"ਸੱਭਿਆਚਾਰ ਮੰਚ ਪੰਜਾਬ" ਵਲੋਂ ਸੂਫ਼ੀ ਗਾਇਕ ਸ਼ਮਸ਼ੇਰ ਲਹਿਰੀ ਦਾ ਸਨਮਾਨ

"ਸੱਭਿਆਚਾਰ ਮੰਚ ਪੰਜਾਬ" ਵਲੋਂ ਸੂਫ਼ੀ ਗਾਇਕ ਸ਼ਮਸ਼ੇਰ ਲਹਿਰੀ ਦਾ  ਸਨਮਾਨ

ਸੱਭਿਅਕ, ਸੂਫ਼ੀਆਨਾ ਅਤੇ ਰੂਹਾਨੀਅਤ ਭਰੀ ਗਾਇਕੀ ਨਾਲ ਸ਼ਮਸ਼ੇਰ ਲਹਿਰੀ ਪੰਜਾਬ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ-ਜਵੰਦਾ

ਸਮਾਣਾ 13 ਅਪ੍ਰੈਲ , ਨਜ਼ਰਾਨਾ ਟਾਈਮਜ ਬਿਊਰੋ

ਪੰਜਾਬੀ ਸੰਗੀਤਕ ਖੇਤਰ ਵਿੱਚ ਸੱਭਿਅਕ, ਸੂਫ਼ੀਆਨਾ ਅਤੇ ਰੂਹਾਨੀਅਤ ਭਰੀ ਸਾਫ਼ ਸੁਥਰੀ ਗਾਇਕੀ ਨਾਲ ਵੱਡੇ ਨਾਂ ਵਜੋਂ ਜਾਣੇ ਜਾਂਦੇ ਸੂਫ਼ੀ ਗਾਇਕ ਸ਼ਮਸ਼ੇਰ ਲਹਿਰੀ ਅੱਜ ਸਮਾਣਾ ਵਿਖੇ ਆਪਣੇ ਪਰਮ ਮਿੱਤਰ ਪੋਲੀਵੁੱਡ ਪੋਸਟ ਦੇ ਕਰਤਾ ਧਰਤਾ ਅਤੇ ਸੱਭਿਆਚਾਰ ਮੰਚ ਪੰਜਾਬ ਦੇ ਪ੍ਰਧਾਨ ਹਰਜਿੰਦਰ ਸਿੰਘ ਜਵੰਦਾ ਦੇ ਗ੍ਰਹਿ ਵਿਖੇ ਪੁੱਜੇ। ਜਿੱਥੇ ਪੱਤਰਕਾਰ ਜਵੰਦਾ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਹੋਏ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪੱਤਰਕਾਰ ਜਵੰਦਾ ਨੇ ਦੱਸਿਆ ਕਿ ਸ਼ਮਸ਼ੇਰ ਲਹਿਰੀ ਵਲੋਂ ਸੱਭਿਅਕ, ਸੂਫ਼ੀਆਨਾ ਅਤੇ ਰੂਹਾਨੀਅਤ ਭਰੀ ਸਾਫ਼ ਸੁਥਰੀ ਗਾਇਕੀ ਨਾਲ ਪੰਜਾਬ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਨੂੰ ਦਿੱਤੀਆਂ ਜਾ ਰਹੀਆਂ ਵੱਡਮੁੱਲੀਆਂ ਸੇਵਾਵਾਂ ਨੂੰ ਦੇਖਦਿਆਂ "ਸੱਭਿਆਚਾਰ ਮੰਚ ਪੰਜਾਬ" ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ।ਇਸ ਮੌਕੇ ਸ਼ਮਸ਼ੇਰ ਲਹਿਰੀ ਨੇ ਇਸ ਮਾਣ ਸਤਿਕਾਰ ਲਈ ਹਰਜਿੰਦਰ ਸਿੰਘ ਜਵੰਦਾ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਜਵੰਦਾ ਨੇ ਵੀ ਆਪਣੀ ਮਿਹਨਤ ਅਤੇ ਕਲਮ ਦੇ ਬਲਬੂਤੇ ਪੰਜਾਬੀ ਸੰਗੀਤਕ ਅਤੇ ਫਿਲਮ ਇੰਡਸਟਰੀ ਵਿੱਚ ਜੋ ਆਪਣਾ ਚੰਗਾ ਨਾਮ ਸਥਾਪਿਤ ਕੀਤਾ ਹੈ, ਉਸ ਤੇ ਉਨ੍ਹਾਂ ਨੂੰ ਮਾਣ ਹੈ।ਇਸ ਮੌਕੇ ਗੁਰਪ੍ਰੀਤ ਸਿੰਘ ਸੋਨੀ, ਹਰਬੰਸ ਸਿੰਘ ਰਤਨ, ਤਰੁਨ ਕੁਮਾਰ, ਗੁਰਵਿੰਦਰ ਸਿੰਘ, ਸੰਤੋਖ ਸਿੰਘ, ਧਰਮਵੀਰ ਸਿੰਘ ਜਵੰਦਾ ਅਤੇ ਸਾਹਿਲ ਭਟਨਾਗਰ ਆਦਿ ਵੀ ਮੌਜੂਦ ਰਹੇ।