ਸਿੱਖਾਂ ਨੂੰ ਅੱਤਵਾਦੀ ਕਹਿਣ ਵਾਲੇ ਜਵਾਬ ਦੇਣ

ਸਿੱਖਾਂ ਨੂੰ ਅੱਤਵਾਦੀ ਕਹਿਣ ਵਾਲੇ ਜਵਾਬ ਦੇਣ

ਸਿੱਖਾਂ ਨੂੰ ਅੱਤਵਾਦੀ ਕਹਿਣ ਵਾਲੇ ਜਵਾਬ ਦੇਣ

ਜੂਨ 1984 'ਚ ਦਰਬਾਰ ਸਾਹਿਬ 'ਤੇ ਹਮਲੇ ਤੋਂ ਬਾਅਦ ਜਦੋਂ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਹੋਈ ਤਾਂ ਪੱਤਰਕਾਰਾਂ ਦੇ ਜਵਾਬ ਦਿੰਦੇ ਹੋਏ ਫ਼ੌਜ ਦੇ ਇੱਕ ਜਨਰਲ ਨੇ ਕਿਹਾ ਸੀ ਕਿ ਜਿਹੜੇ ਲੜਾਕੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਸਨ, ਜੇਕਰ ਉਹ ਲੜਾਕੇ ਭਾਰਤੀ ਫੌਜ ਵਿੱਚ ਹੋਣ ਤਾਂ ਭਾਰਤ ਫ਼ੌਜ ਚੀਨ ਅਤੇ ਪਾਕਿਸਤਾਨ ਦੋਵਾਂ ਨੂੰ ਧੂੜ ਚਟਾ ਸਕਦੀ ਹੈ। ਦੂਜੇ ਪਾਸੇ ਪਾਕਿਸਤਾਨ ਦੇ ਇੱਕ ਫੌਜੀ ਜਰਨੈਲ ਨੇ ਕਿਹਾ ਸੀ ਜੇਕਰ ਭਾਰਤ-ਪਾਕਿਸਤਾਨ ਜੰਗ ਵਿੱਚ ਭਾਰਤ ਵੱਲੋਂ ਸਿੱਖ ਨਾ ਲੜਨ ਤਾਂ ਅਸੀਂ ਇੱਕ ਦਿਨ ਵਿੱਚ ਦਿੱਲੀ ਫਤਹਿ ਕਰ ਸਕਦੇ ਹਾਂ। ਸਿੱਖਾਂ ਨੇ ਦੇਸ਼ ਦੀ ਰਾਖੀ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ, ਸਿੱਖਾਂ ਨੇ ਹਮੇਸ਼ਾਂ ਇਨਸਾਨੀਅਤ ਨੂੰ ਜਿੰਦਾਂ ਰੱਖਣ ਵਾਲੀਆਂ ਮਿਸਾਲਾਂ ਪੇਸ਼ ਕੀਤੀਆਂ ਹਨ। ਜੇਕਰ ਸਿੱਖਾਂ ਨੇ ਅੰਗਰੇਜ਼ਾਂ ਵੱਲੋਂ ਸਾਰਾਗੜ੍ਹੀ ਦੀ ਜੰਗ ਲੜੀ ਤਾਂ ਦੁਨੀਆਂ ਵਿੱਚ ਮਿਸਾਲ ਬਣੀ, ਸਿੱਖ ਜੇਕਰ ਮੁਗਲਾਂ ਨਾਲ ਲੜੇ ਤਾਂ ਸ਼ਾਨਾਮੱਤਾ ਇਤਿਹਾਸ ਬਣਾਇਆ, ਗੁਰੂ ਸਹਿਬਾਨ ਤੋਂ ਲੈ ਕੇ ਹਰੀ ਸਿੰਘ ਨਲੂਏ ਤੱਕ, ਕਰਤਾਰ ਸਿੰਘ ਸਰਾਭਾ ਤੋਂ ਲੈ ਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਜੋ ਮਾਰਕੇ ਮਾਰੇ ਪੂਰੀ ਦੁਨੀਆਂ ਜਾਣਦੀ ਹੈ। ਸਿੱਖਾਂ ਵੱਲੋਂ ਸੰਤ ਭਿੰਡਰਾਂਵਾਲਿਆਂ ਤੋਂ ਪਹਿਲਾਂ ਦੀਆਂ ਲੜਾਈਆਂ ਲੋਕਾਂ ਲਈ ਹੀ ਲੜੀਆਂ ਗਈਆਂ, ਜਦ ਸੰਤ ਭਿੰਡਰਾਂਵਾਲਿਆਂ ਨੇ ਸਿੱਖਾਂ ਨੂੰ ਆਪਣੇ ਹੱਕਾਂ ਲਈ ਲੜਨ ਲਈ ਪ੍ਰੇਰਿਤ ਕੀਤਾ ਤਾਂ ਫਿਰ ਸਰਕਾਰ ਨੇ ਉਹਨਾਂ ਹੀ ਬਹਾਦਰ ਸਿੱਖਾਂ ਨੂੰ ਅੱਤਵਾਦੀ ਕਹਿਣਾ ਸ਼ੁਰੂ ਕਰ ਦਿੱਤਾ। ਭਾਰਤ ਦੀ ਆਜ਼ਾਦੀ ਵਿੱਚ ਸਿੱਖਾਂ ਨੇ 90 ਪ੍ਰਤੀਸ਼ਤ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਜਦ ਦੇਸ਼ ਅਜ਼ਾਦ ਹੋਇਆ ਤਾਂ ਸਿੱਖਾ ਨੂੰ ਪਹਿਲਾਂ ਇਨਾਮ ਜ਼ਰਾਇਮ ਪੇਸ਼ਾ ਕੌਮ ਕਹਿ ਕੇ ਸਨਮਾਨਿਤ ਗਿਆ, ਫੇਰ 1955 ਵਿੱਚ ਭਾਰਤ ਦੀਆਂ ਫੋਰਸਾਂ ਵਲੋਂ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਅਨੇਕਾਂ ਸਿੰਘਾਂ ਸਿੰਘਣੀਆਂ ਅਤੇ ਭੁਝੰਗੀਆਂ ਨੂੰ ਮੌਤ ਘਾਟ ਉਤਾਰਿਆ ਅਤੇ ਜ਼ਖ਼ਮੀ ਕੀਤਾ ਗਿਆ, ਫੇਰ 1984 ਵਿੱਚ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਬਹਾਨਾ ਬਣਾ ਕੇ 36 ਗੁਰਦਵਾਰਿਆਂ ਤੇ ਫੌਜੀ ਹਮਲਾ ਕੀਤਾ ਗਿਆ। ਕੁੱਝ ਦਿਨਾਂ ਦੇ ਬੱਚਿਆਂ ਤੋਂ ਲੈ ਕੇ 80-90 ਸਾਲ ਦੇ ਬਜ਼ੁਰਗਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। 1 ਨਵੰਬਰ 1984 ਨੂੰ ਪੂਰੇ ਭਾਰਤ ਵਿਚ ਸਿੱਖਾ ਨੂੰ ਜਿਉਂਦਿਆਂ ਸਾੜਿਆ ਗਿਆ। ਸਿੱਖ ਔਰਤ ਅਤੇ ਛੋਟੀਆਂ ਬੱਚੀਆਂ ਦੇ ਬਲਾਤਕਾਰ ਕੀਤੇ ਗਏ। ਫੇਰ ਅਪਰੇਸ਼ਨ ਵੁੱਡਰੋਜ ਦੇ ਨਾਂਅ ਹੇਠ 14 ਸਾਲ ਤੋਂ ਲੈਕੇ 35-40 ਸਾਲ ਦੇ ਮਰਦਾਂ ਨੂੰ ਖਾੜਕੂ ਕਹਿ ਕੇ ਜਾਨੋਂ ਮਾਰਿਆ ਗਿਆ, ਸਿੱਖ ਬੀਬੀਆਂ ਨੂੰ ਠਾਣਿਆਂ ਵਿਚ ਰੱਖ ਕੇ ਪਹਿਲਾਂ ਤੋਂ ਫੜੇ ਉਹਨਾਂ ਦੇ ਪਿਉ ਜਾਂ ਉਹਨਾਂ ਭਰਾਵਾਂ ਸਾਹਮਣੇ ਨੰਗਿਆਂ ਕੀਤਾ ਗਿਆ। ਭਾਰਤ ਸਰਕਾਰ ਨੇ ਸਿੱਖਾਂ ਉੱਤੇ ਉਹ ਜ਼ੁਲਮ ਕੀਤੇ ਕਿ ਵੇਖ ਕੇ ਮੁਗਲਾਂ ਦੇ ਜੁਲਮ ਵੀ ਇਸ ਅੱਗੇ ਛੋਟੇ ਲੱਗਣ ਲੱਗ ਪਏ। ਭਾਰਤ ਸਰਕਾਰ ਨੇ ਜ਼ੁਲਮ ਵਾਲੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਸੋਸ਼ਲ ਮੀਡੀਆ ਦਾ ਯੁੱਗ ਆਇਆ ਤਾਂ ਇਹ ਸਾਰਾ ਸੰਤਾਪ ਹੰਢਾ ਚੁੱਕੇ ਲੋਕਾਂ ਨੇ ਸਭ ਕੁਝ ਬਿਆਨ ਕੀਤਾ ਤਾਂ ਨਵੀਂ ਪੀੜ੍ਹੀ ਨੂੰ ਪਤਾ ਲੱਗਾ। ਅੱਜ ਨਵੀਂ ਪੀੜ੍ਹੀ ਇਸ ਦੇਸ਼ ਨਾਲ ਇਸ ਸਿਸਟਮ ਨਾਲ ਇਹਨਾਂ ਸਰਕਾਰਾ ਨਾਲ ਇਹਨਾਂ ਲੋਕਾਂ ਨਾਲ ਨਫ਼ਰਤ ਕਰਦੀ ਹੈ ਜਿਨ੍ਹਾਂ ਸਾਡੇ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਹੋਣ 'ਤੇ ਲੱਡੂ ਵੰਡੇ ਸਨ । ਨੌਜਵਾਨ ਪੀੜੀ ਨੂੰ ਖਾਲਿਸਤਾਨੀ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਣ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਾ ਦੇ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਬਲਜੀਤ ਸਿੰਘ ਖਾਲਸਾ ਵਰਗੇ ਲੇਖਕਾਂ ਦੀਆਂ ਲਿਖੀਆਂ ਕਿਤਾਬਾਂ ਤੋਂ ਪਤਾ ਲੱਗਾ ਕੀ ਸਾਡੇ ਵਰਤਮਾਨ ਸ਼ਹੀਦਾਂ 'ਤੇ ਕੀ-ਕੀ ਜ਼ੁਲਮ ਕੀਤੇ ਗਏ। ਭਾਈ ਜਸਵੰਤ ਸਿੰਘ ਖਾਲੜਾ ਦੀ ਖੋਜ ਤੋਂ ਪਤਾ ਲੱਗਾ ਕਿ ਕਿੰਨੇ ਨੌਜਵਾਨ ਬਿਨਾਂ ਕਿਸੇ ਕਸੂਰ ਤੋਂ ਘਰਾਂ ਵਿੱਚੋ ਚੁੱਕੇ ਕਿ ਮਾਰ ਦਿੱਤੇ। ਅੱਜ ਨੌਜਵਾਨ ਪੀੜ੍ਹੀ ਸਰਕਾਰਾਂ ਨੂੰ ਪੁੱਛਦੀ ਹੈ ਕਿ ਰਾਜੀਵ ਗਾਂਧੀ ਦੇ ਹਤਿਆਰੇ ਸਜ਼ਾਵਾਂ ਪੂਰੀਆਂ ਹੋਣ ਤੋਂ ਪਹਿਲਾਂ ਹੀ ਜੇਲ੍ਹਾਂ ਤੋਂ ਬਾਹਰ ਹਨ ਤੇ ਸਾਡੇ ਸਿੱਖ ਸਜ਼ਾਵਾਂ ਪੂਰੀਆਂ ਕਰਨ ਦੇ ਬਾਅਦ ਵੀ ਜ਼ੇਲਾਂ ਵਿਚ ਡੱਕੇ ਹੋਏ ਹਨ। ਅੱਜ ਜਿਹੜੇ ਭਗਵੇਂ ਅੱਤਵਾਦੀਆਂ ਪਹਿਲਗਾਮ ਵਿੱਚ 28 ਹਿੰਦੂਆਂ ਦੇ ਮਰਨ ਤੇ ਪੂਰੀ ਮੁਸਲਮਾਨਾਂ ਕੌਮ ਨੂੰ ਅੱਤਵਾਦੀ ਆਖ ਰਹੇ ਹਨ ਅਤੇ 28 ਲੋਕਾਂ ਦੇ ਮਰਨ ਤੋਂ ਬਾਅਦ ਭਾਰਤ ਵਿੱਚ ਥਾਂ ਥਾਂ ਮੁਸਲਮਾਨਾਂ ਤੇ ਹਮਲੇ ਕਰ ਰਹੇ ਹਨ ਉਹ ਭਗਵੇਂ ਅੱਤਵਾਦੀਆਂ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਕੀ ਸਾਡੇ ਤਾਂ ਲੱਖਾਂ ਸਿੱਖ ਤੁਸੀਂ ਮਾਰ ਦਿੱਤੇ ਹਨ, ਅਸੀਂ ਕੀ ਕਰੀਏ। ਸਾਨੂੰ ਪਹਿਲਗਾਮ ਵਿੱਚ ਮਾਰੇ ਗਏ 28 ਲੋਕਾਂ ਬਹੁਤ ਦੁੱਖ ਹੈ ਪਰ ਅਸੀਂ ਇਸ ਲੜਾਈ ਵਿੱਚ ਕਦੀ ਵੀ ਤੁਹਾਡੇ ਨਾਲ ਨਹੀਂ ਖਲੋ ਸਕਦੇ । ਜਿਹੜੇ ਲੋਕ ਸਾਨੂੰ ਗ਼ਦਾਰ ਦੱਸਦੇ ਹਨ, ਦੇਸ਼ ਵਿਰੋਧੀ ਦੱਸਦੇ ਹਨ ਪਹਿਲਾਂ ਸਾਡੇ ਸਵਾਲਾਂ ਦਾ ਜਵਾਬ ਦੇਣ।


ਭੁਪਿੰਦਰ ਸਿੰਘ ਛੇ ਜੂਨ

(ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)

ਮੋ : 9888429938.