ਮੌਹਾਲੀ ਪੁਲਿਸ ਵਲੋਂ ਜ਼ਿਲ੍ਹੇ ਦੇ 40 ਸਪਾ ਸੈਂਟਰਾਂ, 95 ਸੈਲੂਨਾਂ, 20 ਸਰਾਵਾਂ, 03 ਡਰੱਗ ਸਪਾਟਾਂ ਅਤੇ ਹੁੱਕਾਂ/ਕੈਸੀਨੋ ਬਾਰਾਂ, ਦੜੇ-ਸੱਟੇ ਵਾਲੀਆ ਥਾਵਾਂ ਦੀ ਕੀਤੀ ਗਈ ਚੈਕਿੰਗ

ਮੌਹਾਲੀ ਪੁਲਿਸ ਵਲੋਂ ਜ਼ਿਲ੍ਹੇ ਦੇ 40 ਸਪਾ ਸੈਂਟਰਾਂ, 95 ਸੈਲੂਨਾਂ, 20 ਸਰਾਵਾਂ, 03 ਡਰੱਗ ਸਪਾਟਾਂ ਅਤੇ ਹੁੱਕਾਂ/ਕੈਸੀਨੋ ਬਾਰਾਂ, ਦੜੇ-ਸੱਟੇ ਵਾਲੀਆ ਥਾਵਾਂ ਦੀ  ਕੀਤੀ ਗਈ ਚੈਕਿੰਗ

ਚੈਕਿੰਗ ਦੌਰਾਨ ਜ਼ੀਰਕਪੁਰ, ਫੇਸ-11 ਮੋਹਾਲੀ ਵਿਖੇ ਦੀ ਸਪਾ ਸੈਂਟਰ ਦੀ ਆੜ ਹੇਠ ਦੇਹ ਵਪਾਰ ਦਾ ਧੰਦਾ ਕਰਨ ਵਾਲੇ 02 ਸਪਾ ਸੈਂਟਰਾਂ ਦੇ ਮਾਲਕਾਂ ਖਿਲਾਫ 02 ਮੁਕੱਦਮੇ ਕੀਤੇ ਦਰਜ

ਗੈਰ-ਕਾਨੂੰਨੀ ਤੌਰ ਤੇ ਈ-ਸਿਗਰਟਾਂ ਵੇਚਣ ਸਬੰਧੀ ਇਕ ਮੁਕੱਦਮਾ ਦਰਜ ਕਰਕੇ ਲੋਕਾਂ ਨੂੰ ਈ-ਸਿਗਰਟਾਂ ਵੇਚਣ 01 ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ


ਮੌਹਾਲੀ 25 ਅਪ੍ਰੈਲ ,ਗੁਰਸ਼ਰਨ ਸਿੰਘ ਵਿਰਕ

ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆ ਵਿਰੁੱਧ ਤਹਿਤ ਹਰਚਰਨ ਸਿੰਘ ਭੁੱਲਰ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਰੂਪਨਗਰ ਰੇਂਜ, ਰੂਪਨਗਰ ਅਤੇ ਦੀਪਕ ਪਾਰਿਕ ਐਸਐਸਪੀ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲਾ ਮੌਹਾਲੀ ਪੁਲਿਸ ਵਲੋਂ ਜਿਲਾ ਵਿੱਚ ਕਰੀਬ 40 ਸਪਾ ਸੈਂਟਰਾਂ, 95 ਸੈਲੂਨਾਂ, 20 ਸਰਾਵਾਂ, 03 ਡਰੱਗ ਸਪਾਟਾਂ ਅਤੇ ਹੁੱਕਾਂ/ਕੈਸੀਨੋ ਬਾਰਾਂ, ਦੜੇ-ਸੱਟੇ ਵਾਲੀਆ ਥਾਵਾਂ ਦੀ ਚੈਕਿੰਗ ਕੀਤੀ ਗਈ ਅਤੇ ਸ਼ੱਕੀਆ ਪਾਸੋਂ ਪੁੱਛਗਿਛ ਕੀਤੀ ਗਈ। ਚੈਕਿੰਗ ਦੌਰਾਨ ਜ਼ੀਰਕਪੁਰ, ਫੇਸ-11 ਮੋਹਾਲੀ ਵਿਖੇ ਦੀ ਸਪਾ ਸੈਂਟਰ ਦੀ ਆੜ ਹੇਠ ਦੇਹ ਵਪਾਰ ਦਾ ਧੰਦਾ ਕਰਨ ਵਾਲੇ 02 ਸਪਾ ਸੈਂਟਰਾਂ ਦੇ ਮਾਲਕਾਂ ਖਿਲਾਫ 02 ਮੁਕੱਦਮੇ ਦਰਜ ਕੀਤੇ ਗਏ ਜਿਹਨਾਂ ਵਿੱਚ ਦੋਸ਼ੀਆ ਦੀ ਗ੍ਰਿਫਤਾਰ ਕੀਤੀ ਜਾ ਰਹੀ ਹੈ ਅਤੇ ਇਕ ਮੁਕੱਦਮਾ ਗੈਰ-ਕਾਨੂੰਨੀ ਤੌਰ ਤੇ ਈ-ਸਿਗਰਟਾਂ ਵੇਚਣ ਸਬੰਧੀ ਇਕ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਸ ਵਿੱਚ 01 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਭਵਿੱਖ ਵਿੱਚ ਵੀ ਯੁੱਧ ਨਸ਼ਿਆ ਵਿਰੁੱਧ ਤਹਿਤ ਅਜਿਹੀਆ ਚੈਕਿੰਗਾਂ ਲਗਾਤਾਰ ਕੀਤੀਆ ਜਾਣਗੀਆ ਅਤੇ ਨਸ਼ੇ ਵੇਚਣ ਵਾਲਿਆ ਅਤੇ ਗੈਰ-ਕਾਨੂੰਨੀ ਗਤੀਵਿਧੀਆ ਕਰਨ ਵਾਲਿਆ ਵਿਰੁੱਧ ਸ਼ਿਕੰਜ਼ਾ ਕੱਸਦੇ ਹੋਏ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।