ਉਤਰਾਖੰਡ ਵਿਚ ਬੱਦਲ ਫੱਟਣ ਨਾਲ ਹੋਏ ਨੁਕਸਾਨ 'ਤੇ ਸਿੱਖ ਕੌਮ ਨੂੰ ਸਹਾਇਤਾ ਦੀ ਅਪੀਲ
- ਧਾਰਮਿਕ/ਰਾਜਨੀਤੀ
- 02 Mar,2025

ਫ਼ਤਹਿਗੜ੍ਹ ਸਾਹਿਬ, 01 ਮਾਰਚ ,ਸੋਧ ਸਿੰਘ ਬਾਜ
ਉਤਰਾਖੰਡ ਦੇ ਚਮੋਲੀ ਜਿਲ੍ਹੇ ਵਿਚ ਕੁਦਰਤੀ ਬੱਦਲ ਫੱਟਣ ਦੇ ਕਾਰਨ ਹੋਏ ਜਾਨੀ ਅਤੇ ਮਾਲੀ ਨੁਕਸਾਨ 'ਤੇ ਸਿੱਖ ਨੇਤਾ ਸ. ਸਿਮਰਨਜੀਤ ਸਿੰਘ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਦੀ ਦੁੱਖਦਾਇਕ ਘਟਨਾ ਨਾਲ ਮੌਤ ਹੋਈ ਅਤੇ ਹੋਰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨਾਲ ਸਿੱਖ ਕੌਮ ਦੀ ਹਮਦਰਦੀ ਹੈ।
ਉਨ੍ਹਾਂ ਮਸ਼ਵਰਾ ਦਿੱਤਾ ਕਿ ਸਿੱਖ ਕੌਮ ਆਪਣੇ ਇਨਸਾਨੀ ਗੁਣਾਂ ਦੇ ਤਹਿਤ ਇਸ ਦੁੱਖ ਭਰੀ ਘੜੀ ਵਿੱਚ ਹਮੇਸ਼ਾ ਪੀੜ੍ਹਤ ਪਰਿਵਾਰਾਂ ਦੀ ਮਦਦ ਕਰਨ ਵਿੱਚ ਪਹਿਲ ਕਰਦੀ ਹੈ।
ਸ. ਮਾਨ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਟਰੱਸਟ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਖਾਲਸਾ ਪੰਥ ਦੀ ਮਨੁੱਖਤਾ ਪੱਖੀ ਸੋਚ ਨੂੰ ਅੱਗੇ ਵਧਾਉਣ ਲਈ ਮਦਦ ਕਰਨ ਅਤੇ ਇਸ ਦੁੱਖ ਦੀ ਘੜੀ ਵਿੱਚ ਪੀੜ੍ਹਤਾਂ ਦੇ ਨਾਲ ਖੁੱਲ੍ਹੇ ਦਿਲ ਨਾਲ ਖੜੇ ਰਹਿਣ।
ਉਨ੍ਹਾਂ ਨੇ ਆਖਿਆ ਕਿ ਸਿੱਖ ਕੌਮ ਇਸ ਮੁਸੀਬਤ ਵਿੱਚ ਆਪਣੀ ਜਿੰਮੇਵਾਰੀ ਪੂਰੀ ਤਰ੍ਹਾਂ ਨਿਭਾਉਂਦੇ ਹੋਏ ਯਥਾਸੰਭਵ ਸਹਾਇਤਾ ਦੇਵੇਗੀ।
Posted By:

Leave a Reply