ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਬਾਰੇ ਕਹੀ ਇਹ ਵੱਡੀ ਗੱਲ, ਸਿਆਸਤ ਵਿੱਚ ਆਇਆ ਭੁਚਾਲ਼
- ਖੇਡ
- 30 Oct,2025
ਮੋਗਾ ,ਜੁਗਰਾਜ ਸਿੰਘ ਸਰਹਾਲੀ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮੋਗਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ ਕਿ ਜਦੋਂ ਨਵਜੋਤ ਸਿੱਧੂ ਮੇਰਾ ਮੰਤਰੀ ਸੀ ਤਾਂ ਉਸ ਕੋਲ ਤਿੰਨ ਮਹਿਕਮੇ ਸਨ। ਜਿਨ੍ਹਾਂ ਵਿਚੋਂ ਇਕ ਸੱਭਿਆਚਰ ਅਤੇ ਇਕ ਸਪੋਰਟਸ ਸੀ ਪਰ ਸੱਤ ਮਹੀਨੇ ਤੱਕ ਉਸ ਕੋਲੋਂ ਫਾਇਲਾਂ ਹੀ ਕਲੇਅਰ ਨਹੀਂ ਹੋਈਆਂ। ਜਿਸ ਮਗਰੋਂ ਮੈਨੂੰ ਚੀਫ ਸੈਕਟਰੀ ਨੇ ਕਿਹਾ ਕਿ ਸ਼ਿਕਾਇਤਾਂ ਆ ਰਹੀਆਂ ਹਨ ਕਿ ਨਵਜੋਤ ਸਿੱਧੂ ਫਾਇਲਾਂ ਕਲੇਅਰ ਨਹੀਂ ਕਰ ਰਹੇ। ਇਸ ਤੋਂ ਬਾਅਦ ਜਦੋਂ ਮੈਂ ਉਸ ਨੂੰ ਬੁਲਾ ਕੇ ਫਾਇਲਾਂ ਨਾ ਕਲੀਅਰ ਕਰਨ ਦਾ ਕਾਰਣ ਪੁੱਛਿਆ ਤਾਂ ਉਹ ਬਹਾਨੇ ਲਗਾਉਣ ਲੱਗਾ।
ਇਸ ਮਗਰੋਂ ਉਨ੍ਹਾਂ ਨੇ ਸਿੱਧੂ ਨੂੰ ਕਿਹਾ ਕਿ ਰੋਜ਼ਾਨਾ ਤੁਹਾਡਾ ਬਿਜਲੀ ਮਹਿਕਮੇ ਨੂੰ ਲੈ ਕੇ ਬਿਆਨ ਆ ਰਿਹਾ ਕਿ ਹਾਲਾਤ ਬਹੁਤ ਮਾੜੇ ਹਨ। ਸਾਰਿਆਂ ਨੂੰ ਇਸ ਦੀ ਚਿੰਤਾ ਹੈ, ਤੁਸੀਂ ਬਿਜਲੀ ਮਹਿਕਮਾ ਲੈ ਲਵੋ। ਬਾਕੀ ਮਹਿਕਮੇ ਮੈਂ ਕਿਸੇ ਹੋਰ ਨੂੰ ਸੌਂਪ ਦਿੰਦਾ ਹਾਂ ਪਰ ਇਸ ਦੇ ਉਲਟ ਬਿਜਲੀ ਮਹਿਕਮੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਹੀ ਨਵਜੋਤ ਸਿੱਧੂ ਨੇ ਅਸਤੀਫਾ ਦੇ ਦਿੱਤਾ।
ਮੈਂ ਨਸ਼ੇ ਖ਼ਤਮ ਕਰਨ ਦੀ ਗੱਲ ਨਹੀਂ ਕਹੀ
ਕੈਪਟਨ ਨੇ ਕਿਹਾ ਕਿ ਮੈਂ ਬਠਿੰਡਾ ਵਿਚ ਸੀ, ਉਥੇ ਦਮਦਮਾ ਸਾਹਿਬ ਨੇੜੇ ਸੀ। ਮੈਂ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਕਿਹਾ ਸੀ ਕਿ ਮੈਂ ਸਹੁੰ ਖਾਂਦਾ ਕਿ ਮੈਂ ਨਸ਼ਿਆਂ ਦਾ ਲੱਕ ਤੋੜ ਦੇਵਾਂਗਾ, ਲੱਕ ਤੋੜਨ ਦਾ ਮਤਲਬ ਇਹ ਨਹੀਂ ਕਿ ਮੈਂ ਨਸ਼ਾ ਖ਼ਤਮ ਕਰ ਦਵਾਂਗਾ। ਇਸ ਮਗਰੋਂ ਮੈਂ ਡੀ. ਜੀ. ਪੀ. ਪੱਧਰ ਦੇ ਅਧਿਕਾਰੀ ਹਰਪ੍ਰੀਤ ਸਿੱਧੂ ਨੂੰ ਲਿਆਂਦਾ ਅਤੇ ਨਸ਼ੇ ਖਿਲਾਫ ਬਣਾਈ ਟੀਮ ਦਾ ਮੁਖੀ ਲਗਾਇਆ, ਕਈ ਤਸਕਰ ਫੜੇ, ਜੇਲ੍ਹਾਂ ਵਿਚ ਡੱਕੇ, ਜੇਲ੍ਹਾਂ ਵਿਚ ਜਗ੍ਹਾ ਨਹੀਂ ਬਚੀ।
Posted By:
GURBHEJ SINGH ANANDPURI
Leave a Reply