ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਟਾਂਗਰਾ ਦਫਤਰ ਦੇ ਤਾਲੇ ਤੋੜ ਚੋਰਾਂ ਵੱਲੋਂ ਲੱਖਾਂ ਰੁਪੈ ਦਾ ਸਮਾਨ ਚੋਰੀ ਕੀਤਾ।
- ਅਪਰਾਧ
- 25 Sep,2025

ਟਾਂਗਰਾ – ਸੁਰਜੀਤ ਸਿੰਘ ਖਾਲਸਾ
ਬੀਤੀ ਰਾਤ ਚੋਰਾਂ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਟਾਂਗਰਾ ਦਫਤਰ ਦੇ ਤਾਲੇ ਤੋੜ ਕੇ ਲੱਖਾਂ ਰੁਪੈ ਦਾ ਸਮਾਨ ਚੋਰੀ ਕੀਤਾ ਗਿਆਂ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜੇ ਈ ਦਿਲਬਾਗ ਸਿੰਘ ਅਤੇ ਸਬ ਡਵੀਜ਼ਨ ਕਲਰਕ ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਚੋਰਾਂ ਵੱਲੋਂ ਦਫਤਰ ਅਤੇ ਕਲਰਕਾਂ/ਜੇਈਆਂ ਦੀਆਂ ਅਲਮਾਰੀਆਂ ਦੇ ਜਿੰਦਰੇ ਤੋੜਕੇ ਦਫਤਰ ਦਾ ਰਿਕਾਰਡ ਕੰਪਿਊਟਰ ਪ੍ਰਿਟਰ ਅਤੇ ਮੀਟਰ ਚੋਰੀ ਕਰ ਲਏ ਗਏ ਅਤੇ ਜਰੂਰੀ ਰਿਕਾਰਡ ਨੂੰ ਖੁਰਦ ਬੁਰਦ ਕੀਤਾ ਅਤੇ ਛੇੜ ਛਾੜ ਕੀਤੀ ਗਈ।ਕੈਸ਼ੀਅਰ ਅਤੇ ਏ ਆਰ ਦੇ ਦਫਤਰਾਂ ਦੇ ਜਿੰਦਰੇ ਵੀ ਤੋੜੇ ਗਏ।ਲੱਗ ਭੱਗ ਪੰਜ ਲੱਖ ਦਾ ਨੁਕਸਾਨ ਹੋ ਗਿਆ ਹੈ।ਲੱਗਭੱਗ 100 ਦੇ ਘਰੇਲੂ ਸਪਲਾਈ ਸਮਾਰਟ ਮੀਟਰ ਚੋਰੀ ਕਰ ਲਏ ਗਏ।ਕੁਝ ਜਰੂਰੀ ਰਿਕਾਰਡ ਨਹੀਂ ਲੱਭ ਰਿਹਾ।ਦਫਤਰ ਦੀ ਬਿਲਡਿੰਗ ਹਾਲਤ ਵੀ ਬਹੁਤ ਖਸਤਾ ਹਾਲਤ ਵਿਚ ਕਿਸੇ ਸਮੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ।ਦਰਵਾਜਿਆਂ ਹਾਲਤ ਬਹੁਤ ਮਾੜੀ ਹੈ।ਬਿਜਲੀ ਬੋਰਡ ਦਾ ਦਫਤਰ ਵੀ ਸੁੰਨਸਾਨ ਜਗਾ ਤੇ ਹੈ ਕੋਈ ਆਵਾਜਾਈ ਨਹੀਂ ਹੈ ਜਿਸ ਕਾਰਣ ਪਹਿਲਾਂ ਵੀ ਕਈ ਵਾਰ ਦਫਤਰ ਵਿਚ ਚੋਰੀ ਹੋ ਚੁਕੀਹੈ
Posted By:

Leave a Reply