ਦਾਣਾ ਮੰਡੀ ਗੰਡੀਵਿੰਡ ਧੱਤਲ ਵਿਖੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਆ ਰਹੀਆਂ ਮੁਸਕਲਾਂ ਤੋਂ ਕਰਵਾਇਆ ਜਾਣੂ

ਦਾਣਾ ਮੰਡੀ ਗੰਡੀਵਿੰਡ ਧੱਤਲ ਵਿਖੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਆ ਰਹੀਆਂ ਮੁਸਕਲਾਂ ਤੋਂ ਕਰਵਾਇਆ ਜਾਣੂ

ਨਈਅਰ

ਚੋਹਲਾ ਸਾਹਿਬ/ਤਰਨਤਾਰਨ,10 ਅਪ੍ਰੈਲ

ਪਿੰਡ ਗੰਡੀਵਿੰਡ ਧੱਤਲ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਦਾਣਾ ਮੰਡੀ ਗੰਡੀਵਿੰਡ ਧੱਤਲ ਦੇ ਸਮੂਹ ਆੜ੍ਹਤੀਆਂ ਦੀ ਸਾਂਝੀ ਮੀਟਿੰਗ ਹੋਈ।ਇਸ ਮੀਟਿੰਗ ਵਿੱਚ ਦਾਣਾ ਮੰਡੀ ਗੰਡੀਵਿੰਡ ਧੱਤਲ ਵਿਖੇ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆੜਤੀ ਮਾਸਟਰ ਦਲਬੀਰ ਸਿੰਘ ਚੰਬਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਦਾਣਾ ਮੰਡੀ ਗੰਡੀਵਿੰਡ ਧੱਤਲ ਦਾ ਫੜ ਕੱਚਾ ਹੈ ਅਤੇ ਨਾ ਹੀ ਮੰਡੀ ਦੇ ਚਾਰ ਚੁਫੇਰੇ ਕੋਈ ਚਾਰ ਦੀਵਾਰੀ ਹੋਈ ਹੈ।ਜਿਸ ਕਾਰਨ ਜਿੱਥੇ ਬਰਸਾਤਾਂ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ,ਉੱਥੇ ਦਾਣਾ ਮੰਡੀ ਦੀ ਚਾਰ ਦੀਵਾਰੀ ਨਾ ਹੋਣ ਕਰਕੇ ਅਵਾਰਾ ਪਸ਼ੂ ਵੀ ਮੰਡੀ ਦੇ ਫ਼ੜ ਵਿੱਚ ਆ ਜਾਂਦੇ ਹਨ,ਜਿਸ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸੀਜਨ ਦੇ ਦਿਨਾਂ ਵਿੱਚ ਬਿਜਲੀ ਦਾ ਕੋਈ ਪੱਕਾ ਪ੍ਰਬੰਧ ਨਾ ਹੋਣ ਕਾਰਨ ਵੀ ਆੜ੍ਹਤੀਆਂ ਤੇ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਗ੍ਰਾਮ ਪੰਚਾਇਤ ਗੰਡੀਵਿੰਡ ਧੱਤਲ ਅਤੇ ਆੜ੍ਹਤੀਆ ਐਸੋਸੀਏਸ਼ਨ ਗੰਡੀਵਿੰਡ ਧੱਤਲ ਦੇ ਸਮੂਹ ਮੈਂਬਰਾਂ ਨੇ ਪੰਜਾਬ ਸਰਕਾਰ,ਹਲਕੇ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਕਤ ਸਮੱਸਿਆਵਾਂ ਦੇ ਹੱਲ ਲਈ ਬਣਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਇਲਾਕੇ ਦੇ ਕਿਸਾਨਾਂ ਅਤੇ ਆੜਤੀਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੰਤ ਸਿੰਘ ਸਰਪੰਚ ਗੰਡੀਵਿੰਡ ਧੱਤਲ, ਕਾਬਲ ਸਿੰਘ ਮੈਂਬਰ ਪੰਚਾਇਤ,ਸੁਖਦੇਵ ਸਿੰਘ ਫੌਜੀ,ਲਖਬੀਰ ਸਿੰਘ ਘੁੱਕ,ਸਿਕੰਦਰ ਸਿੰਘ ਆੜਤੀ,ਗੁਰਨਾਮ ਸਿੰਘ ਧੁੰਨ ਆੜਤੀ,ਦਿਲਬਾਗ ਸਿੰਘ ਪੱਧਰੀ,ਲਖਵਿੰਦਰ ਸਿੰਘ ਪ੍ਰਧਾਨ,ਨਿੱਕੂ ਸ਼ਾਹ ਆੜਤੀ,ਪ੍ਰਦੀਪ ਕੁਮਾਰ,ਜਗੀਰ ਸਿੰਘ ਰਾਜਬੀਰ ਸਿੰਘ ਧੁੰਨ,ਕੁਲਦੀਪ ਸਿੰਘ,ਮਾਸਟਰ ਦਲਬੀਰ ਸਿੰਘ ਆਦਿ ਹਾਜ਼ਰ ਸਨ ।