ਬੀ ਕੇ ਯੂ ਕਰਾਂਤੀਕਾਰੀ ਨੇ ਐਸ ਡੀ ਐਮ ਦਫਤਰ ਮੂਹਰੇ ਲਾਇਆ ਧਰਨਾ

ਬੀ ਕੇ ਯੂ ਕਰਾਂਤੀਕਾਰੀ ਨੇ ਐਸ ਡੀ ਐਮ ਦਫਤਰ ਮੂਹਰੇ ਲਾਇਆ ਧਰਨਾ
ਬਾਘਾਪੁਰਾਣਾ 18 ਫਰਵਰੀ ( ਰਾਜਿੰਦਰ ਸਿੰਘ ਕੋਟਲਾ ) ਭਾਰਤੀ ਕਿਸਾਨ ਯੂਨੀਅਨ ਕਰਾਤੀਕਾਰੀ ਦੇ ਬਲਾਕ ਪ੍ਧਾਨ ਜੋਰਾ ਸਿੰਘ ਫੌਜੀ ਨੇ ਜਾਣਕਾਰੀ ਦਿੱਤੀ ਕਿ ਐਸ ਡੀ ਐਮ ਦਫਤਰ ਬਾਘਾਪੁਰਾਣਾ , ਮੋਗਾ, ਧਰਮਕੋਟ ਅਤੇ ਸਬ ਤਹਿਸੀਲ ਅਜੀਤਵਾਲ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਧਰਨੇ ਦਿੱਤੇ ਅਤੇ ਮੋਦੀ ਸਰਕਾਰ ਦੀਆਂ ਅਰਬੀਆਂ ਸਾੜੀਆ। ਇਹ ਧਰਨੇ ਰਹਿੰਦੀਆਂ ਮੰਗਾਂ ਦੀ ਪੂਰਤੀ ਅਤੇ ਲਖੀਮਪੁਰ ਖੀਰੀ ਦੇ ਕਿਸਾਨਾਂ ਦੇ ਮੁੱਖ ਕਾਤਲ ਨੂੰ ਅਲਾਹਾਬਾਦ ਹਾਈਕੋਰਟ ਵੱਲੋਂ ਦਿੱਤੀ ਜਮਾਨਤ ਦੇ ਵਿਰੋਧ ਵਿੱਚ ਦਿੱਤੇ।ਇਨ੍ਹਾਂ ਧਰਨਿਆਂ ਨੂੰ ਜਿਲਾ ਸਕੱਤਰ ਪਰਮਿੰਦਰ ਸਿੰਘ ਬਰਾੜ, ਗੁਰਜੀਤ ਸਿੰਘ ਜਲਾਲਾਬਾਦ, ਜਿਲਾ ਪ੍ਧਾਨ ਟਹਿਲ ਸਿੰਘ ਝੰਡੇਆਣਾ, ਸੁਰਿੰਦਰ ਕੌਰ ਢੁਡੀਕੇ, ਗੁਰਟੇਕ ਸਿੰਘ ਨਿਧਾਵਾਲਾ, ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਵੈਰੋਕੇ, ਲਾਭ ਸਿੰਘ ਰੋਡੇ ਨੇ ਸੰਬੋਧਨ ਕੀਤਾ। ਸਾਰੇ ਆਗੂਆਂ ਨੇ ਕਿਹਾ ਵੋਟਾਂ ਵਿੱਚ ਕਿਸਾਨ ਏਕਤਾ ਬਚਾਕੇ ਰੱਖੀ ਜਾਵੇ ਕਿਉਂਕਿ ਸੰਘਰਸ਼ ਮੁਲਤਵੀ ਹੋਇਆ ਹੈ, ਖਤਮ ਨਹੀਂ ਹੋਇਆ।