"ਸਿੱਖ ਕੌਮਵਾਦ ਦਾ ਸੰਕਲਪ: ਸਿੱਖ ਇਤਿਹਾਸ ਅਤੇ ਮੌਜੂਦਾ ਹਲਾਤਾਂ 'ਤੇ ਵਿਸ਼ਲੇਸ਼ਣ"
- ਧਾਰਮਿਕ/ਰਾਜਨੀਤੀ
- 01 Mar,2025

ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਦੀ ਕਿਤਾਬ "ਸਿੱਖ ਕੌਮਵਾਦ ਦਾ ਸੰਕਲਪ" ਪੜਨੀ ਸ਼ੁਰੂ ਕੀਤੀ ਤੇ ਦਿਲ ਵਿੱਚ ਖਿਆਲ ਆਇਆ ਕਿ ਇਸ ਦੇ ਬਾਰੇ ਜ਼ਰੂਰ ਕੁਝ ਗੱਲਾਂ ਤੇ ਮੌਜੂਦਾ ਹਲਾਤਾਂ ਦੇ ਅਧਾਰ ਤੇ ਵਿਸ਼ਲੇਸ਼ਣ ਕੀਤਾ ਜਾਵੇ।
ਪੱਛਮੀ ਵਿਦਵਾਨਾਂ ਵੱਲੋਂ ਵੱਡੇ ਪੱਧਰ ਤੇ ਇਸ ਵਿਸ਼ੇ ਤੇ ਕਮ ਕੀਤਾ ਗਿਆ ਤੇ ਇਸੇ ਦੇ ਤਹਿਤ ਹੀ ਇਸ ਪੁਸਤਕ ਦੇ ਵਿੱਚ ਪੰਜਾਬ ਅਤੇ ਸਿੱਖਾਂ ਦੇ ਸੰਧਰਵ ਵਿੱਚ ਲਿਖਤਾਂ ਮੌਜੂਦ ਹਨ ।
ਸਿੱਖ ਕੌਮ ਦੇ ਕੋਲ ਇੱਕ ਕੌਮ ਹੋਣ ਦੇ ਸਾਰੇ ਤੱਤ ਮੌਜੂਦ ਹਨ,
ਸਾਂਝੀ ਬੋਲੀ ਅਤੇ ਲਿਪੀ, ਸਾਂਝਾ ਖਿੱਤਾ (ਪੰਜਾਬ), ਸਾਂਝਾ ਧਰਮ ਗ੍ਰੰਥ(ਸ੍ਰੀ ਗੁਰੂ ਗ੍ਰੰਥ ਸਾਹਿਬ), ਸਾਂਝਾ ਇਤਿਹਾਸ (ਜਿਵੇਂ ਘੱਲੂਘਾਰੇ ਜਾਂ ਖ਼ਾਲਸੇ ਦਾ ਰਾਜ), ਸਾਂਝੀਆਂ ਸਿੱਖ ਸੰਸਥਾਵਾਂ (ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ) ਅਤੇ ਸਾਂਝੀਆਂ ਸਿੱਖ ਰਵਾਇਤਾਂ (ਲੰਗਰ ਦੀ ਰਵਾਇਤ ਨੇ ਸਿੱਖਾਂ ਨੂੰ ਅੰਤਰਰਾਸ਼ਟਰੀ ਪਹਿਚਾਣ ਦਿੱਤੀ ।
ਸਿੱਖਾਂ ਤੇ ਸਰੀਰਕ ਤਸ਼ੱਦਦ, ਸਿਧਾਂਤਕ ਹਮਲੇ ਹੋਣ ਦੇ ਬਾਵਜੂਦ ਵੀ ਪਿਛਲੇ ਤਕਰੀਬਨ 1 ਦਹਾਕੇ ਤੋਂ ਨਵੀਂ ਪੀੜ੍ਹੀ ਦੇ ਵਿੱਚ ਆਪਣੇ ਕੌਮਵਾਦ ਨੂੰ ਲੈ ਝਲਕਾਰੇ ਸਮੇਂ ਸਮੇਂ ਵਿੱਚ ਮਿਲਦੇ ਰਹੇ ਹਨ, ਭਾਵੇਂ ਭਾਈ ਰਾਜੋਆਣੇ ਦੀ ਫਾਂਸੀ ਵੇਲੇ ਲੱਗੀ ਕੇਸਰੀ ਨਿਸ਼ਾਨਾਂ ਦੀ ਝੜੀ ਹੋਵੇ, ਭਾਵੇਂ ਭਾਈ ਗੁਰਬਖਸ਼ ਸਿੰਘ ਦੀਆਂ ਭੁੱਖ ਹੜਤਾਲਾਂ ਜਾਂ ਫੇਰ ਗੁਰੂ ਦੇ ਬੇਅਦਬੀ ਦੇ ਰੋਹ ਵਿੱਚ ਲੱਗੇ ਮੋਰਚੇ ਹੋਣ (ਬਰਗਾੜੀ ਮੋਰਚਾ), ਕੌਮਵਾਦ ਦੇ ਝਲਕਾਰੇ ਸਮੇਂ ਸਮੇਂ ਤੇ ਦੇਖਣ ਨੂੰ ਮਿਲਦੇ ਰਹੇ।
ਸਾਰੇ ਕਿਸਾਨ ਮੋਰਚੇ ਅਤੇ ਭਾਈ ਦੀਪ ਸਿੰਘ ਸਿੱਧੂ ਦੇ ਵਰਤਾਰੇ ਨੂੰ ਵੀ ਇਸੇ ਕੜੀ ਵਿੱਚੋਂ ਦੇਖ ਸਕਦੇ ਹਾਂ ।
ਬਾਈ ਦੀਪ ਨੇ ਇਸ ਨੂੰ ਗੁਰੂ ਦੀ ਕਲਾ ਤੇ ਵਹਿਣ ਵਰਗੇ ਸ਼ਬਦਾਂ ਨਾਲ ਸੰਬੋਧਿਤ ਕੀਤਾ ।
ਜੇ ਇਕੱਲੇ ਕਿਸਾਨ ਲੀਡਰਾਂ ਦੀ ਦੇਣ ਹੁੰਦੀ ਤੇ ਉਨ੍ਹਾਂ ਦੀਆਂ ਚੋਣਾਂ ‘ਚ ਕਦੇ ਜ਼ਮਾਨਤਾਂ ਜ਼ਬਤ ਨਾ ਹੁੰਦੀਆਂ ।
ਸਮਾਂ ਪੈਣ ਦੇ ਨਾਲ ਕਈ ਜਗਦੇ ਦੀਵੇ ਬੁਝ ਗਏ ਅਤੇ ਕਈਆਂ ਦੇ ਕਿਰਦਾਰਾਂ ਤੇ ਸਟੇਟ ਦੇ ਸੰਦ ਬਣ ਕੇ ਪਈ ਧੂੜ ਕੌਮ ਨੇ ਆਪ ਪਾਸੇ ਕੀਤੀ ।
ਸਿਰਾਂ ਤੋਂ ਰੋਡੇ ਨੌਜਵਾਨਾਂ ਨੇ ਕਿਵੇਂ ਦੀਪ ਦੇ ਸਸਕਾਰ ਮੌਕੇ ਧਾਹਾਂ ਮਾਰ ਮਾਰ ਕੇ ਕਲਗੀਆਂ ਵਾਲੇ ਨੂੰ ਅਪੀਲ ਕੀਤੀ ਕਿ ਸਾਡੇ ਗਾਤਰੇ ਪਵਾ ਦੀਓ ।
ਧਨ ਏ ਕਲਗੀਆਂ ਵਾਲਾ ਜਿਸ ਨੇ ਸਿੱਖਾਂ ਦੀ ਅਰਦਾਸ ਸੁਣੀ ਤੇ ਅਮ੍ਰਿਤਪਾਲ ਸਿੰਘ ਦੇ ਰੂਪ ਵਿੱਚ ਆਸ ਦੀ ਕਿਰਨ ਨੂੰ ਪੰਜਾਬ ਵਿੱਚ ਭੇਜਿਆ।
ਅਮ੍ਰਿਤਪਾਲ ਸਿੰਘ ਵੱਲੋਂ ਕੱਢੀ ਗਈ ਖ਼ਾਲਸਾ ਵਹੀਰ ਪੁਰਾਤਨ ਸਿੱਖ ਜਜਬੇ ਨੂੰ ਉਭਾਰ ਰਹੀ ਸੀ, ਏ ਕੌਮਵਾਦ ਦਾ ਓ ਜਜਬਾ ਸੀ ਜੋ ਹਕੂਮਤਾਂ ਨੂੰ ਰਾਸ ਨਾ ਆਇਆ ।
ਅਮ੍ਰਿਤਪਾਲ ਸਿੰਘ ਵੱਲੋਂ ਇਸੇ ਕੌਮਵਾਦ ਦੇ ਜਜਬੇ ਦੇ ਅਧੀਨ ਹਰ ਇਕ ਪੱਤਰਕਾਰ ਨੂੰ ਹਰ ਇੱਕ ਗੱਲ ਦਾ ਜਵਾਬ ਦਿੱਤਾ ।
ਜਦੋਂ ਜਦੋਂ ਵੀ ਕੌਮ ਨੂੰ ਕੋਈ ਪ੍ਰੋਗਰਾਮ ਦਿੱਤਾ ਗਿਆ, ਓਦੋਂ ਓਦੋਂ ਕੌਮ ਨੇ ਆਪਣੇ ਕੌਮਵਾਦ ਦਾ ਪ੍ਰਗਟਾਵਾ ਕੀਤਾ ।
1984 ਤੋਂ ਬਾਅਦ ਹੋਏ ਸੰਘਰਸ਼ ‘ਚ ਇਕ ਪੀੜ੍ਹੀ ਖਤਮ ਹੋ ਗਈ, ਸਿਧਾਂਤਕ ਹਮਲਿਆਂ ਨੇ ਸਿੱਖਾਂ ਨੂੰ ਲੱਚਰਤਾ ਵੱਲ ਮੋੜਿਆ ।
ਭਾਵੇਂ ਕਿ ਚੋਣ ਤੰਤਰ ਵਿੱਚੋਂ ਸਿੱਖਾਂ ਨੂੰ ਕਦੇ ਕੁਝ ਬਹੁਤ ਹਾਸਿਲ ਨਹੀਂ ਹੋਇਆ ਪਰ ਠੀਕ ਇਸ ਦੇ 40 ਸਾਲ ਬਾਅਦ ਨਵੀਂ ਪੀੜ੍ਹੀ ਨੇ ਫਰੀਦਕੋਟ ਤੇ ਖਡੂਰ ਸਾਹਿਬ ਦੀ ਸੀਟ ਜਿੱਤ ਕੇ ਸ਼ਹੀਦ ਬੇਅੰਤ ਸਿੰਘ ਨੂੰ ਬਣਦਾ ਸਤਿਕਾਰ ਦਿੱਤਾ । ਇੱਥੇ ਵੀ ਸਿੱਖ ਕੌਮਵਾਦ ਦਾ ਭਰਪੂਰ ਪ੍ਰਗਟਾਵਾ ਹੋਇਆ ।
ਬਾਈ ਦੀਪ ਕਿਹਾ ਕਰਦਾ ਸੀ ਕਿ ਧਨ ਓ ਤੁਸੀਂ ਸਿੱਖੋ 150 ਸਾਲ ਦੀ ਗ਼ੁਲਾਮੀ ਤੋਂ ਬਾਅਦ ਵੀ ਆਪਣੇ ਅੰਦਰ ਕੌਮੀ ਜਜਬਾ ਸਾਂਭੀ ਬੈਠੇ ਹੋ ।
ਸਟੇਟ ਦੇ ਵੱਲੋਂ ਸਿੱਖਾਂ ਦੇ ਉਪਰ ਜਜ਼ਬ ਕਰਨ ਦੇ ਹਰ ਹੀਲੇ ਵਰਤੇ ਗਏ ।
ਮੁਗਲਾਂ ਦੇ ਸਮੇਂ ਤੋਂ ਹੀ ਇਹ ਕੰਮ ਸ਼ੁਰੂ ਹੋ ਗਏ ਸਨ ਜਦੋਂ ਬਾਬਾ ਬੰਦਾ ਸਿੰਘ ਬਹਾਦੁਰ ਦੇ ਖਿਲਾਫ਼ ਸਿੱਖਾਂ ਵਿੱਚ ਹੀ ਭਰਮ ਭੁਲੇਖੇ ਪਾ ਦਿੱਤੇ ।
ਫੇਰ ਅੰਗਰੇਜਾਂ ਨੇ ਸਿੱਖ ਸੰਸਥਾਵਾਂ ਤੇ ਆਪਣਾ ਕਬਜਾ ਜਾਰੀ ਰੱਖਿਆ ਤੇ ਵੋਟਾਂ ਦੇ ਰਾਹ ਤੇ ਪਾ ਦਿੱਤਾ ।
ਮੌਜੂਦਾ ਹਕੂਮਤਾਂ ਵੀ ਇਸੇ ਹੀ ਤਰਜ ਤੇ ਕੰਮ ਕਰ ਰਹੀਆਂ ਹਨ ।
ਸਿੱਖਾਂ ਦੀਆਂ ਮੁਖ ਸੰਸਥਾਵਾਂ ਨੂੰ ਢਾਹ ਲਾਈ ਗਈ, ਉਨ੍ਹਾਂ ਤੋਂ ਇਸ ਤਰਾਂ ਦੇ ਫ਼ੈਸਲੇ ਕਰਵਾਏ ਗਏ ਕਿ ਸਿੱਖ ਹੀ ਸੰਸਥਾਵਾਂ ਦਾ ਸਤਿਕਾਰ ਕਰਨਾ ਬੰਦ ਕਰ ਦੇਣ ।
ਪਰ ਸਮੇਂ ਸਮੇਂ ਤੇ ਗੁਰੂ ਦੀ ਕਲਾ ਵਰਤੀ ਤੇ ਗੁਰੂ ਨੇ ਸਿੱਖਾਂ ਦੇ ਕੌਮੀ ਜਜਬੇ ਨੂੰ ਢਾਹ ਨਹੀਂ ਲੱਗਣ ਦਿੱਤੀ ।
ਜਿਵੇਂ ਜਿਵੇਂ ਕਿਤਾਬ ਅੱਗੇ ਪੜ੍ਹੀ ਜਾਵੇਗੀ ਉਸ ਤੇ ਜ਼ਰੂਰ ਵਿਸ਼ਲੇਸ਼ਣ ਕੀਤਾ ਜਾਵੇਗਾ ।
ਦਾਸ ਵੱਲੋਂ ਪਹਿਲੀ ਵਾਰ ਕਿਸੇ ਮਸਲੇ ਤੇ ਲਿਖ ਕੇ ਵਿਚਾਰ ਸਾਂਝੇ ਕੀਤੇ ਗਏ ਹਨ, ਜੇ ਕੁਝ ਗੱਲਾਂ ਸਹੀ ਨਾ ਲਿਖੀਆਂ ਹੋਣ ਤੇ ਦਾਸ ਗੁਰੂ ਕੀ ਸੰਗਤ ਵੱਲੋਂ ਖਿਮਾ ਦਾ ਜਾਚਕ ਹੈ ।
ਧੰਨਵਾਦ
ਸ ਜਗਜੀਤ ਸਿੰਘ ਯੂ ਕੇ
Posted By:

Leave a Reply