ਕਾਂਗਰਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕੀਤਾ,'ਆਪ' ਦਿੱਲੀ ਦੇ ਇਸ਼ਾਰੇ 'ਤੇ ਪੰਥਕ ਸੰਸਥਾਵਾਂ ਨੂੰ ਤੋੜ ਰਹੀ ਹੈ- ਬਾਦਲ

ਕਾਂਗਰਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕੀਤਾ,'ਆਪ' ਦਿੱਲੀ ਦੇ ਇਸ਼ਾਰੇ 'ਤੇ ਪੰਥਕ ਸੰਸਥਾਵਾਂ ਨੂੰ ਤੋੜ ਰਹੀ ਹੈ- ਬਾਦਲ

ਪਿੰਡ ਬਹਿਲਾ ਵਿਖੇ ਬ੍ਰਹਮਪੁਰਾ ਦੀ ਅਗਵਾਈ ਹੇਠ ਵਿਸ਼ਾਲ ਰੈਲੀ 'ਚ ਗਰਜੇ ਪਾਰਟੀ ਪ੍ਰਧਾਨ,ਕਿਹਾ-ਪੰਜਾਬ ਨੂੰ ਸਿਰਫ਼ ਅਕਾਲੀ ਦਲ ਹੀ ਬਚਾ ਸਕਦਾ


ਰਾਕੇਸ਼ ਨਈਅਰ ਚੋਹਲਾ 
ਤਰਨ ਤਾਰਨ,6 ਨਵੰਬਰ
 

ਤਰਨ ਤਾਰਨ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਅੱਜ ਪਿੰਡ ਬਹਿਲਾ ਵਿਖੇ ਇੱਕ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਚੋਣ ਰੈਲੀ ਹੋਈ,ਜਿਸਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ।ਇਹ ਭਰਵੀਂ ਰੈਲੀ ਪਾਰਟੀ ਦੇ ਮੀਤ ਪ੍ਰਧਾਨ,ਸਾਬਕਾ ਵਿਧਾਇਕ ਅਤੇ ਜ਼ੋਨ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਕਰਵਾਈ ਗਈ,ਜਿਸ ਵਿੱਚ ਵਰਕਰਾਂ ਦੇ ਭਾਰੀ ਇਕੱਠ ਨੇ ਪਾਰਟੀ ਦੀ ਜਿੱਤ 'ਤੇ ਮੋਹਰ ਲਗਾ ਦਿੱਤੀ।ਇਸ ਮੌਕੇ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਪੰਜਾਬ ਅਤੇ ਸਿੱਖ ਕੌਮ ਦੀਆਂ ਦੁਸ਼ਮਣ ਹਨ।ਉਨ੍ਹਾਂ ਗਰਜਦਿਆਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਅਤੇ 1984 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਕਰਵਾ ਕੇ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਹਨ,ਜਿਸਨੂੰ ਕੋਈ ਵੀ ਸੱਚਾ ਸਿੱਖ ਕਦੇ ਮੁਆਫ਼ ਨਹੀਂ ਕਰ ਸਕਦਾ।ਉਨ੍ਹਾਂ ਕਿਹਾ ਕਿ ਹੁਣ 'ਆਪ' ਸਰਕਾਰ ਵੀ ਉਸੇ ਰਾਹ 'ਤੇ ਚੱਲ ਪਈ ਹੈ।ਇਹ ਸਰਕਾਰ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ 'ਤੇ ਪੰਜਾਬ ਦੇ ਹਿੱਤਾਂ ਨੂੰ ਵੇਚ ਰਹੀ ਹੈ ਅਤੇ ਸਿੱਖਾਂ ਦੀ ਮਹਾਨ ਸੰਸਥਾ ਐਸ.ਜੀ.ਪੀ.ਸੀ. ਨੂੰ ਤੋੜਨ ਦੀਆਂ ਡੂੰਘੀਆਂ ਸਾਜ਼ਿਸ਼ਾਂ ਰਚ ਰਹੀ ਹੈ।ਉਨ੍ਹਾਂ ਕਿਹਾ ਕਿ ਇਹ ਦੋਵੇਂ ਦਿੱਲੀ ਵਾਲੀਆਂ ਪਾਰਟੀਆਂ ਪੰਜਾਬ ਦੀ ਖੇਤਰੀ ਤਾਕਤ (ਅਕਾਲੀ ਦਲ) ਨੂੰ ਖਤਮ ਕਰਨਾ ਚਾਹੁੰਦੀਆਂ ਹਨ ਤਾਂ ਜੋ ਪੰਜਾਬ ਦੇ ਹੱਕਾਂ ਦੀ ਆਵਾਜ਼ ਦਬਾ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਤਰਨ ਤਾਰਨ ਦੇ ਲੋਕਾਂ ਨੂੰ ਇੱਕ ਪੜ੍ਹੇ-ਲਿਖੇ ਅਤੇ ਪੰਥਕ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦਾ ਸਾਥ ਦੇਣਾ ਚਾਹੀਦਾ ਹੈ, ਕਿਉਂਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਅਸਲ ਰਾਖੀ ਪਾਰਟੀ ਹੈ।ਇਸ ਮੌਕੇ ਸ੍ਰ.ਬ੍ਰਹਮਪੁਰਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਫੇਰੀ ਨੇ ਵਰਕਰਾਂ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ ਅਤੇ ਉਨ੍ਹਾਂ ਦੀ ਅਗਵਾਈ ਹੇਠ ਅਕਾਲੀ ਦਲ ਦੀ ਜਿੱਤ ਇਤਿਹਾਸਕ ਹੋਵੇਗੀ।ਇਸ ਮੌਕੇ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ,ਜ਼ਿਲ੍ਹਾ ਪ੍ਰਧਾਨ ਅਲਵਿੰਧਰਪਾਲ ਸਿੰਘ ਪੱਖੋਕੇ ਅਤੇ ਯੂਥ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਲਾਹੌਰੀਆ ਨੇ ਵੀ ਸੰਬੋਧਨ ਕਰਦਿਆਂ ਸਰਕਾਰ ਦੀਆਂ ਨਾਕਾਮੀਆਂ ਗਿਣਾਈਆਂ।ਇਸ ਮੌਕੇ ਪਿੰਡ ਦੇ ਅਕਾਲੀ ਵਰਕਰਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦਾ ਵਿਸ਼ੇਸ਼ ਸਨਮਾਨ ਕੀਤਾ,ਜਦਕਿ ਬਾਦਲ ਨੇ ਪਾਰਟੀ ਦੇ ਪੁਰਾਣੇ ਆਗੂਆਂ ਰਣਜੀਤ ਸਿੰਘ ਰਾਣਾ ਬਹਿਲਾ (ਪ੍ਰਧਾਨ),ਬਲਵਿੰਦਰ ਸਿੰਘ ਬਹਿਲਾ ਅਤੇ ਕੁਲਦੀਪ ਕੌਰ ਰੰਧਾਵਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਬੀਬੀਆਂ ਦੇ ਭਾਰੀ ਇਕੱਠ ਨੇ ਇਸ ਗੱਲ 'ਤੇ ਮੋਹਰ ਲਗਾ ਦਿੱਤੀ ਹੈ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੈ।ਇਸ ਵਿਸ਼ਾਲ ਇਕੱਠ ਵਿੱਚ ਗੋਰਵ ਵਲਟੋਹਾ, ਸਾਬਕਾ ਸਰਪੰਚ ਬਲਵਿੰਦਰ ਸਿੰਘ ਬਹਿਲਾ,ਸੀਨੀਅਰ ਅਕਾਲੀ ਆਗੂ ਸਤਨਾਮ ਸਿੰਘ ਚੋਹਲਾ ਸਾਹਿਬ, ਸੁਖਵਿੰਦਰ ਸਿੰਘ ਲਾਡੀ,ਮੈਂਬਰ ਹਰਦੀਪ ਸਿੰਘ ਖੱਖ,ਰਾਣਾ ਬਹਿਲਾ, ਸਾਬਕਾ ਸਰਪੰਚ ਜੋਗਿੰਦਰ ਕੌਰ, ਸਾਬਕਾ ਸਰਪੰਚ ਸਰਬਜੀਤ ਕੌਰ, ਦਿਲਬਾਗ ਸਿੰਘ,ਸੁਖਬੀਰ ਸਿੰਘ ਲੋਧੀ, ਏਐਸ ਆਈ ਮੋਹਨ ਸਿਘ ਰਠੋਰ,ਸੁਰਮੁੱਖ ਸਿੰਘ ਨੰਬਰਦਾਰ, ਮੈਂਬਰ ਭੁਪਿੰਦਰ ਸਿੰਘ,ਨਿਸਾਨ ਸਿੰਘ ਵਿੱਕੀ ਸਫਰੀ,ਮਨਪ੍ਰੀਤ ਸਿੰਘ ਸ਼ੈਲੀ, ਅਮਰੀਕ ਸਿੰਘ ਪੱਖੋਕੇ,ਸਾਬਕਾ ਸਰਪੰਚ ਜਗਤਾਰ ਸਿੰਘ,ਗੁਰਦੇਵ ਸਿੰਘ ਸ਼ਬਦੀ,ਬਲਬੀਰ ਸਿੰਘ ਮੱਲੀ, ਡਾ ਜਤਿੰਦਰ ਸਿੰਘ,ਗੱਜਣ ਸਿੰਘ, ਰਣਜੀਤ ਸਿੰਘ ਪੱਪੂ,ਸਰੂਪ ਸਿੰਘ ਸਰਪੰਚ,ਭਾਗ ਸਿੰਘ ਭਲਵਾਨ, ਕਸ਼ਮੀਰ ਸਿੰਘ ਟਰਾਂਸਪੋਰਟ, ਹਰਦਿਆਲ ਸਿੰਘ ਬਹਿਲਾ,ਮਨਪ੍ਰੀਤ ਸਿੰਘ ਬਹਿਲਾ,ਪਾਲਾ ਮੱਲੀਆ, ਅਮਰੀਕ ਸਿੰਘ,ਕਸ਼ਮੀਰ ਸਿੰਘ, ਮੈਂਬਰ ਪੰਚਾਇਤ ਸਿਮਰਪਾਲ ਕੌਰ ਬਹਿਲਾ, ਮੈਂਬਰ ਜਗਤਾਰ ਸਿੰਘ,ਮੈਂਬਰ ਜੋਗਿੰਦਰ ਸਿੰਘ,ਸਰਪੰਚ ਕਿੰਦਰ ਸਿੰਘ ਕੱਕਾ ਕੰਡਿਆਲਾ,ਬਿਕਰ ਸਿੰਘ ਅਤੇ ਮਨਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.