ਭਗਵੰਤ ਸਿੰਘ ਮਾੜੀ ਕੰਬੋਕੇ ਨੂੰ ਮਾਰਕੀਟ ਕਮੇਟੀ ਖੇਮਕਰਨ ਦੇ ਚੇਅਰਮੈਨ ਲਗਾਏ ਜਾਣ ਤੇ ਆਪ ਆਗੂਆਂ ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ
- ਰਾਜਨੀਤੀ
- 25 Feb,2025

ਨਜ਼ਰਾਨਾ ਟਾਈਮਜ਼ ਵਲਟੋਹਾ ,ਗੁਰਮੀਤ ਸਿੰਘ
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਮ ਵਰਕਰਾਂ ਨੂੰ ਸਮੇਂ ਸਮੇਂ ਤੇ ਅਹੁਦੇਦਾਰੀਆਂ ਦੇ ਕੇ ਮਾਣ ਬਖਸ਼ਿਆ ਜਾਂਦਾ ਹੈ। ਇਸੇ ਤਹਿਤ ਆਪ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਸਿੰਘ ਮਾੜੀ ਕੰਬੋਕੇ ਨੂੰ ਮਾਰਕੀਟ ਕਮੇਟੀ ਖੇਮਕਰਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਖੁਸ਼ੀ ਦੀ ਭਾਰੀ ਲਹਿਰ ਪਾਈ ਜਾ ਰਹੀ ਹੈ। ਸਰਪੰਚ ਜਰਮਲ ਸਿੰਘ ਵਲਟੋਹਾ, ਸਰਪੰਚ ਜੁਗਰਾਜ ਸਿੰਘ ਵਲਟੋਹਾ ਅੱਡਾ, ਸਰਪੰਚ ਕਰਮਜੀਤ ਸਿੰਘ ਦਿਓਲ ਬੌਬਨ ਅਤੇ ਗੁਰਭੇਜ ਸਿੰਘ ਦਿਓਲ ਵਲਟੋਹਾ ਨੇ ਨਵ ਨਿਯੁਕਤ ਚੇਅਰਮੈਨ ਭਗਵੰਤ ਸਿੰਘ ਮਾੜੀ ਕੰਬੋਕੇ ਨੂੰ ਵਧਾਈ ਦਿੰਦਿਆ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਸੱਚੀ ਹਮਦਰਦ ਅਤੇ ਵਰਕਰਾਂ ਦੇ ਨਾਲ ਡੱਟ ਕੇ ਖੜਨ ਵਾਲੀ ਪਾਰਟੀ ਹੈ। ਕਿਉਂਕਿ ਆਮ ਆਦਮੀ ਪਾਰਟੀ ਨੇ ਇੱਕ ਆਮ ਘਰਾਂ ਦੇ ਬੱਚਿਆਂ ਨੂੰ ਮੰਤਰੀ ਵਿਧਾਇਕ, ਚੇਅਰਮੈਨ ਅਤੇ ਡਾਇਰੇਕਟਰ ਬਣਾ ਕੇ ਸਾਬਤ ਕਰ ਦਿੱਤਾ ਹੈ ਕਿ ਆਮ ਘਰਾਂ ਦੇ ਬੱਚੇ ਵੀ ਵੱਡੀਆਂ ਉਪਲਬਧੀਆਂ ਹਾਸਲ ਕਰ ਸਕਦੇ ਹਨ ਅਤੇ ਰਾਜਨੀਤੀ ਵਿੱਚ ਆਪਣੀ ਪੈੜ ਜਮਾ ਸਕਦੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਜੋ ਸਹੂਲਤਾਂ ਦਿੱਤੀਆਂ ਹਨ ਅਤੇ ਲੋਕਾਂ ਨੂੰ ਸਾਰੇ ਸੁੱਖ ਮੁਹਈਆ ਕਰਵਾਏ ਜਾ ਰਹੇ ਹਨ ਉਹਨਾਂ ਤੋਂ ਲੋਕ ਬੇਹਦ ਖੁਸ਼ ਹਨ ਅਤੇ ਆਮ ਆਦਮੀ ਪਾਰਟੀ ਦਾ ਆਧਾਰ ਲਗਾਤਾਰ ਮਜਬੂਤ ਹੋ ਰਿਹਾ ਹੈ। ਉਹਨਾਂ ਨੇ ਭਗਵੰਤ ਸਿੰਘ ਮਾੜੀ ਕੰਬੋਕੇ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਨਿਯੁਕਤ ਕਰਨ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ, ਹਲਕਾ ਖੇਮਕਰਨ ਦੇ ਵਿਧਾਇਕ ਸਰਵਣ ਸਿੰਘ ਧੁੰਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ।
Posted By:

Leave a Reply