ਪ੍ਰਾਚੀਨ ਸ਼ਿਵ ਮੰਦਰ ‘ਚ ਮਹਾਂਸ਼ਿਵਰਾਤਰੀ ਦਾ ਵਿਸ਼ੇਸ਼ ਸਮਾਗਮ, ਲੰਗਰ ਤੇ ਜਾਗਰਣ ਦਾ ਆਯੋਜਨ

ਪ੍ਰਾਚੀਨ ਸ਼ਿਵ ਮੰਦਰ ‘ਚ ਮਹਾਂਸ਼ਿਵਰਾਤਰੀ ਦਾ ਵਿਸ਼ੇਸ਼ ਸਮਾਗਮ, ਲੰਗਰ ਤੇ ਜਾਗਰਣ ਦਾ ਆਯੋਜਨ

ਚੋਹਲਾ ਸਾਹਿਬ, 28 ਫਰਵਰੀ, ਰਾਕੇਸ਼ ਨਈਅਰ 

ਚੋਹਲਾ ਸਾਹਿਬ ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮੰਦਰ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹੋਏ ਇਸ ਸਮਾਗਮ ਵਿੱਚ ਇਲਾਕੇ ਦੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ।

ਸਵੇਰ ਤੋਂ ਹੀ ਮੰਦਰ ‘ਚ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਹੋ ਰਹੀ ਸੀ। ਮੰਦਰ ਦੇ ਪੁਜਾਰੀ ਪੰਡਤ ਕੁੰਦਨ ਜੀ ਨੇ ਸ਼ਿਵਰਾਤਰੀ ਦੀ ਕਥਾ ਸੁਣਾਈ ਅਤੇ ਭਗਵਾਨ ਸ਼ਿਵ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਭਗਤੀ ਦੀ ਮਹੱਤਤਾ ਬਿਆਨ ਕੀਤੀ।

ਲੰਗਰ ਤੇ ਭੰਡਾਰੇ ਦਾ ਆਯੋਜਨ

ਮੰਦਰ ਅਤੇ ਕਸਬੇ ਦੇ ਵੱਖ-ਵੱਖ ਬਾਜ਼ਾਰਾਂ ‘ਚ ਲੰਗਰ ਤੇ ਭੰਡਾਰੇ ਵਰਤਾਏ ਗਏ, ਜਿੱਥੇ ਸ਼ਰਧਾਲੂਆਂ ਨੇ ਸ਼ਰਧਾ ਨਾਲ ਪ੍ਰਸਾਦ ਪ੍ਰਾਪਤ ਕੀਤਾ।

ਭਗਤਿ ਭਾਵਨਾ ਨਾਲ ਭਰਪੂਰ ਜਾਗਰਣ

ਰਾਤ ਨੂੰ ਹੋਏ ਭਗਵਾਨ ਸ਼ਿਵ ਦੇ ਜਾਗਰਣ ਵਿੱਚ ਸੂਰਜ ਸਲੀਮ ਐਂਡ ਪਾਰਟੀ, ਰਜਿੰਦਰ ਹੰਸ ਤੇ ਲੱਕੀ ਚੋਹਲਾ ਨੇ ਭਜਨ ਗਾ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ।

image

ਮੰਦਿਰ ਕਮੇਟੀ ਵਲੋਂ ਸੁਨੇਹਾ

ਮੰਦਰ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਕੁੰਦਰਾ ਅਤੇ ਸਰਪ੍ਰਸਤ ਪਰਮਜੀਤ ਜੋਸ਼ੀ ਨੇ ਮਹਾਂਸ਼ਿਵਰਾਤਰੀ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਭਗਵਾਨ ਸ਼ਿਵ ਜੀ ਦੇ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ ਅਤੇ ਆਪਸੀ ਭਾਈਚਾਰੇ ਨੂੰ ਬਣਾਈ ਰੱਖਣਾ ਚਾਹੀਦਾ ਹੈ

ਸਰਪੰਚ ਕੇਵਲ ਨਈਅਰ ਦਾ ਸਨਮਾਨ

ਚੋਹਲਾ ਸਾਹਿਬ ਦੇ ਸਰਪੰਚ ਕੇਵਲ ਕ੍ਰਿਸ਼ਨ ਨਈਅਰ ਨੇ ਵੀ ਆਪਣੇ ਸਾਥੀਆਂ ਸਮੇਤ ਸ਼ਿਵ ਮੰਦਰ ਵਿਖੇ ਹਾਜ਼ਰੀ ਲਗਵਾਈ ਅਤੇ ਪ੍ਰਬੰਧਕ ਕਮੇਟੀ ਵਲੋਂ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਮੰਦਰ ਕਮੇਟੀ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ

ਸੁਰੱਖਿਆ ਪ੍ਰਬੰਧ

ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਵਲੋਂ ਮੁਕੰਮਲ ਸੁਰੱਖਿਆ ਪ੍ਰਬੰਧ ਕੀਤੇ ਗਏ।

ਪੂਰੀ ਰਾਤ ਆਰਤੀ ਤੇ ਖੁਸ਼ੀਆਂ ਸਾਂਝੀਆਂ

ਦੇਰ ਰਾਤ ਆਰਤੀ ਸਮਾਪਤੀ ਤੋਂ ਬਾਅਦ ਕੇਕ ਕੱਟ ਕੇ ਭੋਲੇ ਸ਼ੰਕਰ ਦੇ ਆਸ਼ੀਰਵਾਦ ਨਾਲ ਸੰਗਤ ਵਿੱਚ ਪ੍ਰਸਾਦ ਵਰਤਾਇਆ ਗਿਆ।

ਵਿਸ਼ੇਸ਼ ਤੌਰ ਤੇ ਹਾਜ਼ਰ ਸ਼ਖਸ਼ੀਅਤਾਂ 

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਿਵ ਨਰਾਇਣ ਸ਼ੰਭੂ,ਰਾਜਨ ਕੁੰਦਰਾ,ਸੁਰਿੰਦਰ ਕੁਮਾਰ,ਰਕੇਸ਼ ਕੁਮਾਰ ਆਨੰਦ,ਰਮਨ ਕੁਮਾਰ ਧੀਰ,ਤਰਸੇਮ ਨਈਅਰ,ਰਕੇਸ਼ ਕੁਮਾਰ ਬਿੱਲਾ ਆੜ੍ਹਤੀਆ,ਅਮਿਤ ਕੁਮਾਰ,ਪਰਵੀਨ ਕੁਮਾਰ ਪੀਨਾ,ਨਕਸ਼ ਨਈਅਰ,ਅਨਿਲ ਕੁਮਾਰ ਬਬਲੀ ਸ਼ਾਹ,ਰਿਸ਼ਵ ਧੀਰ,ਜਵਾਹਰ ਲਾਲ,ਬਿੱਟੂ ਨਈਅਰ,ਬੱਬਲੂ ਮੁਨੀਮ,ਭੁਪਿੰਦਰ ਕੁਮਾਰ ਕਾਲਾ,ਸੌਰਵ ਨਈਅਰ,ਪ੍ਰਿੰਸੀਪਲ ਮਦਨ ਪਠਾਨੀਆ,ਪ੍ਰਦੀਪ ਕੁਮਾਰ ਢਿਲੋਂ ਖੇਤੀ ਸਟੋਰ ਵਾਲੇ,ਕਵਲ ਬਿੱਲਾ,ਸਰਬਜੀਤ ਰਾਜਾ,ਗੁਲਸ਼ਨ ਕੁਮਾਰ,ਸੰਨੀ ਹੇਅਰ ਡਰੈਸ਼ਰ,ਨੈਤਿਕ,ਦਕਸ਼,ਸੁਰਿੰਦਰ ਕੁਮਾਰ ਸੋਨੀ,ਨਿਸ਼ੂ ਚਾਵਲਾ,ਰਾਜੂ ਪੁਰੀ ਚੰਦਰਮੋਹਨ ਲਾਲੀ,ਕਿਸ਼ਨ ਆਨੰਦ ਆਦਿ ਵਲੋਂ ਸੇਵਾ ਨਿਭਾ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ।


News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.