ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ 10 ਫਰਵਰੀ ਨੂੰ ਕਰਵਾਏ ਜਾਣਗੇ ਸਹਿਜ ਪਾਠ ਆਰੰਭ ।
- ਗੁਰਬਾਣੀ-ਇਤਿਹਾਸ
- 09 Feb,2025

ਕਿਸੇ ਵੀ ਉਮਰ ਦਾ ਵਿਅਕਤੀ ਸਹਿਜ ਪਾਠ ਕਰ ਸਕਦਾ ਹੈ ਆਰੰਭ ।
ਤਾਰਨ ਤਾਰਨ 9 ਫਰਵਰੀ ,ਗੁਰਮੀਤ ਸਿੰਘ ਵਲਟੋਹਾ
ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਪੰਜਾਬ ਵੱਲੋਂ ਸਿੱਖ ਰਾਜ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਸ਼ਹਾਦਤ, ਸਾਕਾ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ਅਤੇ ਸੁਸਾਇਟੀ ਦੇ 100 ਮੁਕਾਬਲੇ ਸੰਪੂਰਨ ਹੋਣ ਦੇ ਸ਼ੁਕਰਾਨੇ ਵਜੋਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਪੱਟੀ ਰੋਡ, ਭਿੱਖੀਵਿੰਡ ਵਿਖੇ ਸਹਿਜ ਪਾਠ ਸੇਵਾ ਸੋਸਾਇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੰਗਤਾਂ ਦੇ ਸਹਿਜ ਪਾਠ ਆਰੰਭ ਕਰਵਾਏ ਜਾ ਰਹੇ ਹਨ ਜਿਸ ਦੀ ਅਰਦਾਸ 10 ਫਰਵਰੀ, ਸੋਮਵਾਰ 10 ਵਜੇ ਹੋਵੇਗੀ। ਇਹਨਾਂ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ , ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਗੁਰਬਾਣੀ ਮਨੁੱਖ ਦੇ ਅੰਦਰ ਪੈਦਾ ਹੋਏ ਹਰੇਕ ਤਰ੍ਹਾਂ ਦੇ ਵਲਵਲਿਆਂ ਨੂੰ ਦੂਰ ਕਰਕੇ ਇੱਕ ਸੱਚਾ ਸੁੱਚਾ ਜੀਵਨ ਜਿਉਣ ਦਾ ਉਪਦੇਸ਼ ਕਰਦੀ ਹੈ। ਚੰਗੇ ਸਮਾਜ ਦੀ ਸਿਰਜਣਾ ਲਈ, ਚੰਗੇ ਪਰਿਵਾਰਾਂ ਅਤੇ ਬੱਚਿਆਂ ਦੀ ਪਾਲਣਾ ਪੋਸ਼ਣਾ ਦੇ ਲਈ ਗੁਰਬਾਣੀ ਨੂੰ ਪੜ੍ਨਾ ਸਮਝਣਾ ਅਤੇ ਜੀਵਨ ਵਿੱਚ ਲਾਗੂ ਕਰਨਾ ਬਹੁਤ ਜਰੂਰੀ ਹੈ। ਜਿਸ ਤਰ੍ਹਾਂ ਦੇ ਹਾਲਾਤ ਅਜੋਕੇ ਸੰਦਰਭ ਅੰਦਰ ਸਮਾਜ ਘਰ ਪਰਿਵਾਰਾਂ ਦੇ ਬੱਚਿਆਂ ਦੇ ਬਣ ਚੁੱਕੇ ਹਨ ਉਨਾਂ ਨੂੰ ਵਾਪਸ ਏਕਤਾ ਦੇ ਸੂਤਰ ਵਿੱਚ ਪਰੋਣ ਦੇ ਲਈ ਗੁਰਬਾਣੀ ਦਾ ਚਾਨਣ ਆਪਣੇ ਘਰਾਂ ਅਤੇ ਜੀਵਨ ਵਿੱਚ ਕਰਨਾ ਲੋੜੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਸਹਿਜ ਪਾਠ ਕਰਨ ਦੇ ਨਾਲ ਜਿੱਥੇ ਸਾਡੀ ਜ਼ਿੰਦਗੀ ਵਿੱਚ ਸਹਿਜ, ਸਬਰ, ਸੰਤੋਖ ,ਸ਼ਹਿਨਸ਼ੀਲਤਾ ਅਤੇ ਸਦਗੁਣਾਂ ਦਾ ਪ੍ਰਵੇਸ਼ ਹੁੰਦਾ ਹੈ ਉੱਥੇ ਨਾਲ ਹੀ ਸਾਡੇ ਅੰਦਰ ਪੈਦਾ ਹੋਏ ਗਲਤ ਖਿਆਲ ,ਕਰਮਕਾਂਡ, ਵਹਿਮ ਭਰਮ ਅਤੇ ਭਰਮ ਭੁਲੇਖੇ ਵੀ ਦੂਰ ਹੁੰਦੇ ਹਨ। ਇਹ ਸਹਿਜ ਪਾਠ ਅਸੀਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਜਦੋਂ ਵੀ ਸਮਾਂ ਬਣੇ ਤਦੋਂ ਕਰ ਸਕਦੇ ਹਾਂ। ਇਸ ਪਾਠ ਨੂੰ ਕਿਸੇ ਵੀ ਉਮਰ ਦਾ ਵਿਅਕਤੀ ਆਰੰਭ ਕਰ ਸਕਦਾ ਹੈ। ਪਾਠ ਆਰੰਭ ਕਰਨ ਵਾਲੇ ਹਰੇਕ ਵਿਅਕਤੀ ਵੀਰ ਅਤੇ ਭੈਣ ਨੂੰ ਗੁਰਬਾਣੀ ਦੀਆਂ ਪੋਥੀਆਂ ਸਹਿਜ ਪਾਠ ਸੇਵਾ ਸੋਸਾਇਟੀ ਵੱਲੋਂ ਭੇਟਾ ਰਹਿਤ ਦਿੱਤੀਆਂ ਜਾਣਗੀਆਂ। ਪੋਥੀਆਂ ਲੈਣ ਵਾਲੇ ਆਪਣੇ ਅਧਾਰ ਕਾਰਡ ਪਹਿਚਾਣ ਪੱਤਰ ਨਾਲ ਲਿਆਉਣਗੇ, ਉਹਨਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਸਹਿਜ ਪਾਠ ਲਹਿਰ ਵਿੱਚ ਪਹੁੰਚ ਕੇ ਗੁਰਬਾਣੀ ਦੇ ਨਾਲ ਜੁੜਨ ਦੇ ਲਈ ਸਹਿਜ ਪਾਠ ਆਰੰਭ ਕਰਨ ਲਈ ਬੇਨਤੀ ਕੀਤੀ। ਇਸ ਮੌਕੇ ਸੋਸਾਇਟੀ ਦੇ ਵਾਈਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ, ਜੋਨਲ ਇਨਚਾਰਜ ਭਾਈ ਗੁਰਜੰਟ ਸਿੰਘ ਭਿਖੀਵਿੰਡ, ਖਜਾਨਚੀ ਭਾਈ ਮਨਦੀਪ ਸਿੰਘ ਘੋਲੀਆਂ ਕਲਾਂ, ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ, ਦਸਤਾਰ ਕੋਆਰਡੀਨੇਟਰ ਹਰਪ੍ਰੀਤ ਸਿੰਘ , ਹਰਜੀਤ ਸਿੰਘ, ਆਕਾਸ਼ਦੀਪ ਸਿੰਘ, ਜਗਦੀਸ਼ ਸਿੰਘ, ਸਾਜਨਪ੍ਰੀਤ ਸਿੰਘ , ਵੀਰਮ ਸਿੰਘ, ਸੁਖਮਨਦੀਪ ਸਿੰਘ, ਹਰਮਨਦੀਪ ਸਿੰਘ, ਵਜੀਰ ਸਿੰਘ, ਨਿੰਦਰਪਾਲ ਸਿੰਘ ਮੱਖੂ ਆਦਿ ਹਾਜ਼ਰ ਸਨ।
Posted By:

Leave a Reply