ਸਰਹਾਲੀ ਕਲਾਂ ਦਾ ਚੌਥਾ ਫੁੱਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ

ਸਰਹਾਲੀ ਕਲਾਂ ਦਾ ਚੌਥਾ ਫੁੱਟਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ

ਤਰਨ ਤਾਰਨ ਸਰਹਾਲੀ ਕਲਾਂ ( ਜੁਗਰਾਜ ਸਿੰਘ ਸਰਹਾਲੀ)

ਸ਼ਹੀਦ ਭਗਤ ਸਿੰਘ ਸਪੋਰਟਸ ਕੱਲਚਰ ਐਂਡ ਵੈਲਫੇਅਰ ਕਲੱਬ ਸਰਹਾਲੀ ਕਲਾਂ ਅਤੇ ਸਰਹਾਲੀ ਕਲਾਂ ਦੀ ਸੰਗਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 6 ਮਾਰਚ ਨੂੰ ਚੋਥੇ ਫੁੱਟਬਾਲ ਟੂਰਨਾਮੈਂਟ ਦਾ ਆਗਾਜ਼ ਕੀਤਾ ਗਿਆ ਸੀ। ਜਿਸ ਵਿਚ ਆਲ ਓਪਨ ਪੰਜਾਬ ਦੀਆਂ ਟੀਮਾਂ ਨੇ ਭਾਗ ਲਿਆ ਅਤੇ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਇਸ ਟੂਰਨਾਮੈਂਟ ਦੀ ਸ਼ਾਨ ਨੂੰ ਚਾਰ ਚੰਨ ਲਾਏ। ਇਹ ਟੂਰਨਾਮੈਂਟ 6,7,8 ਮਾਰਚ ਤਿੰਨ ਦਿਨ ਲਗਾਤਾਰ ਚੱਲਿਆ ਜਿਸ ਵਿੱਚ ਖਿਡਾਰੀਆਂ ਦੇ ਖਾਣ ਪੀਣ ਦਾ ਪ੍ਰਬੰਧ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਕੀਤਾ ਗਿਆ ਜਿਸ ਵਿਚ ਜਥੇਦਾਰ ਤਰਸੇਮ ਸਿੰਘ ਤੇ ਜ਼ੋਰਾਵਰ ਸਿੰਘ ਦਾ ਅਹਿਮ ਯੋਗਦਾਨ ਰਿਹਾ। ਇਸ ਟੂਰਨਾਮੈਂਟ ਵਿਚ ਫੁੱਟਬਾਲ ਦੇ ਨਾਲ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਟੂਰਨਾਮੈਂਟ ਵਿੱਚ ਸਰਹਾਲੀ ਕਲਾਂ ਦੀ ਟੀਮ ਪਹਿਲੇ ਨੰਬਰ ਤੇ ਰਹੀ ਮਹਿਮੂਦਪੁਰ ਦੀ ਟੀਮ ਦੂਸਰੇ ਸਥਾਨ ਤੇ ਰਹੀ ਅਤੇ ਅਬੋਹਰ ਦੀ ਫੁੱਟਬਾਲ ਟੀਮ ਤੀਸਰੇ ਸਥਾਨ ਤੇ ਰਹੀ ਇਹਨਾਂ ਟੀਮਾਂ ਨੂੰ ਲੜੀਵਾਰ 41000, 31000 ਤੇ 11000 ਦੇ ਕੇ ਸਨਮਾਨਿਤ ਕੀਤਾ ਗਿਆ। ਬੈਸਟ ਪਲੇਰਾ ਨੂੰ 5100, 5100 ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਰੱਸਾਕਸ਼ੀ ਵਿਚ ਵਰਕ ਆਊਟ ਜੋਨ ਜਿੱਮ ਪਹਿਲੇ ਸਥਾਨ ਤੇ ਰਹੀ ਅਤੇ ਗਗਨ ਫਿੱਟਨੈੱਸ ਜਿੱਮ ਦੂਸਰੇ ਸਥਾਨ ਤੇ ਰਿਹਾ ਅਤੇ ਦਦੇਹਰ ਸਾਹਿਬ ਦੀ ਟੀਮ ਤੀਸਰੇ ਸਥਾਨ ਤੇ ਰਹੀ। ਇਸ ਟੂਰਨਾਮੈਂਟ ਵਿਚ ਮਾਮੂਕੇ ਪਰਿਵਾਰ ਅਤੇ ਐਨ ਆਰ ਆਈ ਵੀਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਟੇਜ ਸੈਕਟਰੀ ਦੀ ਸੇਵਾ ਗਾਇਕ ਪਰਮ ਸਰਹਾਲੀ ਵੱਲੋਂ ਨਿਭਾਈ ਗਈ। ਡਾਕਟਰ ਅਮਨਦੀਪ ਸਿੰਘ ਡੀ ਪੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। ਇਸ ਟੂਰਨਾਮੈਂਟ ਵਿੱਚ ਅਮਰਜੀਤ ਸਿੰਘ ਸਰਹਾਲੀ, ਰਾਜ ਸੰਧੂ, ਸਾਰਜ ਬਾਈ, ਹਰਜੋਤ ਸਿੰਘ ਲਾਲੀ, ਕਵਲ ਸੋਬਤੀ, ਸਾਹਿਬ ਸਿੰਘ ਮਾਮੂਕੇ, ਜਰਮਨਜੀਤ ਸਿੰਘ, ਭੁਪਿੰਦਰ ਸਿੰਘ ਭੂਪੀ, ਭੁਪਿੰਦਰ ਸਿੰਘ ਕੋਧੀ, ਬਲਕਾਰ ਸਿੰਘ ਲਾਡੀ, ਦਿਲਬਾਗ ਸਿੰਘ ਰੱਤਾ ਗੁੱਦਾ ਆਦਿ ਸ਼ਖ਼ਸੀਅਤਾ ਨੇ ਵਿਸ਼ੇਸ਼ ਸ਼ਿਰਕਤ ਕੀਤੀ।