ਸ੍ਰੀ ਅਕਾਲ ਤਖ਼ਤ ਤੇ ਦਬਾਅ ਬਣਾਉਣਾ ਬਾਦਲਕਿਆਂ ਦੀ ਸਾਜ਼ਿਸ਼: ਬੀਬੀ ਖ਼ਾਲਸਾ
- ਧਾਰਮਿਕ/ਰਾਜਨੀਤੀ
- 26 Feb,2025

ਨਜ਼ਰਾਨਾ ਟਾਈਮਜ਼ ਅੰਮ੍ਰਿਤਸਰ ,ਰਣਜੀਤ ਸਿੰਘ ਖ਼ਾਲਸਾ
ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੇ ਬਾਦਲ ਪਰਿਵਾਰ ‘ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਸੁਖਬੀਰ ਸਿੰਘ ਬਾਦਲ, ਵਿਰਸਾ ਸਿੰਘ ਵਲਟੋਹਾ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਦੀ ਉਲੰਘਣਾ ਕਰ ਰਹੇ ਹਨ ਅਤੇ ਤਖ਼ਤਾਂ ਦੇ ਜਥੇਦਾਰਾਂ ‘ਤੇ ਦਬਾਅ ਪਾ ਰਹੇ ਹਨ।
ਉਹਨਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਕਿਰਦਾਰਕੁਸ਼ੀ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਹਟਾਉਣਾ ਬਾਦਲਕਿਆਂ ਦੀ ਇੱਕ ਸਾਜ਼ਿਸ਼ ਹੈ। ਬਾਦਲ ਦਲ ਦੁਬਾਰਾ ਅਕਾਲੀ ਦਲ ਤੇ ਆਪਣਾ ਕਬਜ਼ਾ ਜਮਾਉਣਾ ਚਾਹੁੰਦਾ ਹੈ ਤੇ ਸ਼੍ਰੋਮਣੀ ਕਮੇਟੀ ਦੇ ਵੱਕਾਰ ਨੂੰ ਘਟਾ ਰਿਹਾ ਹੈ।
ਬੀਬੀ ਕੁਲਵਿੰਦਰ ਕੌਰ ਨੇ ਆਰੋਪ ਲਗਾਇਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਬਾਦਲ ਪਰਿਵਾਰ ਦੇ ਹਿਤਾਂ ‘ਚ ਕੰਮ ਕ
ਰ ਰਹੇ ਹਨ ਅਤੇ ਅਸਤੀਫੇ ਦੇਣ ਦੀ ਨਕਲੀ ਰਣਨੀਤੀ ਬਣਾਈ ਜਾ ਰਹੀ ਹੈ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਬਾਦਲਕਿਆਂ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਨਿਸ਼ਾਨਾ ਬਣਾਉਣ ਦੇ ਵਿਰੁੱਧ ਪੰਥ ਨੂੰ ਜੁਟਣਾ ਚਾਹੀਦਾ ਹੈ। ਉਹਨਾਂ ਸ਼੍ਰੋਮਣੀ ਕਮੇਟੀ ਚੋਣਾਂ ਦੀ ਗੱਲ ਕਰਦਿਆਂ ਦਾਅਵਾ ਕੀਤਾ ਕਿ ਅਗਲੀ ਵਾਰ ਬਾਦਲਕਿਆਂ ਨੂੰ ਹਟਾ ਕੇ ਗੁਰਧਾਮਾਂ ਦੀ ਸੇਵਾ ਚੰਗੇ ਗੁਰਸਿੱਖਾਂ ਹਵਾਲੇ ਕੀਤੀ ਜਾਵੇਗੀ।
Posted By:

Leave a Reply