Nazrana Times

ਪੰਜਾਬੀ

ਰੱਬੀ ਬੈਰੋਂਪੁਰੀ ਯਾਦਗਾਰੀ ਮੇਲਾ ਸਫਲਤਾਪੂਰਵਕ ਸੰਪੰਨ, ਡਾ. ਸਤਬੀਰ ਸਿੰਘ ਬਣੇ ਮੁੱਖ ਮਹਿਮਾਨ

09 Jun, 2026 02:27 AM

ਸੀਨੀ. ਪੱਤਰਕਾਰ ਕਰਮਜੀਤ ਸਿੰਘ ਚਿੱਲਾ ਨੇ ਨਿਭਾਈ ਅਹਿਮ ਭੂਮਿਕਾ, ਡਾ. ਬਲਰਾਮ ਔਜਲਾ ਦੀ ਪੁਸਤਕ 'ਅਹਿਮਨਾਮਾ ਪੁਆਧ' ਲੋਕ ਅਰਪਣ, ਵੱਡੀ ਗਿਣਤੀ 'ਚ ਗਾਇਕਾਂ ਨੇ ਲਵਾਈ ਹਾਜ਼ਰੀ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 8 ਜੂਨ (ਮੰਗਤ ਸਿੰਘ ਸੈਦਪੁਰ) : ਅਖਾੜਾ ਗਾਇਕੀ ਦੇ ਮੋਹਰੀ ਸਵਰਗੀ ਗਾਇਕ ਰੱਬੀ ਸਿੰਘ ਬੈਰੋਂਪੁਰੀ ਦੀ ਯਾਦ ਵਿਚ ਟਿਵਾਣਾ ਪਰਿਵਾਰ ਵੱਲੋਂ ਯੁਵਕ ਸੇਵਾ ਕਲੱਬ ਬੈਰੋਂਪੁਰ ਅਤੇ ਪੁਆਧ ਮੰਚ ਦੇ ਸਹਿਯੋਗ ਨਾਲ ਪਿੰਡ ਬੈਰੋਂਪੁਰ (ਭਾਗੋਮਾਜਰਾ) ਵਿਖੇ ਰੱਬੀ ਬੈਰੋਂਪੁਰੀ ਯਾਦਗਾਰੀ ਪੰਜਵਾਂ ਸਾਹਿਤਕ ਅਤੇ ਸੱਭਿਆਚਾਰਕ ਮੇਲਾ ਕਰਾਇਆ ਗਿਆ। ਮੇਲੇ ਨੂੰ ਸਫਲ ਬਣਾਉਣ ਲਈ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੀਲਾ ਨੇ ਅਹਿਮ ਭੂਮਿਕਾ ਨਿਭਾਈ। ਮੇਲੇ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ ਸਤਵੀਰ ਸਿੰਘ ਗੋਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿਚ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਡਾ ਗੁਰਮੀਤ ਸਿੰਘ ਬੈਦਵਾਣ ਬਾਸੀਆਂ, ਮੋਹਣੀ ਤੂਰ, ਮਨਦੀਪ ਕੌਰ ਟਿਵਾਣਾ, ਹਰਦੀਪ ਸਿੰਘ ਬਠਲਾਣਾ, ਗੁਰਪ੍ਰੀਤ ਸਿੰਘ ਨਿਆਮੀਆਂ, ਨਸੀਬ ਸਿੰਘ ਮਜਾਤੜੀ, ਕੁਲਦੀਪ ਸਿੰਘ ਮਜਾਤੜੀ, ਰਣਜੀਤ ਸਿੰਘ ਸ਼ਾਮਿਲ ਹੋਏ।
ਇਸ ਮੌਕੇ ਡਾ ਬਲਰਾਮ ਔਜਲਾ ਦੀ ਅਹਿਮਦਨਾਮਾ ਪੁਆਧ ਪੁਸਤਕ ਦੀ ਘੁੰਡ ਚੁਕਾਈ ਕੀਤੀ ਗਈ ਅਤੇ ਉਨ੍ਹਾਂ ਪੁਸਤਕ ਦੇ ਕਈਂ ਅੰਸ਼ ਪੇਸ਼ ਕੀਤੇ। ਡਾ ਗੁਰਮੀਤ ਸਿੰਘ ਬੈਦਵਾਣ ਅਤੇ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਰੱਬੀ ਬੈਰੋਂਪੁਰੀ ਅਤੇ ਪੁਆਧ ਬਾਰੇ ਗੱਲ ਕੀਤੀ। ਮੁੱਖ ਮਹਿਮਾਨ ਡਾ ਸਤਵੀਰ ਸਿੰਘ ਗੋਸਲ ਨੇ ਕਿਹਾ ਕਿ ਉਨ੍ਹਾਂ ਛੋਟੇ ਹੁੰਦਿਆਂ ਰੱਬੀ ਬੈਰੋਂਪੁਰੀ ਦੇ ਅਖਾੜੇ ਸੁਣੇ। ਉਨ੍ਹਾਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਲਈ ਕੀਤੀਆਂ ਜਾ ਰਹੀਆਂ ਖੋਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੌਜਵਾਨਾਂ ਨੂੰ ਸਿਹਤਮੰਦ ਸਰੀਰ ਲਈ ਜਿਮਾਂ ਵਿਚ ਮਿਲਦੇ ਪ੍ਰੋਟੀਨ ਪਾਊਡਰ ਅਤੇ ਪੀਜ਼ਾ, ਬਰਗਰ ਦਾ ਤਿਆਗ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਡਾ ਬਲਰਾਮ ਔਜਲਾ, ਮਾਨਵਗੀਤ ਗਿੱਲ, ਗੋਰਾ ਈਸੜੂ ਵਾਲਾ, ਮੋਨੂੰ ਗਿੱਲ-ਜੱਸ ਗਿੱਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇੰਦਰਜੀਤ ਸਿੰਘ, ਅਵਤਾਰ ਸਿੰਘ ਚਡਿਆਲਾ, ਸਾਂਈ ਸਕੇਤੜੀ, ਲਖਵਿੰਦਰ ਲੱਖੀ, ਜੈਲੀ, ਭੰਗੂ ਜ਼ੈਲਦਾਰ, ਕੁਲਵੀਰ ਢੀਂਡਸਾ, ਮੋਨੂੰ ਗਿੱਲ, ਜੱਸ ਗਿੱਲ, ਮਾਨਵਗੀਤ ਗਿੱਲ, ਕੁਲਬੁਰਛਾ ਵਾਲਾ, ਆਸ਼ੂ ਸਿਕੰਦਰ, ਮੋਹਣੀ ਤੂਰ ਅਤੇ ਹੋਰ ਕਈਂ ਗਾਇਕਾਂ ਨੇ ਘੰਟਿਆਂ ਬੱਧੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਪੱਤਰਕਾਰ ਚਰਨ ਸਿੰਘ ਮੈਣ ਮਾਜਰੀ, ਅਵਤਾਰ ਸਿੰਘ, ਰੇਸ਼ਮ ਸਿੰਘ, ਗੁਰਨੈਬ ਟਿਵਾਣਾ, ਕੁਲਦੀਪ ਟਿਵਾਣਾ ਅਤੇ ਮਨਦੀਪ ਟਿਵਾਣਾ ਵੱਲੋਂ ਗਾਇਕਾਂ ਅਤੇ ਹੋਰ ਸਖ਼ਸ਼ੀਅਤਾਂ ਦਾ ਸਨਮਾਨ ਕੀਤਾ ਗਿਆ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News