CBSE ਦੇ ਸਿਲੇਬਸ ਤੋਂ ਪੰਜਾਬੀ ਨੂੰ ਹਟਾਉਣਾ ਪੰਜਾਬੀ ਸੱਭਿਆਚਾਰ 'ਤੇ ਹਮਲਾ – ਆਕਾਲੀ ਦਲ
- ਰਾਜਨੀਤੀ
- 26 Feb,2025

ਚੋਹਲਾ ਸਾਹਿਬ (ਤਰਨਤਾਰਨ), 26 ਫਰਵਰੀ,ਰਾਕੇਸ਼ ਨਈਅਰ
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ/ਬੁਲਾਰੇ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਪੰਜਾਬ ਰੂਰਲ ਡਿਵੈਲਪਮੈਂਟ ਸੁਸਾਇਟੀ ਦੇ ਚੇਅਰਮੈਨ ਅਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ CBSE ਦੇ ਦਸਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚੋਂ ਪੰਜਾਬੀ ਭਾਸ਼ਾ ਨੂੰ ਹਟਾਉਣ ਦੇ ਫ਼ੈਸਲੇ ਦੀ ਸਖ਼ਤ ਨਿੰਦਾ ਕੀਤੀ ਹੈ।
ਉਨ੍ਹਾਂ ਇਸ ਪੱਖਪਾਤੀ ਕਾਰਵਾਈ ਨੂੰ ਪੰਜਾਬੀਆਂ ਨਾਲ ਘੋਰ ਬੇਇਨਸਾਫ਼ੀ ਦੱਸਦੇ ਹੋਏ, CBSE ਦੀ ਨਵੀਂ ਡਰਾਫਟ ਨੀਤੀ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ। ਆਗੂਆਂ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਸਾਡੀ ਸੰਸਕ੍ਰਿਤਕ ਪਹਿਚਾਣ ਹੈ, ਅਤੇ ਇਸ ਅਣਦੇਖੀ ਨੂੰ ਸੂਬੇ ਦੇ ਹੱਕਾਂ 'ਤੇ ਹਮਲਾ ਕਰਾਰ ਦਿੱਤਾ।
CBSE ਵੱਲੋਂਇਸ ਮਾਮਲੇ 'ਤੇ ਜਾਰੀ ਕੀਤੇ ਸਪੱਸ਼ਟੀਕਰਨ ਨੂੰ ਅਣਗੰਣਤੀ ਕਰਦਿਆਂ, ਸ. ਪੀਰ ਮੁਹੰਮਦ ਅਤੇ ਸ. ਬ੍ਰਹਮਪੁਰਾ ਨੇ ਪੰਜਾਬੀ ਨੂੰ ਸਕੂਲ ਸਿਲੇਬਸ ਵਿੱਚ ਸੁਰੱਖਿਅਤ ਰੱਖਣ ਦੀ ਮੰਗ ਕੀਤੀ।
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਭਾਸ਼ਾ ਵਿਵਕਤੀ ਵਲੋਂ ਕੀਤੀ ਜਾ ਰਹੀ ਅਣਗਹਿਲੀ 'ਤੇ ਸਖ਼ਤ ਨਿਰਾਸ਼ਾ ਪ੍ਰਗਟ ਕੀਤੀ। ਭਾਜਪਾ ਨੂੰ ਪੰਜਾਬੀਆਂ ਦੇ ਹੱਕਾਂ 'ਤੇ ਹਮਲਾ ਕਰਨ ਦੀ ਚੇਤਾਵਨੀ ਦਿੰਦਿਆਂ, ਉਨ੍ਹਾਂ ਨੇ ਦੇਸ਼ ਵਿੱਚ ਪੰਜਾਬੀਆਂ ਦੇ ਮਹੱਤਵਪੂਰਨ ਯੋਗਦਾਨ ਨੂੰ ਯਾਦ ਕਰਵਾਇਆ ਅਤੇ CBSE ਦੀ ਨਵੀਂ ਨੀਤੀ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਉਨ੍ਹਾਂ ਆਖ਼ਿਰ ਵਿਚ ਕਿਹਾ ਕਿ "ਪੰਜਾਬੀ ਭਾਸ਼ਾ ਵਿਸ਼ਵ ਪੱਧਰ 'ਤੇ ਆਪਣੀ ਪਹਿਚਾਣ ਰਖਦੀ ਹੈ ਅਤੇ ਇਸਨੂੰ ਮਿਟਾਉਣ ਦੀ ਕੋਈ ਵੀ ਕੋਸ਼ਿਸ਼ ਕਦੇ ਵੀ ਕਾਮਯਾਬ ਨਹੀਂ ਹੋ ਸਕੇਗੀ।"
Posted By:

Leave a Reply