ਸ਼ਹੀਦ ਭਾਈ ਲਖਮੀਰ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ਅਤੇ ਕਬੱਡੀ ਕੱਪ ਦੀਆਂ ਤਿਆਰੀਆਂ ਸ਼ੁਰੂ

ਸ਼ਹੀਦ ਭਾਈ ਲਖਮੀਰ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ਅਤੇ ਕਬੱਡੀ ਕੱਪ ਦੀਆਂ ਤਿਆਰੀਆਂ ਸ਼ੁਰੂ

8 ਅਤੇ 9 ਮਾਰਚ ਨੂੰ ਦੋ ਰੋਜਾ ਧਾਰਮਿਕ ਸਮਾਗਮ ਕਰਵਾਏ ਜਣਗੇ 



 10 ਤੇ 11 ਮਾਰਚ ਨੂੰ ਹੋਵੇਗਾ ਕਬੱਡੀ ਦਾ ਮਹਾਂਕੁੰਭ 

 ਗੁਰਮੀਤ ਸਿੰਘ, ਵਲਟੋਹਾ 



ਸ਼ਹੀਦ ਭਾਈ ਲਖਮੀਰ ਸਿੰਘ ਜੀ ਦੀ ਪਵਿੱਤਰ ਯਾਦ ਵਿਚ ਮਹਾਂਪੁਰਖ ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲਿਆਂ ਦੀ ਅਗਵਾਈ ਹੇਠ ਹਰ ਸਾਲ ਮਨਾਏ ਜਾਂਦੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਅਵਤਾਰ ਸਿੰਘ ਜੀ ਘਰਿਆਲਾ ਵਾਲਿਆਂ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਭਾਈ ਲਖਮੀਰ ਸਿੰਘ ਜੀ ਦੀ ਪਵਿੱਤਰ ਯਾਦ ਵਿਚ 6 ਮਾਰਚ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ, ਜਿੰਨ੍ਹਾਂ ਦੇ ਭੋਗ 8 ਮਾਰਚ ਨੂੰ ਪਾਏ ਜਾਣਗੇ। 8 ਅਤੇ 9 ਮਾਰਚ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਵੇ ਬਣੇ ਦੀਵਾਨ ਹਾਲ ਵਿਚ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਪੰਥ ਦੇ ਉੱਚ ਕੋਟੀ ਦੇ ਕਵੀਸ਼ਰ ਤੇ ਢਾਡੀ ਜਥੇ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਤੋਂ ਇਲਾਵਾ ਲੰਗਰ ਦੀ ਸੇਵਾ ਵੱਖ-ਵੱਖ ਪਿੰਡਾਂ ਦੇ ਸੇਵਾਦਾਰਾਂ ਵਲੋ ਕੀਤੀ ਜਾਵੇਗੀ। ਬਾਬਾ ਅਵਤਾਰ ਸਿੰਘ ਨੇ ਨੇ ਦੱਸਿਆ ਕਿ 10 ਮਾਰਚ ਨੂੰ ਮਾਝਾ ਪੇਂਡੂ ਲੀਗ ਦੀਆਂ 8 ਟੀਮਾਂ ਵਿਚਕਾਰ ਮੈਚ ਕਰਵਾਏ ਜਾਣਗੇ ਅਤੇ 11 ਮਾਰਚ ਨੂੰ ਇੰਟਰਨੈਸ਼ਨਲ ਕਬੱਡੀ ਅਕੈਡਮੀਆਂ ਦੇ ਵਿੱਚ 1,50,000 ਦੇ ਨਕਦ ਇਨਾਮ ਤੇ ਕੱਪ ਲਈ ਕਾਂਟੇ ਦੀ ਟੱਕਰ ਹੋਵੇਗੀ ਜਦਕਿ ਉੱਪ ਜੇਤੂ ਟੀਮ ਨੂੰ 1,00,000 ਰੁਪਏ ਤੇ ਕੱਪ ਨਾਲ ਸਨਮਨਿਤ ਕੀਤਾ ਜਾਵੇਗਾ। ਇਸ ਮੌਕੇ ਕਬੱਡੀ ਕੋਚ ਜਸਵਿੰਦਰ ਕਲਸੀ ਨੇ ਦੱਸਿਆ ਕਿ ਬੈਸਟ, ਰੇਡਰ, ਅਤੇ ਬੈਸਟ ਜਾਫੀ ਨੂੰ 51/51 ਹਜਾਰ ਦੇ ਨਕਦ ਇਨਾਮ ਦੇ ਕੇ ਵਿਸ਼ੇਸ਼ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਸਾਬਕਾ ਕਮਾਂਡਰ ਜਗੀਰ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਲੱਛੀ ਰਾਮ ਤਲਵੰਡੀ, ਸਾਬਕਾ ਮੈਂਬਰ ਜਗਤਾਰ ਸਿੰਘ, ਜਗਤਾਰ ਸਿੰਘ, ਬਿੱਕਰਮ ਸਿੰਘ ਥਾਣੇਦਾਰ, ਕੁਲਵਿੰਦਰ ਸਿੰਘ ਵਿਰਕ, ਜਰਨੈਲ ਸਿੰਘ, ਜਰਮਲ ਸਿੰਘ, ਸੁਖਦੇਵ ਸਿੰਘ, ਡਾ: ਮਨਜੀਤ ਸਿੰਘ, ਡਾ: ਤਰਸੇਮ ਕੁਮਾਰ, ਸਾਬਕਾ ਸਰਪੰਚ ਰਛਪਾਲ ਸਿੰਘ ਲਾਟੀ, ਸਕੱਤਰ ਸਿੰਘ ਮੈਂਬਰ, ਸਾਹਿਬ ਸਿੰਘ, ਨਿਰਵੈਲ ਸਿੰਘ, ਮੇਜਰ ਸਿੰਘ ਕਾਮਰੇਡ, ਵਿਕਰਮਜੀਤ ਸਿੰਘ ਵਲਟੋਹਾ, ਸੁਖਵਿੰਦਰ ਸਿੰਘ ਫੋਜੀ ਵਲਟੋਹਾ, ਬਲਜਿੰਦਰ ਸਿੰਘ ਬੱਬ, ਗੁਰਬੀਰ ਸਿੰਘ ਵਲਟੋਹਾ, ਬਲਵਿੰਦਰ ਸਿੰਘ, ਗੁਰਨਾਮ ਸਿੰਘ, ਪ੍ਰਤਾਪ ਸਿੰਘ, ਲਖਬੀਰ ਸਿੰਘ, ਪ੍ਰਗਟ ਸਿੰਘ, ਨਿਸ਼ਾਨ ਸਿੰਘ, ਜਗਤਾਰ ਸਿੰਘ, ਬਖਸ਼ੀਸ ਸਿੰਘ ਭੱਠੇ ਵਾਲੇ, ਪਾਠੀ ਜਤਿੰਦਰ ਸਿੰਘ, ਜਸਬੀਰ ਸਿੰਘ ਜੱਜ, ਬਲਵੀਰ ਸਿੰਘ, ਅੰਮ੍ਰਿਤਪਾਲ ਸਿੰਘ ਪਟਵਾਰੀ, ਬਾਬਾ ਸੁਖਦੇਵ ਸਿੰਘ ਭੂਰਾ, ਸਲਵਿੰਦਰ ਸਿੰਘ ਸੱਤੀ, ਬੇਅੰਤ ਸਿੰਘ ਘਰਿਆਲੀ ਆਦਿ ਹਾਜਰ ਸਨ।



 ਕੈਪਸ਼ਨ - ਸਲਾਨਾ ਜੋੜ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਅਵਤਾਰ ਸਿੰਘ ਘਰਿਆਲੇ ਵਾਲੇ।


News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.