ਦੇਸ ਪੰਜਾਬ
- ਵੰਨ ਸੁਵੰਨ
- 06 Sep,2025

ਦੇਸ ਪੰਜਾਬ
ਮੈਂ ਹਮੇਸ਼ਾ ਦੁੱਖ-ਸੁੱਖ ਝੱਲੇ ਹਨ, ਪਰ ਕਦੇ ਕਿਸੇ ਦੇ ਸਾਹਮਣੇ ਝੁਕਿਆ ਨਹੀਂ, ਕਿਉਂਕਿ ਮੈਂ ਵਸਦਾ ਹਾਂ ਗੁਰੂਆਂ ਦੇ ਨਾਮ ਤੇ। ਮੇਰੇ ਤੇ ਮੁਗ਼ਲਾਂ, ਬਾਈਧਾਰ ਦੇ ਰਾਜਿਆਂ ਅਤੇ ਅਬਦਾਲੀ ਵਰਗਿਆਂ ਨੇ ਹਮਲੇ ਕੀਤੇ, ਪਰ ਮੈਂ ਉਨ੍ਹਾਂ ਹਮਲਿਆਂ ਦਾ ਮੂੰਹ-ਤੋੜ ਜਵਾਬ ਦਿੱਤਾ। 1947 ਵਿੱਚ ਮੇਰੇ ਦੋ ਟੁਕੜੇ ਕਰ ਦਿੱਤੇ ਗਏ—ਇੱਕ ਲਹਿੰਦਾ ਪੰਜਾਬ ਅਤੇ ਇੱਕ ਚੜ੍ਹਦਾ ਪੰਜਾਬ। ਮੇਰੇ 10 ਲੱਖ ਭੈਣ-ਭਰਾਵਾਂ ਦਾ ਕਤਲੇਆਮ ਕਰਵਾ ਦਿੱਤਾ ਗਿਆ। ਮੈਂ ਕਦੇ ਡਿੱਗਿਆ ਨਹੀਂ। ਫਿਰ ਵੀ, ਮੇਰੇ ਤਿੰਨ ਹਿੱਸੇ ਵੱਖ-ਵੱਖ ਰਾਜ ਬਣਾ ਦਿੱਤੇ ਗਏ। ਮੇਰੀ ਭਾਸ਼ਾ ਨੂੰ ਸਟੇਟ ਨੇ ਮਾਨਤਾ ਨਹੀਂ ਦਿੱਤੀ।
1984 ਵਿੱਚ ਮੇਰੇ ਜਾਨ ਨਾਲੋਂ ਵੱਧ ਪਿਆਰੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰ ਦਿੱਤਾ ਗਿਆ। ਹਜ਼ਾਰਾਂ ਬੇਕਸੂਰ ਸੰਗਤਾਂ ਦਾ ਕਤਲੇਆਮ ਹੋਇਆ, ਸਿੱਖਾਂ ਦੇ ਖੂਨ ਨਾਲ ਹੋਲੀ ਖੇਡੀ ਗਈ। ਫਿਰ ਮੈਂ ਦਿੱਲੀ ਦੇ ਹਿੱਕ ਵੱਜਿਆ ਅਤੇ ਹਕੂਮਤ ਨੂੰ ਦੱਸ ਦਿੱਤਾ ਕਿ ਮੈਂ ਹਾਲੇ ਜਿਉਂਦਾ ਹਾਂ।
ਅੱਜ ਮੇਰੇ ਤੇ ਫਿਰ ਸਰਕਾਰਾਂ ਦੀ ਮਾਰ ਪਈ ਹੈ। ਮੇਰੇ ਧੀਆਂ-ਪੁੱਤਰ ਹੜ੍ਹਾਂ ਵਿੱਚ ਦੁੱਖ ਝੱਲ ਰਹੇ ਹਨ। ਮੈਨੂੰ ਕਿਸੇ ਦੇ ਝੂਠੇ ਲਾਰਿਆਂ ਦੀ ਲੋੜ ਨਹੀਂ, ਕਿਉਂਕਿ ਮੈਂ ਹਮੇਸ਼ਾ ਆਪਣੇ ਦੁੱਖ ਝੱਲਾਂਗਾ ਅਤੇ ਆਪਣੇ ਧੀਆਂ-ਪੁੱਤਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਾਂਗਾ। ਕਿਉਂਕਿ ਮੈਂ ਵਸਦਾ ਹਾਂ ਗੁਰੂਆਂ ਦੇ ਨਾਮ ਤੇ, ਚੜ੍ਹਦੀ ਕਲਾ ਵਿੱਚ।
ਲਵਪ੍ਰੀਤ ਸਿੰਘ
Posted By:

Leave a Reply