ਬਾਬਾ ਸੁੱਖਾ ਸਿੰਘ ਜੀ ਨੇ ਗੁ. ਸ੍ਰੀ ਕਰਤਾਰਪੁਰ ਸਾਹਿਬ ਨੂੰ ਜਾਂਦੀ ਸੜਕ ਤੇ ਗੇਟ ਦਾ ਨੀਂਹ ਪੱਥਰ ਰੱਖਿਆ
- ਧਾਰਮਿਕ/ਰਾਜਨੀਤੀ
- 22 Feb,2025

ਬਾਬਾ ਸੁੱਖਾ ਸਿੰਘ ਜੀ ਨੇ ਗੁ. ਸ੍ਰੀ ਕਰਤਾਰਪੁਰ ਸਾਹਿਬ ਨੂੰ ਜਾਂਦੀ ਸੜਕ ਤੇ ਗੇਟ ਦਾ ਨੀਂਹ ਪੱਥਰ ਰੱਖਿਆ
ਚੋਹਲਾ ਸਾਹਿਬ, 22 ਫਰਵਰੀ ,ਜੁਗਰਾਜ ਸਿੰਘ ਸਰਹਾਲੀ
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਸੰਤ ਬਾਬਾ ਹਾਕਮ ਸਿੰਘ ਜੀ ਵੱਲੋਂ ਅੱਜ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਚੋਹਲਾ ਸਾਹਿਬ ਦੀ ਲਿੰਕ ਰੋਡ 'ਤੇ ਗੇਟ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ 'ਤੇ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਆਖਿਆ, “ਚੋਹਲਾ ਸਾਹਿਬ ਇਕ ਇਤਿਹਾਸਕ ਨਗਰ ਹੈ, ਜਿਸ ਨੂੰ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ। ਇਸ ਗੇਟ ਦੀ ਉਸਾਰੀ ਨਾਲ ਜਿੱਥੇ ਚੋਹਲਾ ਸਾਹਿਬ ਨਗਰ ਦੀ ਸੁੰਦਰਤਾ ਵਿਚ ਵਾਧਾ ਹੋਵੇਗਾ ਉਥੇ ਹਰੇਕ ਆਉਣ ਜਾਣ ਵਾਲੇ ਨੂੰ ਇੱਥੋਂ ਦੇ ਇਤਿਹਾਸ ਬਾਰੇ ਪਤਾ ਚੱਲੇਗਾ। ਇਸ ਪਿੰਡ ਦਾ ਪਹਿਲਾਂ ਨਾਂ ਭੈਣੀ ਸੀ। 1654 ਈ. ਵਿਚ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਤੇ ਬਾਲਕ (ਗੁਰੂ) ਹਰਿਗੋਬਿੰਦ ਸਾਹਿਬ ਵੀ ਸਨ। ਪਿੰਡ ਭੈਣੀ ਦੀ ਇੱਕ ਬੀਬੀ ਨੇ ਗੁਰੂ ਜੀ ਦੀ ਰਿਹਾਇਸ਼ ਲਈ ਇੱਕ ਕੋਠੜੀ ਦੇ ਦਿੱਤੀ ਜਿੱਥੇ ਅਜ ਕਲ ਗੁਰਦੁਆਰਾ 'ਗੁਰੂ ਕੀ ਕੋਠੜੀ' ' ਹੈ। ਇੱਕ ਦਿਨ ਗੁਰੂ ਜੀ ਭਜਨ ਬੰਦਗੀ ਕਰ ਰਹੇ ਸਨ ਤਾਂ ਬੀਬੀ ਪਿੱਤਲ ਦੀ ਬਾਟੀ ਵਿੱਚ ਘਿਉ ਸ਼ੱਕਰ ਦੀ ਚੂਰੀ ਲੈ ਕੇ ਆਈ ਅਤੇ ਗੁਰੂ ਜੀ ਅੱਗੇ ਸ਼ਰਧਾ ਨਾਲ ਰੱਖੀ। ਜਦੋਂ ਗੁਰੂ ਜੀ ਨੇ ਉਪਰੋਂ ਰੁਮਾਲ ਲਾਹਿਆ ਤਾਂ ਉਹ ਬਹੁਤ ਪ੍ਰਸੰਨ ਹੋਏ ਤੇ ਬੋਲੇ 'ਮਾਈ ਤਾਂ ਸਾਡੇ ਵਾਸਤੇ ਚੋਹਲਾ ਬਣਾ ਕੇ ਲਿਆਈ ਹੈ।' ਇਸ ਲਈ ਇਹ ਪਿੰਡ ਭੈਣੀ ਦੀ ਥਾਂ ਚੋਹਲਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ ।ਇਸ ਮੌਕੇ ਸੰਗਤ ਬਾਬਾ ਜਗਤਾਰ ਸਿੰਘ ਜੀ ਸ਼ਹੀਦਾਂ ਸਾਹਿਬ ਵਾਲੇ, ਬਾਬਾ ਸਾਹਿਬ ਸਿੰਘ ਜੀ, ਬਾਬਾ ਗੁਰਨਾਮ ਸਿੰਘ ਜੀ ਸ਼ਹੀਦ, ਜਥੇਦਾਰ ਹਰੀ ਸਿੰਘ, ਜਥੇਦਾਰ ਪ੍ਰਿਤਪਾਲ ਸਿੰਘ ਭਾਈ, ਬਾਬਾ ਪ੍ਰਗਟ ਸਿੰਘ, ਜਥੇਦਾਰ ਬੀਰਾ ਸਿੰਘ, ਜਥੇਦਾਰ ਬਲਦੇਵ ਸਿੰਘ ਦੇਬਾ, ਜਥੇਦਾਰ ਸ਼ਬਦਲ ਸਿੰਘ, ਮੈਨੇਜਰ ਪ੍ਰਗਟ ਸਿੰਘ (ਗੁ. ਕਰਤਾਰਪੁਰ ਸਾਹਿਬ), ਜਥੇਦਾਰ ਲਖਵਿੰਦਰ ਸਿੰਘ ਗੋਲਡੀ, ਹੈਡ ਗ੍ਰੰਥੀ ਬਾਬਾ ਬਲਦੇਵ ਸਿੰਘ ਸਰਹਾਲੀ, ਸਰਪੰਚ ਕੇਵਲ ਸਿੰਘ, ਸਤਨਾਮ ਸਿੰਘ ਬਲਾਕ ਸੰਮਤੀ ਮੈਂਬਰ, ਚੇਅਰਮੈਨ ਦਯਾ ਸਿੰਘ, ਚੇਅਰਮੈਨ ਕੁਲਵੰਤ ਸਿੰਘ, ਸਾਬਕਾ ਸਰਪੰਚ ਲੱਖਾ ਸਿੰਘ, ਅਮਰਜੀਤ ਸਿੰਘ (ਲੁਧਿਆਣਾ), ਉਤਮ ਸਿੰਘ, ਬਲਜਿੰਦਰ ਸਿੰਘ, ਕੁਲਦੀਪ ਸਿੰਘ, ਗੁਰਮੇਜਰ ਸਿੰਘ, ਮੋਹਨ ਸਿੰਘ, ਮਨਦੀਪ ਸਿੰਘ, ਹਰਦੀਪ ਸਿੰਘ, ਚੈਂਚਲ ਸਿੰਘ, ਜਿੰਦਾ ਸਿੰਘ, ਭਗਵਾਨ ਸਿੰਘ, ਕਰਿੰਦਰ ਸਿੰਘ ਨਿੱਕਾ ਚੋਹਲਾ ਸਾਹਿਬ, ਬਲਰਾਜ ਸਿੰਘ (ਖ਼ਾਲਸਾ ਬਿਲਡਿੰਗ ਮਟੀਰੀਅਲ), ਦੁਰਲੱਭ ਸਿੰਘ ਕਨੇਡਾ ਅਤੇ ਹੋਰ ਬੇਅੰਤ ਸੰਗਤ ਹਾਜ਼ਰ ਸੀ।
Posted By:

Leave a Reply