ਪੰਜਾਬ ਖੇਤ ਮਜਦੂਰ ਸਭਾ ਦੀ ਬਰਾਚ ਖਡੂਰ ਸਾਹਿਬ ਨੇ ਕੀਤੀ ਜਥੇਬੰਦਿਕ ਮੀਟਿੰਗ
- ਸਮਾਜ ਸੇਵਾ
- 18 Apr,2025

ਤਰਨ ਤਾਰਨ 18 ਅਪ੍ਰੈਲ ਜੁਗਰਾਜ ਸਿੰਘ ਸਰਹਾਲੀ
ਪੰਜਾਬ ਖੇਤ ਮਜਦੂਰ ਸਭਾ ਦੀ ਬਰਾਚ ਖਡੂਰ ਸਾਹਿਬ ਦੀ ਮੀਟਿੰਗ ਉਸ ਸਮੇਂ ਕਰ ਰਹੇ ਹਾ ਜਦੋ ਸਰਕਾਰਾਂ ਅਤੇ ਕਾਰਪੋਰੇਟ ਘਰਾਣਿਆਂ ਵੱਲੋਂ ਮਜਦੂਰ ਲਹਿਰ ਨੂੰ ਦਬਾਉਣ ਲਈ ਹਰ ਘਟੀਆ ਤੋਂ ਘਟੀਆ ਹਰਭਾ ਵਰਤਿਆ ਜਾ ਰਿਹਾ ਹੈ ਅਜਿਹੇ ਸਮੇਂ ਸਾਨੂੰ ਜਿੱਥੇ ਸਰਕਾਰਾ ਦੇ ਕੋਝੇ ਹੱਥ ਕੰਡਿਆਂ ਨੂੰ ਸਮਝਣ ਦੀ ਵਧੇਰੇ ਗੰਭੀਰਤਾ ਦੀ ਲੋੜ ਹੈ, ਉਥੇ ਸੰਘਰਸ਼ਾਂ ਦੀ ਨਵੇ ਸਿਰੇ ਤੋਂ ਵਿਉਂਤਬੰਦੀ ਕਰਨ ਲਈ ਸੂਝ ਨੂੰ ਸਾਣ ਤੇ ਲਾਉਣ ਦੀ ਵੀ ਜਰੂਰਤ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾ ਨੇ ਕੀਤਾ ਉਹ ਪੰਜਾਬ ਖੇਤ ਮਜ਼ਦੂਰ ਸਭਾ ਬਰਾਚ ਖਡੂਰ ਸਾਹਿਬ ਵਿਖੇ ਸੰਬੋਧਨ ਕਰ ਰਹੇ ਸਨ। ਉਨ੍ਹਾਂ 8,9,10 ਮਾਰਚ 2025 ਨੂੰ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਹੋਈ ਮੀਟਿੰਗ ਵਿੱਚ ਹੋਏ ਫੈਸਲਿਆ ਤੋ ਜਾਣੂ ਕਰਵਾਇਆ ਅਤੇ ਕਿਹਾ ਕਿ ਅੱਜ ਦੇਸ਼ ਦਾ ਸਵਿਧਾਨ ਖਤਰੇ ਵਿੱਚ ਹੈ। ਲੋਕਾਂ ਦੇ ਜਮਹੂਰੀ ਹੱਕਾਂ ਨੂੰ ਦਰੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਦਲਿਤ ਸਮਾਜ, ਘੱਟ ਗਿਣਤੀਆਂ, ਕਿਸਾਨਾਂ ਅਤੇ ਅੋਰਤਾ ਤੇ ਲਗਾਤਾਰ ਹਮਲੇ ਹੋ ਰਹੇ ਹਨ ਜੋ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹੈ। ਉਨ੍ਹਾਂ ਦਾਨ ਸਿੰਘ ਵਾਲਾ ਅਤੇ ਚੰਦ ਭਾਨ ਦੀ ਘਟਨਾ ਦਾ ਜਿਕਰ ਕਰਦੇ ਹੋਏ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਦੀ ਸਖ਼ਤ ਨਿੰਦਾ ਕਰਦੇ ਹੋਏ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਤੇ ਤਸਦੱਦ ਕਰ ਹੀ ਰਹੀ ਸੀ ਹੁਣ ਪੰਜਾਬ ਸਰਕਾਰ ਵੀ ਉਸੇ ਰਸਤੇ ਚੱਲ ਪਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਜਦੂਰ ਲੋਕਾ ਤੇ ਅੱਤਿਆਚਾਰ ਕਰਨੇ ਬੰਦ ਕਰੇ ,ਨਸ਼ੇ ਅਤੇ ਗੁੰਡਾਗਰਦੀ ਨੂੰ ਫੋਰੀ ਠੱਲ ਪਾਈ ਜਾਵੇ। ਉਹਨਾਂ ਕਿਰਤੀ ਲੋਕਾਂ ਨੂੰ ਕਿਹਾ ਕਿ ਜਥੇਬੰਦੀ ਦੀ ਮਜਬੂਤੀ ਲਈ ਮੈਂਬਰਸ਼ਿਪ ਕਰਕੇ ਪਿੰਡ ਕਮੇਟੀਆ ਬਣਾਈਆ ਜਾਣ।
ਦੇਵੀ ਕੁਮਾਰੀ ਨੇ ਦੱਸਿਆ ਕਿ ਭਾਰਤੀ ਕਮਿਊਨਿਸਟ ਪਾਰਟੀ ਦੀ ਪਾਰਟੀ ਕਾਂਗਰਸ ਚੰਡੀਗੜ੍ਹ ਵਿਖੇ 21ਤੋ 25 ਸਤੰਬਰ ਕੀਤੀ ਜਾ ਰਹੀ ਹੈ ਅਤੇ 21 ਸਤੰਬਰ ਨੂੰ ਵਿਸ਼ਾਲ ਰੈਲੀ ਕੀਤੀ ਜਾਵੇਗੀ। ਉਹਨਾਂ ਖੇਤ ਮਜ਼ਦੂਰਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।
ਪੰਜਾਬ ਖੇਤ ਮਜ਼ਦੂਰ ਸਭਾ ਦੇ ਜਿਲ੍ਹਾ ਸਕੱਤਰ ਕਾਮਰੇਡ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾ, ਜਿਲ੍ਹਾ ਮੀਤ ਪ੍ਰਧਾਨ ਕਾਮਰੇਡ ਹੀਰਾ ਸਿੰਘ ਖਡੂਰ ਸਾਹਿਬ, ਬਲਾਕ ਸਕੱਤਰ ਕਾਮਰੇਡ ਮੇਜਰ ਸਿੰਘ ਦਾਰਾ ਪੁਰ , ਕਿਸਾਨ ਆਗੂ ਹਰਬੰਸ ਸਿੰਘ ਵਿੜਗ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਬਜਟ, ਭਗਵੰਤ ਮਾਨ ਵੱਲੋਂ ਅਪਣਾਈਆ ਗਈਆ ਕਾਰਪੋਰੇਟ ਨੀਤੀਆਂ ਨੂੰ ਜਾਰੀ ਰੱਖਣ ਦੇ ਐਲਾਨਨਾਮੇ ਤੋਂ ਵੱਧ ਕੁੱਝ ਵੀ ਨਹੀਂ ਮਜਦੂਰ,ਕਿਸਾਨਾਂ ,ਸਿਹਤ ,ਸਿੱਖਿਆ ,ਰੋਜ਼ਗਾਰ ਬਾਰੇ ਕੋਈ ਜਿਕਰ ਨਹੀਂ ਕੀਤਾ ਗਿਆ।
ਉਹਨਾਂ ਕਿਹਾ ਕੇ ਭਗਵੰਤ ਮਾਨ ਦੇ ਸਾਰੇ ਦਾਅਵੇ ਝੂਠੇ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਕੀਤੇ ਵਾਅਦੇ ਪੂਰੇ ਕਰੇ।
ਲੱਕ ਤੋੜਵੀ ਮਹਿੰਗਾਈ, ਬੇਰੋਜਗਾਰੀ,ਸਿਹਤ ਸਹੂਲਤਾ ਦੀ ਮਾੜੀ ਹਾਲਤ,ਖੇਤੀ ਜਿਣਸਾ ਦੇ ਲਾਹੇ ਵੰਦ ਭਾਅ ਠੇਕੇਦਾਰੀ ਸਿਸਟਮ ਬੰਦ, ਮਨਰੇਗਾ ਕਾਮਿਆ ਨੂੰ ਪੂਰਾ ਸਾਲ ਕੰਮ,ਕੰਮ ਦਿਹਾੜੀ ਸੱਤ ਸੋ ਰੁਪਏ,ਖੇਤ ਮਜਦੂਰਾ ਦਾ ਕਰਜਾ ਮਾਇਕਰੋ ਫਾਇਨਾਂਸ ਕੰਪਨੀਆ ਸਮੇਤ ਮੁਆਫ ਕਰਾਉਣਾ, ਲੋੜਵੰਦ ਅਤੇ ਬੇਘਰੇ ਲੋਕਾ ਨੂੰ ਦਸ ਦਸ ਮਰਲੇ ਦੇ ਪਲਾਟ ਅਤੇ ਘਰ ਬਣਾਉਣ ਲਈ ਪੰਜ ਲੱਖ ਰੁਪਏ ਦੀ ਗ੍ਰਾਟ,ਵਿਧਵਾ ਬੁਢਾਪਾ ਤੇ ਅੰਗਹੀਣ ਪੈਨਸ਼ਨ ਪੰਜ ਹਜਾਰ ਰੁਪਏ,ਔਰਤਾ ਦੇ ਖਾਤਿਆਂ ਵਿੱਚ ਇੱਕ ਇੱਕ ਹਜਾਰ ਰੁਪਏ ਤੁਰੰਤ ਪਾਏ ਜਾਣ।
ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਨਰਿੰਦਰਪਾਲ ਸਿੰਘ , ਕਾਮਰੇਡ ਕੁਲਵੰਤ ਸਿੰਘ ਖਡੂਰ ਸਾਹਿਬ ਨੇ ਕੀਤੀ।
ਹੋਰਨਾਂ ਤੋਂ ਇਲਾਵਾ ਕਾਮਰੇਡ ਜਸਬੀਰ ਸਿੰਘ ਸੰਘਰ, ਕਾਮਰੇਡ ਦਲਬੀਰ ਸਿੰਘ ਰਾਮਪੁਰ, ਹਰੀ ਸਿੰਘ, ਸੁਖਦੇਵ ਸਿੰਘ, ਜੀਵਨ ਸਿੰਘ, ਮਨਜੀਤ ਕੌਰ, ਬਲਦੇਵ ਸਿੰਘ ,ਜੋਗਿੰਦਰ ਸਿੰਘ, ਦਿਲਬਾਗ ਸਿੰਘ, ਨਿਰਮਲ ਸਿੰਘ, ਗੁਰਵਿੰਦਰ ਸਿੰਘ, ਹਰਬੰਸ ਸਿੰਘ ਆਦਿ ਹਾਜ਼ਰ ਸਨ।
Posted By:

Leave a Reply