ਫਿਰ ਉੱਠੀ ਅਖੀਰ ਸਦਾ ਤੌਹੀਦ ਕੀ ਪੰਜਾਬ ਸੇ।।

ਫਿਰ ਉੱਠੀ ਅਖੀਰ ਸਦਾ ਤੌਹੀਦ ਕੀ ਪੰਜਾਬ ਸੇ।।

ਫਿਰ ਉੱਠੀ ਅਖੀਰ ਸਦਾ ਤੌਹੀਦ ਕੀ ਪੰਜਾਬ ਸੇ।।
ਹਿੰਦ ਕੋ ਇਕ" ਮਰਦ ਏ ਕਾਮਿਲ" ਨੇ ਜਗਾਇਆ ਖਵਾਬ ਸੇ।।
 

(ਉਰਦੂ ਦੇ ਸ਼ਾਇਰ ਅਲਾਮਾ ਇਕਬਾਲ ਜੀ ਨੇ ਗੁਰੂ ਨਾਨਕ ਦੇਵ ਜੀ ਬਾਰੇ ਇਹ ਦੋਹਾ ਲਿਖਿਆ ਹੈ)
ਉਥੇ ਭਾਈ ਗੁਰਦਾਸ ਜੀ ਆਪਣੀ ਵਾਰ ੧ ,ਪੌੜੀ ੨੭ ਵਿੱਚ ਕਹਿੰਦੇ ਹਨ ਤੇ ਜਦੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼/ ਆਗਮਨ ਹੋਇਆ ਉਸ ਵੇਲੇ ਇਸ ਸੰਸਾਰ ਵਿੱਚ ਅਗਿਆਨਤਾ ਦਾ ਅੰਧੇਰਾ ਅਤੇ ਲੋਕ ਵਹਿਮਾ- ਭਰਮਾਂ ,ਜਾਦੂ ਟੂਣਿਆ, ਅੰਧ- ਵਿਸ਼ਵਾਸਾਂ ਵਿੱਚ ਘਿਰੇ ਹੋਏ ਸਨ ਤੇ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢ ਕੇ ਲੋਕ ਮਨਾ ਵਿੱਚ ਗਿਆਨ ਦਾ ਪ੍ਰਕਾਸ਼ / ਚਾਨਣ ਪੈਦਾ ਕੀਤਾ।
"ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣ ਹੋਆ।।
ਜਿਉ ਕਰਿ ਸੂਰਜ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।।
ਬਾਬਾ ਨਾਨਕ ਦਾ ਯੂਨੀਵਰਸਲ ਸੰਦੇਸ਼ ਜੋ ਕਿ ਮੂਲ ਮੰਤਰ ਵਿੱਚ ਉਕਰਿਆ "ਇਕ ਓਕਾਰ* ਭਾਵ ਪਰਮਾਤਮਾ ਇੱਕ ਹੈ, ਉਹ ਸਰਬ ਸ਼ਕਤੀਮਾਨ, ਸਰਬ ਵਿਆਪਕ , ਨਿਰਭਉ , ਨਿਰਵੈਰ ,ਨਿਰੰਕਾਰ ਅਤੇ ਪਰਮ ਦਿਆਲੂ ਹੈ। ਉਸ ਨੂੰ ਪਿਆਰ ਫਤਿਹ ਭਗਤੀ ਦੇ ਰਾਹੀਂ ਪਾਇਆ ਜਾ ਸਕਦਾ ਹੈ। ਮਨੁੱਖ ਨੂੰ ਸੱਚ ਦੇ ਮਾਰਗ ਤੇ ਚੱਲਣਾ ਪਵੇਗਾ। ਸੱਚ ਤੇ ਮਾਰਗ ਤੇ ਚੱਲਣ ਲਈ ਆਪਣਾ ਸਿਰ ਤਲੀ ਤੇ ਰੱਖਣਾ ਪਵੇਗਾ, ਭਾਵ ਤੁਹਾਡਾ ਸਿਰ ਖੰਡੇ ਦੀ ਧਾਰ ਤੇ ਚੱਲ ਕੇ ਕਲਮ ਵੀ ਹੋ ਸਕਦਾ ਹੈ। 
ਜਉ ਤਉ ਪ੍ਰੇਮ ਖੇਲਣ ਕਾ ਚਾਉ।।
ਸਿਰ ਧਰਿ ਤਲੀ ਗਲੀ ਮੇਰੀ ਆਉ।।
ਇਤ ਮਾਗਿ ਪੈਰ ਧਰੀਜੈ।।
ਸਿਰ ਦੀਜੈ ਕਾਣ ਨ ਕੀਜੈ।
ਸ਼੍ਰੀ ਗੁਰੂ ਨਾਨਕ ਦੇਵ ਜੀ ਇੱਕ ਮਹਾਨ ਕ੍ਰਾਂਤੀਕਾਰੀ ਗੁਰੂ ਹੋਏ ਹਨ ਤੇ ਉਹਨਾਂ ਨੇ ਮਨੁੱਖਤਾ ਨੂੰ ਸੱਚ ਦਾ ਰਾਹ ਤੇ ਤੁਰਨ ਦਾ ਸੱਦਾ ਦਿੱਤਾ। ਉਹ ਕਹਿੰਦੇ ਹਨ ਕਿ ਰੱਬ ਤੱਕ ਪਹੁੰਚਣ ਦਾ ਕਿਸੇ ਜਾਤ- ਪਾਤ, ਮੰਦਰ, ਮਸੀਤਾਂ ਜਾ ਕਾਇਦੇ ਕਾਨੂੰਨਾਂ ਰਾਹੀਂ ਨਹੀਂ ਸਗੋਂ ਸੱਚੇ ਕਰਮ, ਪਵਿੱਤਰ ਮਨ , ਨਿਰਭਉ ਪ੍ਰੇਮ ਰਾਹੀਂ ਹੀ ਉਸ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ।
ਗੁਰੂ ਨਾਨਕ ਜੀ ਦੇ ਆਗਮਨ ਤੋਂ ਪਹਿਲਾਂ ਔਰਤ ਨੂੰ ਜਿੱਥੇ ਸਮਾਜ ਵਿੱਚ ਉੱਚਾ ਰੁਤਬਾ ਨਹੀਂ ਸੀ ਸਗੋਂ ਔਰਤ ਨੂੰ ਘਟੀਆ, ਪੁਰਸ਼ ਦੀ ਦਾਸੀ, ਜੁੱਤੀ ਬਰਾਬਰ ਦਰਜਾ ਦਿੰਦੇ ਸਨ ਉੱਥੇ ਉਹਨਾਂ ਸਤੀ ਦੀ ਰਸਮ ਨੂੰ ਖਤਮ ਕੀਤਾ, ਬਾਲ ਵਿਆਹ, ਭਰੂਣ ਹੱਤਿਆ ਵਿਧਵਾ ਵਿਆਹ ਤੇ ਰੋਕ ਲੱਗੀ ਸੀ , ਨਾਲ ਨਾਲ ਔਰਤ ਨੂੰ ਇੱਕ ਬੰਧੀ / ਦਾਸੀ ਦੀ ਤਰ੍ਹਾਂ ਇਸਲਾਮੀ ਮੁਲਕ ਵਿੱਚ ਲਜਾਇਆ ਜਾਂਦਾ ਤੇ ਵੇਚਿਆ ਜਾਂਦਾ ਸੀ। ਬਾਬੇ ਨਾਨਕ ਨੇ ਕਿਹਾ ਕਿ ਇਸਤਰੀ ਦੇ ਮਰ ਜਾਣ ਤੋਂ ਬਾਅਦ ਵੀ ਇਸਤਰੀ ਦੀ ਭਾਲ ਕਰੀ ਜਾਂਦੀ ਹੈ ਅਤੇ ਇਸਤਰੀ ਤੋਂ ਹੀ ਰਿਸ਼ਤੇਦਾਰੀਆਂ ਬਣਦੀਆਂ ਹਨ।
"ਭੰਡੁ ਮੁਆ ਭੰਡੁ ਭਾਲੀਐ ਭੰਡੁ ਹੋਵੈ ਬੰਧਾਨੁ।।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ।।"
ਬਾਬਰ ਬਾਣੀ ਵਿੱਚ ਗੁਰੂ ਸਾਹਿਬ ਨੇ ਬਾਬਰ ਦੇ ਜ਼ੁਲਮੋਸਤਮ ਵਿਰੁੱਧ ਹਾਅ ਦਾ ਨਾਰਾ ਮਾਰਿਆ ;-
"ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ।।
ਆਪੇ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ।।
ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦੁ ਨ ਆਇਆ।੧
ਗੁਰੂ ਨਾਨਕ ਜੀ ਦਾ ਯੂਨੀਵਰਸਲ ਸੰਦੇਸ਼ ਮੂਲ ਮੰਤਰ ਵਿੱਚ 
ਇਕ ਓਕਾਰ ਪਰਮਾਤਮਾ ਇੱਕ ਹੈ ਉਹ ਸਰਬ ਸ਼ਕਤੀਮਾਨ ,ਸਰਬ ਵਿਆਪਕ, ਨਿਰੰਕਾਰ ਤੇ ਪਰਮ ਦਿਆਲੂ ਹੈ।
ਜਉ ਤਉ ਪ੍ਰੇਮ ਖੇਲਣ ਕਾ ਚਾਉ।। 
ਸਿਰ ਧਰ ਤਲੀ ਗਲੀ ਮੇਰੀ ਆਉ।।
ਇਤੁ ਮਾਰਗੁ ਪੈਰ ਧਰੀਜੈ ।।
ਸਿਰ ਦੀਜੈ ਕਾਣ ਨ ਕੀਜੈ।।
ਜਿੱਥੇ ਬਾਬਾ ਨਾਨਕ ਨੇ ਇਸ ਮਨੁੱਖਤਾ ਨੂੰ ਸਮਝਾਦਿਆਂ ਕਿਹਾ ਕਿ:-
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ॥
ਮਨ ਨੂੰ ਹਾਲ਼ੀ (ਵਰਗਾ ਉੱਦਮੀ) ਬਣਾ, ਉਚੇ ਆਚਰਨ ਨੂੰ ਵਾਹੀ ਸਮਝ, ਮੇਹਨਤ ਨੂੰ ਪਾਣੀ ਬਣਾ, ਤੇ ਸਰੀਰ ਨੂੰ ਪੈਲੀ ਸਮਝ।
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥"
ਫਿਰ (ਇਸ ਪੈਲੀ ਵਿਚ) ਪਰਮਾਤਮਾ ਦਾ ਨਾਮ ਬੀਜ, ਸੰਤੋਖ ਨੂੰ ਸੁਹਾਗਾ ਬਣਾ, ਤੇ ਸਾਦਾ ਜੀਵਨ ਜੀਓ।
ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਸਮਝਾਉਂਦਿਆਂ ਇੱਕ ਯੂਨੀਵਰਸਲ ਸੰਦੇਸ਼ ਦਿੱਤਾ 
ਕਿਰਤ ਕਰੋ ,ਨਾਮ ਜਪੋ, ਅਤੇ ਵੰਡ ਛਕੋ
 ਕਿ ਆਪਣੀ ਮਿਹਨਤ ਨਾਲ ਜੀਵਨ ਬਤਾ ਕੇ ਕਮਾਈ ਕਰਨੀ। ਫਿਰ ਉਸ ਵਾਹਿਗੁਰੂ ਨੂੰ ਸਦਾ ਯਾਦ ਰੱਖਣਾ ਅਤੇ ਕੀਤੀ ਹੋਈ ਮਿਹਨਤ ਵਿੱਚੋਂ ਦਸਵੰਧ ਕੱਢ ਕੇ ਆਪ ਛਕਣਾ।
ਬਾਬਾ ਨਾਨਕ ਨੇ ਇਸ ਲੁਕਾਈ ਨੂੰ ਸੰਦੇਸ਼ ਦਿੱਤਾ ਕਿ ਹਵਾ ਨੂੰ ਗੁਰੂ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਆਪਣੀ ਵੱਡੀ ਮਾਂ ਸਮਝਣਾ।
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ।।
ਜਬ ਲਗ ਦੁਨੀਆ ਰਹੀਏ ਨਾਨਕ ਕਿਛੁ ਸੁਣਿਐ ਕਿਛੁ ਕਹੀਐ ।।
ਗੁਰੂ ਨਾਨਕ ਦੇਵ ਜੀ ਬਹੁਤ ਮਹਾਨ ਕ੍ਰਾਂਤੀਕਾਰੀ ਗੁਰੂ ਹੋਏ ਹਨ। ਉਹਨਾਂ ਨੇ ਮਨੁੱਖਤਾ ਨੂੰ ਸੱਚ ਦੇ ਰਾਹ ‘ਤੇ ਤੁਰਨ ਦਾ ਸੱਦਾ ਦਿੱਤਾ। ਉਹ ਕਹਿੰਦੇ ਸਨ ਕਿ ਰੱਬ ਤੱਕ ਪਹੁੰਚ ਦਾ ਰਾਹ ਕਿਸੇ ਜਾਤ-ਪਾਤ, ਮੰਦਰ-ਮਸੀਤ ਜਾਂ ਕਾਇਦੇ-ਕਾਨੂੰਨਾਂ ਰਾਹੀਂ ਨਹੀਂ — ਸਗੋਂ ਸੱਚੇ ਕਰਮ, ਪਵਿੱਤਰ ਮਨ ਅਤੇ ਨਿਰਭਉ ਪ੍ਰੇਮ ਰਾਹੀਂ ਹੋ ਸਕਦਾ ਹੈ।
ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸਾਨੂੰ ਅਗਿਆਨਤਾ ਦੇ ਹਨੇਰੇ ਵਿਚੋਂ ਕੱਢ ਕੇ ਰੌਸ਼ਨੀ ਵੱਲ ਲੈ ਜਾਂਦੀ ਹੈ।

 ਹਿੰਦੂ ਤੇ ਮੁਸਲਮਾਨ ਸਮਾਜ ਔਰਤ ਨੂੰ ਘਟੀਆ ਤੇ ਪੁਰਸ਼ ਦੀ ਦਾਸੀ ਜਾਂ ਜਾਇਦਾਦ ਸਮਝਦੇ ਸਨ। ਸਤੀ ਦੀ ਰਸਮ, ਬਾਲ ਵਿਆਹ, ਭਰੂਣ ਹੱਤਿਆ, ਵਿਧਵਾ ਵਿਆਹ 'ਤੇ ਰੋਕ ਆਦਿ ਬੁਰਾਈਆਂ ਜ਼ੋਰ ਫੜ ਚੁੱਕੀਆਂ ਸਨ। ਹਿੰਦੂ ਔਰਤਾਂ ਨੂੰ ਬੰਦੀ ਬਣਾ ਕੇ ਇਸਲਾਮੀ ਮੁਲਕਾਂ 'ਚ ਲਿਜਾਇਆ ਜਾਂਦਾ ਸੀ.। ਬਾਬਰਵਾਣੀ ਵਿੱਚ ਵੀ ਗੁਰੂ ਸਾਹਿਬ ਨੇ ਬਾਬਰ ਦੇ ਜੁਲਮੋਸਿਤਮ ਵਿਰੁੱਧ ਹਾਅ ਦਾ ਨਾਅਰਾ ਮਾਰਿਆ :
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥
ਆਪੈ ਦੋਸੁ ਨਾ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥
ਏਤੀ ਮਾਰ ਪਈ ਕੁਰਲਾਣੈ ਤੈ ਕੀ ਦਰਦੁ ਨ ਆਇਆ॥
ਗੁਰੂ ਸਾਹਿਬ ਨੇ ਸਮਾਜਕ ਕੁਰੀਤੀਆਂ, ਪਖੰਡਵਾਦ ਵਿਰੁੱਧ ਆਵਾਜ਼ ਬੁਲੰਦ ਕੀਤੀ ਜਦੋਂ ਜਨੇਊ ਦੀ ਰਸਮ ਹੋਣ ਲੱਗੀ ਤਾਂ ਬਾਬੇ ਨਾਨਕ ਨੇ ਫਰਮਾਇਆ:-
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਹੇ ਪੰਡਤ! ਉਹ ਜਨੇਊ ਜਿਸ ਦੀ ਕਪਾਹ ਦਇਆ ਹੋਵੇ, ਜਿਸ ਦਾ ਸੂਤ ਸੰਤੋਖ ਹੋਵੇ, ਜਿਸ ਦੀਆਂ ਗੰਢਾਂ ਜਤ ਹੋਣ, ਅਤੇ ਜਿਸ ਦਾ ਵੱਟ ਉੱਚਾ ਆਚਰਨ ਹੋਵੇ,
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਜੇ (ਤੇਰੇ ਪਾਸ) ਇਹ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ (ਮੇਰੇ ਗਲ) ਪਾ ਦੇਹ।
ਨਾ ਏਹੁ ਤੁਟੈ ਨਾ ਮਲੁ ਲਗੈ ਨਾ ਏਹੁ ਜਲੈ ਨ ਜਾਇ ॥
(ਹੇ ਪੰਡਿਤ)! ਇਹੋ ਜਿਹਾ ਜਨੇਊ ਨਾ ਟੁੱਟਦਾ ਹੈ, ਨਾ ਹੀ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ ਹੈ।
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥
ਹੇ ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲੇ ਵਿਚ ਪਾ ਲਿਆ ਹੈ
ਗੁਰੂ ਸਾਹਿਬ ਨੇ ਵਹਿਮਾਂ ਭਰਮਾਂ ਵਿਚੋਂ ਮਨੁੱਖਤਾ ਨੂੰ ਕੱਢਣ ਲਈ ਤਰਕ ਦਾ ਸਹਾਰਾ ਲੈ ਕੇ ਸਿਧਾਂ ਨਾਲ ਗੋਸ਼ਟੀ ਕੀਤੀ। 
ਮਾਰਿਆ ਸਿੱਕਾ ਜਗਤਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ।।
ਆਓ, ਗੁਰੂ ਸਾਹਿਬ ਜੀ ਦੇ ਚਲਾਏ ਪੰਥ ਅਤੇ ਸਿਰੇ ਰਾਹ ਤੇ ਚਲਣ ਦੀ ਕੋਸ਼ਿਸ਼ ਕਰੀਏ ਅਤੇ ਇਸ ਧਰਤੀ ਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਧਰਤੀ ਤੇ ਹਰਿਆਵਲ ਲਿਆਈਏ ਅਤੇ ਹਵਾ ਨੂੰ ਸ਼ੁੱਧ ਕਰੀਏ। ਅਤੇ ਝੋਨੇ ਦੀ ਬਦਲ ਵੀ ਫਸਲ ਲਗਾ ਕੇ ਪਾਣੀ ਦੀ ਬਚਤ ਕਰੀਏ ਅਤੇ ਕੁਦਰਤ ਤੋਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ ਖੁਸ਼ਹਾਲ ਜੀਵਨ ਬਤੀਤ ਕਰੀਏ। 
ਮੇਰੇ ਵੱਲੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਦਿਹਾੜੇ ਦੀਆਂ ਸਮੁੱਚੇ ਦੇਸ਼ ਵਿਦੇਸ਼ ਵਸਦੇ ਪੰਜਾਬੀ, ਸਿੱਖ ਭਾਈਚਾਰੇ ਅਤੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ
ਨਾਨਕ ਨਾਮੁ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
 

ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫਤਿਹ 
ਸਿੱਖ ਪੰਥ ਦਾ ਦਾਸ
 

ਹਰਵੇਲ ਸਿੰਘ ਸੈਣੀ ਗੜ੍ਹਸ਼ੰਕਰ ਪ੍ਰਧਾਨ:- ਸੋਸ਼ਲ ਵੈਲਫੇਅਰ ਸੋਸਾਇਟੀ ਰਜਿ. ਗੜਸ਼ੰਕਰ- 144527 ,ਸੰਪਰਕ ਨੰਬਰ- 9779855065

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.