ਬਾਦਲਾਂ ਵੱਲੋਂ ਜਥੇਦਾਰਾਂ ਦਾ ਕੀਤਾ ਜਾ ਰਿਹੈ ਅਪਮਾਨ ਕਦੋਂ ਤੱਕ ਸਹਿੰਦੇ ਰਹਾਂਗੇ ?
- ਧਾਰਮਿਕ/ਰਾਜਨੀਤੀ
- 13 Feb,2025

ਬਾਦਲਾਂ ਵੱਲੋਂ ਜਥੇਦਾਰਾਂ ਦਾ ਕੀਤਾ ਜਾ ਰਿਹੈ ਅਪਮਾਨ ਕਦੋਂ ਤੱਕ ਸਹਿੰਦੇ ਰਹਾਂਗੇ ?
ਜਥੇਦਾਰੀ ਦੇ ਅਹੁਦੇ ਤੋਂ ਬਰਖਾਸਤ 10 ਫਰਵਰੀ 2025 ਨੂੰ ਕਰ ਦਿੱਤਾ ਗਿਆ ! ਹੁਣ ਗੱਲ ਕਰਾਂਗੇ ਜਥੇਦਾਰਾਂ ਨੂੰ ਜਥੇਦਾਰ ਦੇ ਅਹੁਦੇ ਉੱਤੇ ਬਿਠਾਉਣ ਅਤੇ ਜਥੇਦਾਰੀ ਦੇ ਅਹੁਦੇ ਉੱਤੋਂ ਹਟਾਉਣ ਦੀ ! ਇਹ ਅਧਿਕਾਰ ਮੇਰੀ ਜਾਣਕਾਰੀ ਮੁਤਾਬਿਕ ਸ਼ਰੋਮਣੀ ਕਮੇਟੀ ਦੇ ਅੰਡਰ ਹੈ ਅਤੇ ਸ਼ਰੋਮਣੀ ਕਮੇਟੀ ਗਦਾਰ ਅਕਾਲੀ ਦਲ ਬਾਦਲ ਦੇ ਅੰਡਰ ਹੈ ਤੇ ਬਾਦਲ ਅਕਾਲੀ ਦਲ ਬਾਦਲ ਪਰਿਵਾਰ ਦੇ ਅੰਡਰ ਹੈ ਜਿਸ ਦੀ ਚਾਪਲੂਸੀ ਹਰਜਿੰਦਰ ਸਿੰਘ ਧਾਮੀ ਪਰਧਾਨ ਸ਼ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਹੱਦ ਤੋਂ ਕਿਤੇ ਵੱਧ ਕਰ ਰਹੇ ਹਨ ! ਪਹਿਲਾਂ ਤਾਂ ਇਹ ਵਿਧੀ ਵਿਧਾਨ ਕਦੋਂ ਬਣੇ ਸਨ ਕਿਸ ਕਿਸ ਸਿੱਖ ਨੇ ਬਣਾਏ ਸਨ ਕਿਉਂ ਬਣਾਏ ਸਨ ਇਸ ਵਾਰੇ ਪੜਤਾਲ ਕਰਨੀ ਬਹੁਤ ਜਰੂਰੀ ਹੈ ! ਗਿਆਨੀ ਹਰਪ੍ਰੀਤ ਸਿੰਘ ਜੀ ਤੋਂ ਪਹਿਲਾਂ ਉੱਪਰ ਫੋਟੋਆਂ ਵਾਲੇ ਜਥੇਦਾਰਾਂ ਭਾਈ ਰਣਜੀਤ ਸਿੰਘ ਜੀ ਬਲਵੰਤ ਸਿੰਘ ਜੀ ਨੰਦਗੜ੍ਹ ਵੇਦਾਂਤੀ ਜੀ ਗਿਆਨੀ ਪੂਰਨ ਸਿੰਘ ਜੀ ਆਦਿ ਦੀ ਵੀ ਦੁਰਗਤੀ ਹੋ ਚੁੱਕੀ ਹੈ ! ਜਿਹੜਾ ਵੀ ਜਥੇਦਾਰ ਬਾਦਲਾਂ ਦੇ ਝੂਠ ਦਾ ਬਾਦਲਾਂ ਦੀਆਂ ਪੰਥ ਵਿਰੋਧੀ ਕਰਤੂਤਾਂ ਦਾ ਵਿਰੋਧ ਕਰੇਗਾ ਇਹਨਾਂ ਦੇ ਪਾਪਾਂ ਦਾ ਭਾਂਡਾ ਚੌਰਾਹੇ ਵਿੱਚ ਭੰਨੇਗਾ ਉੱਸ ਦਾ ਇਹ ਭਵਿੱਖ ਵਿੱਚ ਵੀ ਇਹੀ ਹਾਲ ਕਰਨਗੇ ਜੀ ! ਹੁਣ ਜਿਮੇਂਵਾਰੀ ਬਣਦੀ ਹੈ ਸਾਡੀ ਅਤੇ ਤੁਹਾਡੀ ਸਭ ਦੀ , ਇਕੱਲੀ ਸ਼ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਪੰਥ ਨਹੀਂ ਹਨ , ਖਾਲਸਾ ਪੰਥ ਬਹੁਤ ਵਿਸ਼ਾਲ ਹੈ , ਇਸ ਵੇਲੇ ਖਾਲਸਾ ਪੰਥ ਜੀ ਦੁਨੀਆਂ ਦੇ 160 ਦੇਸ਼ਾਂ ਵਿੱਚ ਵਸ ਚੁੱਕੇ ਹਨ , ਖਾਲਸੇ ਦੇ ਤਿੰਨ ਤਖਤ ਹੋਰ ਵੀ ਹਨ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਹਜੂਰ ਸਾਹਿਬ ਸ੍ਰੀ ਪਟਨਾ ਸਾਹਿਬ ਉੱਹਨਾਂ ਜਥੇਦਾਰ ਕਿਉਂ ਕਬੂਤਰ ਵਾਂਗ ਅੱਖਾਂ ਮੀਟੀ ਬੈਠੇ ਹਨ , ਟਕਸਾਲਾਂ ਹਨ ਨਿਹੰਗ ਸਿੱਘ ਜਥੇਬੰਦੀਆਂ ਹਨ ਹੋਰ ਸਿੱਖ ਸੰਪਰਦਾਵਾਂ ਹਨ ਪੰਜਾਬ ਤੋਂ ਬਾਹਰਲੇ ਰਾਜਾਂ ਦੀਆਂ ਸ਼ਰੋਮਣੀ ਕਮੇਟੀਆਂ ਵਿਦੇਸ਼ਾਂ ਵਿੱਚ ਵੱਡੀਆਂ ਵੱਡੀਆਂ ਸਿੱਖ ਜਥੇਬੰਦੀਆਂ ਹਨ , ਕੁੱਝ ਇੱਕ ਨੂੰ ਛੱਡ ਕੇ ਬਾਕੀ ਸਭ ਨੇ ਮੂੰਹਾਂ ਵਿੱਚ ਘੁੰਗਣੀਆਂ ਪਾਈਆਂ ਹੋਈਆਂ ਹਨ , ਜਿਹਨਾਂ ਨੇ ਵੀ ਆਵਾਜ ਇਸ ਅਨਿਆਂ ਦੇ ਖਿਲਾਫ ਉੱਠਾਈ ਹੈ ਉੱਹਨਾਂ ਦੇ ਅਸੀਂ ਧੰਨਵਾਦੀ ਹਾਂ ! ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਇੰਗਲੈਂਡ ਆਏ , ਪੰਜ ਪਿਆਰਿਆਂ ਦੇ ਇੰਗਲੈਂਡ ਦੇ ਜਥੇਦਾਰ ਜਿਹੜੇ ਕਰੀਬ ਵੀਹ ਪੱਚੀ ਸਾਲਾਂ ਤੋਂ ਪੂਰੇ ਯੂਰਪ ਦੇ ਦੇਸ਼ਾਂ ਵਿੱਚ ਅੰਮ੍ਰਿਤ ਛਕਓਣ ਦੀ ਸੇਵਾ ਕਰੀਬ ਹਰ ਵੀਕ ਐਂਡ ਤੇ ਕਰਦਾ ਆ ਰਿਹਾ ਹੈ , ਬਾਬਾ ਬਲਦੇਵ ਸਿੰਘ ਜੀ ਬਡਾਲਾ ਨੇ ਜਥੇਦਾਰ ਸਾਹਿਬ ਜੀ ਨੂੰ ਮਿਲਣ ਦਾ ਸਮਾਂ ਮੰਗਿਆ ਪਰ ਨਾਂਹ ਕਰ ਦਿੱਤੀ ਗਈ , ਜਥੇਦਾਰ ਜੀ ਆਪਣੇ ਚਹੇਤਿਆਂ ਨਾਲ ਬੰਦ ਕਮਰਾ ਮੀਟਿੰਗਾਂ ਕਰਕੇ ਹੀ ਸ਼ਾਇਦ ਵਾਪਸ ਚਲੇ ਗਏ ਹਨ ਚਲੇ ਜਾਣਗੇ ! ਇਹਨਾਂ ਮਸਲਿਆਂ ਉੱਪਰ ਆਵਾਜ ਉੱਠਾਉਣ ਦਾ ਫਰਜ ਦੁਨੀਆਂ ਭਰ ਵਿੱਚ ਵਸਦੀ ਹਰ ਇੱਕ ਸਿੱਖ ਜਥੇਬੰਦੀ ਅਤੇ ਹਰ ਇੱਕ ਗੁਰੁ ਨਾਨਕ ਨਾਮ ਲੇਵਾ ਸਿੱਖ ਦਾ ਬਣਦਾ ਹੈ ਜਿਸ ਨੇ ਸਿੱਖਾਂ ਦੇ ਘਰ ਜਨਮ ਲਿਆ ਹੈ ਅਤੇ ਜੋ ਵੀ ਮੇਰੇ ਸਮੇਤ ਗੁਰੂ ਦਾ ਦਿੱਤਾ ਹੋਇਆ ਖਾਂਦਾ ਹੈ ! ਅਸੀਂ ਪੰਥ ਦੀਆਂ ਚਾਬੀਆਂ ਗੁਰਦਵਾਰਿਆਂ ਦੀਆਂ ਚਾਬੀਆਂ ਸ਼ਰੋਮਣੀ ਕਮੇਟੀ ਨੂੰ ਦਿੱਤੀਆਂ ਹੋਈਆਂ ਹਨ , ਇਸ ਦਾ ਮਤਲਬ ਇਹ ਨਹੀਂ ਕਿ ਇਹ ਜੋ ਮਰਜੀ ਕਰੀ ਜਾਣ , ਕਿਸੇ ਨੂੰ ਆਪਣੇ ਘਰ ਦੀਆਂ ਚਾਬੀਆਂ ਕੁੱਝ ਸਮੇਂ ਲਈ ਦੇ ਕੇ ਭੱਲ ਹੀ ਨਹੀਂ ਜਾਈਦਾ ਜੀ , ਉੱਹ ਵਾਪਸ ਵੀ ਲੈਣੀਆਂ ਹੁੰਦੀਆਂ ਹਨ , ਨਹੀਂ ਤਾ ਅਗਲਾ ਤੁਹਾਡੇ ਘਰ ਦਾ ਮਾਲਕ ਹੀ ਬਣ ਬਹਿੰਦਾ ਹੈ ! ਸੋ ਭਾਈ ਸਿੱਖੋ ਜਾਗੋ ਅਤੇ ਆਪਣੇ ਆਪਣੇ ਫਰਜ ਪਛਾਣੋ ! ਬਾਕੀ ਅਕਾਲੀ ਦਲ ਬਾਦਲ ਤਾਂ ਹੁਣ ਭੁੱਲ ਹੀ ਜਾਵੇ ਕਿ ਦੁਬਾਰਾ ਰਾਜ ਸੱਤਾ ਵਿੱਚ ਆਵੇਗਾ , ਇਹਨਾਂ ਨੇ ਬਾਈ ਦੀਪ ਸਿੱਧੂ ਦੇ ਕਹਿਣ ਮੁਤਾਬਿਕ ਪੰਥ ਦਾ ਕਲੰਕ ਆਪਣੇ ਮੱਥੇ ਉੱਪਰ ਲਗਵਾ ਲਿਆ ਹੈ , ਗੁਰੂ ਗਰੰਥ ਸਾਹਿਬ ਜੀਆਂ ਦੀਆਂ ਬੇਅਦਬੀਆਂ ਕਰਵਾ ਕੇ , ਸਿੱਖ ਅਤੇ ਸਿੱਖੀ ਮਾਰ ਕੇ , ਸਿੱਖ ਸਿਧਾਂਤਾ ਨਾਲ ਖਿਲਵਾੜ ਕਰਕੇ , ਸੌਦਾ ਸਾਧ ਨੂੰ ਮੁਆਫੀ ਦੁਆ ਕੇ , ਸੰਗਤਾਂ ਦੀ ਹੱਕ ਹਲਾਲ ਦੀ ਕਮਾਈ ਦੀ ਦੁਰਵਤੋਂ ਕਰਕੇ , ਪੰਜਾਬ ਨੂੰ ਲੁੱਟ ਪੁੱਟ ਬਰਬਾਦ ਕਰਕੇ ਅਤੇ ਪੰਜਾਬ ਦੀ ਜਵਾਨੀ ਦੀਆਂ ਚਿੱਟੇ ਨਾਲ ਲੋਥਾਂ ਦੇ ਸੱਥਰ ਵਿਛਾ ਕੇ , ਆਪਣੇ ਸੱਤ ਸਿਤਾਰਾ ਹੋਟਲ ਅਤੇ ਟਰਾਂਸਪੋਰਟਾਂ ਸ਼ਾਪਿੰਗ ਮਾਲ ਬਣਾ ਕੇ ! ਸੋ ਭਾਈ ਸਿੱਖੋ ਜਾਗੋ ਅਤੇ ਰੌਲਾ ਪਾਉ , ਫੇਰ ਕਿਤੇ ਜਾ ਕੇ ਇਸ ਦੁ਼ਸ਼ਟ ਚੌਂਕੜੀ ਦੀਆਂ ਅੱਖਾਂ ਖੁੱਲਣੀਆਂ ਹਨ ! ਗਦਾਰ ਏ ਕੌਮ ਪਰਕਾਸ਼ ਸਿੰਘ ਬਾਦਲ ਜੋ ਕੰਡੇ ਬੀਜ ਗਿਆ ਹੈ ਉੱਹ ਚੁੱਗਣੇ ਹੁਣ ਸਾਨੂੰ ਅਤੇ ਤੁਹਾਨੂੰ ਪੈਣੇ ਹਨ ! ਮੈਂ ਉੱਹਨਾਂ ਪੱਚੀ ਦਾਂ ਪੰਜਾਹ ਲੱਖ ਸਿੱਖਾਂ ਬੇਗੈਰਤ ਬੇਅਣਖੇ ਸਿੱਖਾਂ ਵਾਰੇ ਜਰੂਰ ਜਾਨਣਾ ਚਾਹੁੰਦਾ ਹਾਂ ਜਿਹੜੇ ਅੱਜ ਵੀ ਅਕਾਲੀ ਦਲ ਬਾਦਲ ਦੇ ਮੈਂਬਰ ਬਣਨਾ ਚਾਹੁੰਦੇ ਹਨ ! ਜਾਗਦੇ ਰਹੋ ਜਾਗਦੇ ਰਹੋ ਜਾਗਦੇ ਰਹੋ ਜੀ ਗੁਰੂ ਕੇ ਸਿੱਖੋ ! ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ! ਗੁਰੂ ਦਾ ਨਿਮਾਣਾ ਸਿੱਖ
- ਹਰਪ੍ਰੀਤ ਸਿੰਘ ਪੰਮਾ ਆਜਾਦ ਆਸਟਰੀਆ
Posted By:

Leave a Reply