ਗੁਰੂ ਤੇਗ ਬਹਾਦਰ ਲਾਅ ਯੂਨੀਵਰਸਿਟੀ ਕੈਰੋਂ ਦੇ ਬੰਦ ਕਾਰਜਾ ਨੂੰ ਲੈਕੇ ਕਾਂਗਰਸ ਵੱਲੋਂ ਪੱਟੀ ਵਿੱਚ ਰੋਸ ਰੈਲੀ 27 ਫਰਵਰੀ ਨੂੰ
- ਰਾਜਨੀਤੀ
- 19 Feb,2025

ਗੁਰੂ ਤੇਗ ਬਹਾਦਰ ਲਾਅ ਯੂਨੀਵਰਸਿਟੀ ਕੈਰੋਂ ਦੇ ਬੰਦ ਕਾਰਜਾ ਨੂੰ ਲੈਕੇ ਕਾਂਗਰਸ ਵੱਲੋਂ ਪੱਟੀ ਵਿੱਚ ਰੋਸ ਰੈਲੀ 27 ਫਰਵਰੀ ਨੂੰ
ਤਰਨ ਤਾਰਨ 18 ਫਰਵਰੀ , ਜੁਗਰਾਜ ਸਿੰਘ ਸਰਹਾਲੀ
ਵਿਧਾਨ ਸਭਾ ਹਲਕਾ ਪੱਟੀ ਵਿੱਚ ਪੇਂਡੂ ਵਿਕਾਸ ਨੂੰ ਲੈਕੇ ਕਾਂਗਰਸ ਪਾਰਟੀ ਦੇ ਐਮ ਐਲ ਏ ਸਰਦਾਰ ਹਰਮਿੰਦਰ ਸਿੰਘ ਗਿੱਲ ਵੱਲੋਂ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਬੜੀ ਜੱਦੋਜਹਿਦ ਤੋਂ ਬਾਅਦ ਸੰਨ 2021 ਵਿਚ ਕੈਰੋਂ ਵਿਖੇ ਗੁਰੂ ਤੇਗ ਬਹਾਦਰ ਲਾਅ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਯੂਨੀਵਰਸਿਟੀ ਦਾ ਨੀਂਹ ਪੱਥਰ ਉਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਵੱਲੋਂ ਰੱਖਿਆ ਗਿਆ। ਨੀਂਹ ਪੱਥਰ ਰੱਖਣ ਤੋਂ ਬਾਅਦ ਇਸ ਯੂਨੀਵਰਸਿਟੀ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਯੂਨੀਵਰਸਿਟੀ ਨਾਲ ਇਸ ਬਾਡਰ ਬੈਲਟ ਦੇ ਲੋਕਾਂ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਵਿੱਦਿਅਕ ਪੱਧਰ ਤੇ ਵੱਡਾ ਹੁਲਾਰਾ ਮਿਲਣਾ ਸੀ ਅਤੇ ਲੋਕਾਂ ਨੂੰ ਵਿਦਿਆ ਦੇ ਨਾਲ ਰੁਜ਼ਗਾਰ ਵੀ ਮੁਹਈਆ ਹੋਣਾ ਸੀ । ਕੁੱਲ ਮਿਲਾ ਕੇ ਇਹ ਯੂਨੀਵਰਸਿਟੀ ਲੋਕਾਂ ਲਈ ਇੱਕ ਵਰਦਾਨ ਸਾਬਿਤ ਹੋਣੀ ਸੀ । ਪਰ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਇਸਦੇ ਕੰਮਾਂ ਵਿੱਚ ਖੜੋਤ ਆ ਗਈ। ਹੋਰ ਯੂਨੀਵਰਸਿਟੀਆਂ ਦੇ ਵਿਕਾਸ ਕਾਰਜਾਂ ਲਈ ਬਜਟ ਪਾਸ ਕੀਤੇ ਗਏ ਪਰ ਇਸ ਯੂਨੀਵਰਸਿਟੀ ਨੂੰ ਅਣਗੌਲਿਆਂ ਕੀਤਾ ਗਿਆ। ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਕਾਂਗਰਸ ਪਾਰਟੀ ਵੱਲੋਂ ਇਸ ਯੂਨੀਵਰਸਿਟੀ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਗਈ ਪਰ ਮੌਜੂਦਾ ਸਰਕਾਰ ਵੱਲੋਂ ਇਸ ਯੂਨੀਵਰਸਿਟੀ ਦਾ ਕੰਮ ਸ਼ੁਰੂ ਨਹੀਂ ਕਰਵਾਇਆ ਗਿਆ
ਜਿਸ ਦੇ ਵਿਰੋਧ ਵਜੋਂ ਕਾਂਗਰਸ ਪਾਰਟੀ ਵੱਲੋਂ ਤਰਨ ਤਾਰਨ ਜ਼ਿਲ੍ਹੇ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਗਿੱਲ ਜੀ ਦੀ ਅਗਵਾਈ ਵਿੱਚ 27 ਫਰਵਰੀ ਨੂੰ ਪੱਟੀ ਵਿੱਚ ਰੋਸ ਰੈਲੀ ਰੱਖੀ ਗਈ। ਜਿਸ ਵਿਚ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਨਿਭਾ ਰਹੇ ਸਰਦਾਰ ਪ੍ਰਤਾਪ ਸਿੰਘ ਬਾਜਵਾ, ਪ੍ਰਧਾਨ ਰਾਜਾ ਵੜਿੰਗ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਅਤੇ ਹੋਰ ਆਗੂ ਵੀ ਪਹੁੰਚ ਰਹੇ ਹਨ। ਇਸ ਰੈਲੀ ਨੂੰ ਮੁੱਖ ਰੱਖਦਿਆਂ ਪਿੰਡਾਂ ਵਿਚ ਜਨਤਾ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਅਤੇ ਅੱਜ ਪਿੰਡ ਸਰਹਾਲੀ ਕਲਾਂ ਵਿਖੇ ਕਾਂਗਰਸ ਪਾਰਟੀ ਦੇ ਸਰਪੰਚੀ ਦੇ ਉਮੀਦਵਾਰ ਸਰਦਾਰ ਅਮਰਜੀਤ ਸਿੰਘ ਦੇ ਘਰ ਹਰਮਿੰਦਰ ਸਿੰਘ ਗਿੱਲ ਵੱਲੋਂ ਵਰਕਰਾਂ ਨਾਲ ਸਾਂਝ ਪਾਈ ਗਈ ਅਤੇ ਵਿਕਾਸ ਕਾਰਜਾਂ ਤੇ ਰੈਲੀ ਦੀ ਰੂਪ ਰੇਖਾ ਤੋਂ ਜਾਣੂ ਕਰਵਾਇਆ ਗਿਆ। ਇਸ ਮੀਟਿੰਗ ਦੌਰਾਨ ਹਰਮਨ ਸਿੰਘ ਸੇਖੋਂ, ਸੇਵਾ ਸਿੰਘ ਉਬੋਕੇ, ਇਕਬਾਲ ਸਿੰਘ, ਹਰਜਿੰਦਰ ਸਿੰਘ ਸਰਪੰਚ ਚੰਬਲ, ਸਟਾਲਿਨਜੀਤ ਸਿੰਘ ਸਰਪੰਚ ਠੱਟਾ, ਗੁਰਭੇਜ ਸਿੰਘ ਸਰਪੰਚ, ਹਰਿੰਦਰ ਸਿੰਘ ਪ੍ਰਧਾਨ, ਸਰਵਣ ਸਿੰਘ ਬਿੱਲਾ ਮੈਂਬਰ, ਜੋਗਿੰਦਰ ਸਿੰਘ, ਅਮਰਜੀਤ ਸਿੰਘ ਸੂਬੇਦਾਰ, ਹਰਸ਼ਦੀਪ ਸਿੰਘ ਮੁਗਲਾਣੀ, ਨਵਰਾਜ ਸਿੰਘ ਸੁਹਾਵਾ ਆਦਿ ਹਾਜ਼ਰ ਸਨ।
Posted By:

Leave a Reply