ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ ਜਥੇਦਾਰ ਸਹਿਬਾਨ ਨੂੰ ਅਹੁਦੇ ਤੋਂ ਹਟਾਉਣਾ ਮੰਦਭਾਗਾ - ਸ੍ਰੀ ਗੁਰੂ ਸਾਹਿਬ ਸੇਵਾ ਸੰਭਾਲ ਸੰਸਥਾ (ਦਮਦਮੀ ਟਕਸਾਲ) ਇਟਲੀ
- ਧਾਰਮਿਕ/ਰਾਜਨੀਤੀ
- 08 Mar,2025

ਮਿਲਾਨ 7 ਮਾਰਚ 2025 ,ਨਜ਼ਰਾਨਾ ਟਾਈਮਜ ਬਿਊਰੋ
ਸ਼੍ਰੀ ਅਕਾਲ ਤੱਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਅਹੁਦੇ ਤੋਂ ਹਟਾਇਆ ਜਾਣਾ ਸਮੁੱਚੇ ਖ਼ਾਲਸਾ ਪੰਥ ਲਈ ਕਾਲਾ ਦਿਨ ਵਰਗਾ ਅਤੇ ਬਹੁਤ ਮੰਦਭਾਗਾ ਹੈ ਅਤੇ ਸਥਿਤੀ ਬਹੁਤ ਚਿੰਤਾਜਨਕ ਹੈ ਕੇਵਲ ਇਕ ਪਰਿਵਾਰ ਤੇ ਭਗੋੜੇ ਦਲ ਦੀ ਬੁੱਢੀ ਲੀਡਰਸ਼ਿਪ ਨੂੰ ਬਚਾਉਣ ਲਈ ਸ਼੍ਰੀ ਅਕਾਲ ਤੱਖ਼ਤ ਜੀ ਦੇ ਆਦੇਸ਼ਾਂ ਦਾ ਮਹੰਤਾਂ ਵਾਂਗੂ ਸਾਕਾ ਕੀਤਾ ਹੈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਨੇ ।ਇਹਨਾਂ ਸ਼ਬਦਾਂ ਪ੍ਰਗਟਾਵਾ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੰਭਾਲ ਸੰਸਥਾ (ਦਮਦਮੀ ਟਕਸਾਲ) ਇਟਲੀ ਦੇ ਸੇਵਾਦਾਰਾਂ ਸੁਰਜੀਤ ਸਿੰਘ ਖੰਡੇਵਾਲ ,ਰਜਿੰਦਰ ਸਿੰਘ ਰੰਮੀ ਬੇਰਗਾਮੋ ,ਪ੍ਰਗਟ ਸਿੰਘ ਕਾਰਮੋਨਾ ,ਪ੍ਰਤਾਪ ਸਿੰਘ ਆਲਸਾਦਾਰੀਆ,ਬਿਕਰਮਜੀਤ ਸਿੰਘ ਬਰੇਸ਼ੀਆ, ਗੁਰਕੀਰਤ ਸਿੰਘ ਕਾਹਲੋ ,ਨਛੱਤਰ ਸਿੰਘ ਕਾਸਤੀਲੀਓਨੇ,ਬਲਜੀਤ ਸਿੰਘ ਮੰਡ ,ਭਗਵੰਤ ਸਿੰਘ ਕੰਗ ,ਦਰਬਾਰਾ ਸਿੰਘ ਬੇਰਗਾਮੋ ,ਜਸਵੀਰ ਸਿੰਘ ਨਵਲਾਰਾ ,ਗੁਰਦੇਵ ਸਿੰਘ ਬੇਰਗਾਮੋ ,ਦਵਿੰਦਰ ਸਿੰਘ ਤੋਰੇਦੀ ਪਿਚਨਾਰਦੀ ,ਅਮਨ ਸਿੰਘ ਓਫਾਨੈਗੋ, ਭੁਪਿੰਦਰ ਸਿੰਘ ਵੀਰੋਲਾਨੋਵਾ, ਪਲਵਿੰਦਰ ਸਿੰਘ, ਸੁਚੇਤ ਸਿੰਘ, ਕਰਮਜੀਤ ਸਿੰਘ,ਰਾਜਵਿੰਦਰ ਸਿੰਘ ਕੰਗ ,ਹਰਪਾਲ ਸਿੰਘ ਵੋਗੇਰਾ ,ਜਸਵੰਤ ਸਿੰਘ ਹੋਠੀ ,ਸਤਪਾਲ ਸਿੰਘ ਗੋਲਡੀ,ਸ਼ਮਸ਼ੀਰ ਸਿੰਘ ,ਜਤਿੰਦਰ ਸਿੰਘ ਬੱਗਾ ,ਜੱਗਾ ਪਿਚੈਂਸਾ ,ਬਲਜਿੰਦਰ ਸਿੰਘ ਢਿੱਲੋਂ, ਰਾਜਵਿੰਦਰ ਸਿੰਘ ਕੰਗ , ਪਲਵਿੰਦਰ ਸਿੰਘ, ਸੁਚੇਤ ਸਿੰਘ , ਕਰਮਜੀਤ ਸਿੰਘ, ਇਕਬਾਲ ਸਿੰਘ ਪਾਲਾ,ਜਸਪਾਲ ਸਿੰਘ ਲੋਧੀ,ਭੁਪਿੰਦਰ ਸਿੰਘ ,ਅਮਨ ਸਿੰਘ,ਦਵਿੰਦਰ ਸਿੰਘ ਆਦਿ ਨੇ ਕਿਹਾ ਕਿ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ,ਜਥੇਬੰਦੀਆਂ, ਸੰਪਰਦਾਵਾਂ,ਦੱਲ ਪੰਥ,ਉਦਾਸੀ,ਨਿਰਮਲੇ ਸਿੰਘ ਸੰਭਾਵਾਂ ਨੂੰ ਅੱਗੇ ਆਉਣ ਅਪੀਲ ਕਰਦਿਆਂ ਬੇਨਤੀ ਕੀਤੀ ਕਿ ਇਨ੍ਹਾਂ ਦਾ ਮਸੰਦਾਂ ਵਿਰੋਧ ਕੀਤਾ ਜਾਵੇ ਤਾਂ ਪੰਥ ਅਜਿਹੀ ਸਥਿਤੀ ਵਿਚੋਂ ਬਾਹਰ ਆ ਸਕੇ ।
Posted By:

Leave a Reply