ਨਗਰ ਕੌਸਲ ਤਰਨ ਤਾਰਨ ਆਮ ਚੋਣਾ-2025 ਵਾਰਡ ਨੰਬਰ 13 ਦਾ ਬੂਥ ਨੰਬਰ 31 ਹੁਣ ਕਿਡ ਜੀ ਸਕੂਲ, ਬਾਠ ਰੋਡ, ਤਰਨ ਤਾਰਨ ਵਿਖੇ ਬਣਾਇਆ ਗਿਆ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ

ਨਗਰ ਕੌਸਲ ਤਰਨ ਤਾਰਨ ਆਮ ਚੋਣਾ-2025 ਵਾਰਡ ਨੰਬਰ 13 ਦਾ ਬੂਥ ਨੰਬਰ 31 ਹੁਣ ਕਿਡ ਜੀ ਸਕੂਲ, ਬਾਠ ਰੋਡ, ਤਰਨ ਤਾਰਨ ਵਿਖੇ ਬਣਾਇਆ ਗਿਆ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ

ਤਰਨ ਤਾਰਨ, 26 ਫਰਵਰੀ :ਗੁਰਮੀਤ ਸਿੰਘ ਵਲਟੋਹਾ

13 ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਦਰਖਾਸਤ ਦਿੱਤੀ ਗਈ ਹੈ ਕਿ ਨਗਰ ਕੌਸਲ ਤਰਨ ਤਾਰਨ ਦੀਆਂ ਚੋਣਾਂ ਲਈ ਵਾਰਡ ਨੰਬਰ 13 ਦਾ ਬੂਥ ਨੰਬਰ 31, ਜੋ ਕਿ ਬਲਾਕ ਐਲੀਮੈਂਟਰੀ ਐਜੂਕੇਸ਼ਨ ਦਫਤਰ-2, ਮਲੀਆ, ਤਰਨ ਤਾਰਨ ਵਿੱਚ ਬਣਾਇਆ ਗਿਆ ਹੈ, ਉਹ ਨਗਰ ਨਿਵਾਸੀਆਂ ਦੀ ਰਿਹਾਇਸ਼ ਤੋਂ 2 ਕਿਲੋ ਮੀਟਰ ਦੀ ਦੂਰੀ 'ਤੇ ਸਥਿੱਤ ਹੈ ਅਤੇ ਉਹਨਾਂ ਵੱਲੋਂ ਬਾਠ ਰੋਡ 'ਤੇ ਸਥਿੱਤ ਕਿਡ ਜੀ ਸਕੂਲ, ਤਰਨ ਤਾਰਨ ਵਿੱਚ ਬੂਥ ਬਨਾਉਣ ਦੀ ਮੰਗ ਕੀਤੀ ਗਈ ਹੈ । ਇਸ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਵਾਰਡ ਨੰਬਰ 13 ਦਾ ਬੂਥ ਨੰਬਰ 31, ਬਲਾਕ ਐਲੀਮੈਂਟਰੀ ਐਜੂਕੇਸ਼ਨ ਦਫਤਰ-2, ਮਲੀਆ ਤੋਂ ਕਿਡ ਜੀ ਸਕੂਲ, ਬਾਠ ਰੋਡ, ਤਰਨ ਤਾਰਨ ਬਦਲਣ ਲਈ ਸਹਿਮਤੀ ਪ੍ਰਗਟਾਈ ਗਈ। ਉਹਨਾਂ ਕਿਹਾ ਕਿ ਹੁਣ ਵਾਰਡ ਨੰਬਰ 13 ਦਾ ਬੂਥ ਨੰਬਰ 31, ਬਲਾਕ ਐਲੀਮੈਂਟਰੀ ਐਜੂਕੇਸ਼ਨ ਦਫਤਰ-2, ਮਲੀਆ ਤੋਂ ਕਿਡ ਜੀ ਸਕੂਲ, ਬਾਠ ਰੋਡ, ਤਰਨ ਤਾਰਨ ਬਣਾਇਆ ਗਿਆ ਹੈ| ਉਹਨਾਂ ਦੱਸਿਆ ਕਿ ਸ਼ਹਿਰ ਦੀਆਂ ਵੋਟਾਂ ਨੂੰ ਅਮਨ ਅਤੇ ਸ਼ਾਤੀ ਨਾਲ ਕਰਵਾਉਣ ਲਈ ਸਮੂਹ ਰਾਜਨੀਤਿਕ ਪਾਰਟੀਆਂ ਦੇ ਸਹਿਯੋਗ ਦੀ ਉਮੀਦ ਰੱਖਦੇ ਹਾਂ ।