ਸਥਾਨਾਂ ਦੇ ਸਪੀਕਰਾਂ ਰਾਹੀਂ ਅਨਾਊਂਸਮੈਂਟ ਕਰਾਕੇ ਲੋਕਾਂ ਨੂੰ ਬੀਮਾਰੀਆਂ ਤੋਂ ਬਚਣ ਲਈ ਜਾਗਰੂਕ ਕਰ ਰਹੀਆਂ ਹਨ। ਡਾਕਟਰ ਓਹਰੀ ਜੀ ਨੇ ਕਿਹਾ ਕਿ ਜੇ ਹਰ ਸ਼ੁਕਰਵਾਰ ਨੂੰ ਘਰਾਂ ਦੇ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਪਿਛਲੀਆਂ ਟ੍ਰੇਆਂ, ਟਾਇਰਾਂ ਤੇ ਘਰਾਂ ਵਿੱਚ ਪਏ ਟੁੱਟੇ ਭੱਜੇ ਭਾਂਡਿਆਂ ਡੱਬਿਆਂ ਵਿੱਚੋਂ ਪਾਣੀ ਰੋੜ੍ਹ ਕੇ ਸੁਕਾ ਦੇਣਾ ਹੈ ਜਿਸ ਨਾਲ ਮੱਛਰ ਦੀ ਪੈਦਾਵਾਰ ਚੇਨ ਨੂੰ ਤੋੜ ਦੇਣਾ ਹੈ। ਹਰ ਸ਼ੁਕਰਵਾਰ ਨੂੰ ਦੇਸ਼ ਭਰ ਵਿੱਚ ਪਾਣੀ ਨੂੰ ਰੋੜ੍ਹ ਕੇ ਸੁਕਾਇਆ ਜਾਂਦਾ ਹੈ। ਮੱਖੀ ਮੱਛਰ ਦੀ ਪੈਦਾਵਾਰ ਚੇਨ ਨੂੰ ਤੋੜ ਕੇ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ ।ਜੇ ਕਿਸੇ ਨੂੰ ਇਨ੍ਹਾਂ ਬੀਮਾਰੀਆਂ ਦੀ ਲਾਗ ਲੱਗ ਜਾਂਦੀ ਹੈ ਤਾਂ ਸਮੇਂ ਸਿਰ ਹਸਪਤਾਲ ਕਾਲਾ ਬੱਕਰਾ ਇਲਾਜ ਲਈ ਪਹੁੰਚੋ। ਮੀਟਿੰਗ ਵਿੱਚ ਹੈਲਥ ਸੁਪਰਵਾਈਜ਼ਰ ਅਜੀਤ ਸਿੰਘ ਤੇ ਗੁਰਮੇਜ ਸਿੰਘ ਹਾਜ਼ਰ ਸਨ।