ਪੰਥਕ ਏਕਤਾ ਦੀ ਅਰਦਾਸ ਤੋਂ ਪਹਿਲਾਂ ਜਥੇਦਾਰ ਭਾਈ ਰਣਜੀਤ ਸਿੰਘ ਨਾਲ ਬਲਦੇਵ ਸਿੰਘ ਵਡਾਲਾ ਨੇ ਕੀਤੀ ਮੁਲਾਕਾਤ
- ਧਾਰਮਿਕ/ਰਾਜਨੀਤੀ
- 18 Feb,2025

ਪੰਥਕ ਲਈ ਏਕਤਾ ਲਈ ਸਿੰਘ ਸਾਹਿਬ ਜੀ ਦਾ ਹੁੰਗਾਰਾ ਸ਼ਲਾਘਾਯੋਗ- ਭਾਈ ਵਡਾਲਾ
ਸਾਹਿਬਜਾਦਾ ਅਜੀਤ ਸਿੰਘ ਨਗਰ
17 ਫਰਵਰੀ , ਨਜ਼ਰਾਨਾ ਟਾਈਮਜ ਬਿਊਰੋ
ਸ੍ਰੋਮਣੀ ਕਮੇਟੀ ਨੂੰ ਨਰੈਣੂ ਸੋਚ ਤੋਂ ਅਜਾਦ ਕਰਵਾਉਣ ਲਈ ਪੰਥਕ ਮੁੱਦਿਆਂ ਸਮੱਸਿਆਵਾਂ ਚਣੌਤੀਆਂ ਬੇਅਦਬੀ ਕਾਂਡ 328 ਪਾਵਨ ਸਰੂਪਾਂ ਦੇ ਇਨਸਾਫ ਲਈ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਜਥੇਦਾਰ ਭਾਈ ਰਣਜੀਤ ਸਿੰਘ ਜੀ ਜੋ ਪੰਥਕ ਅਕਾਲੀ ਲਹਿਰ ਦੇ ਆਗੂ ਹਨ ਨਾਲ ਵਿਸ਼ੇਸ਼ ਤੌਰ ਤੇ ਜਥੇਦਾਰ ਸਾਹਿਬ ਦੀ ਰਿਹਾਇਸ਼ ਤੇ ਪਹੁੰਚ ਕੇ ਮੁਲਾਕਾਤ ਕੀਤੀ।ਪੰਥ ਦੀ ਖਾਲਸਾਈ ਹੋਂਦ ਨੂੰ ਬਰਕਰਾਰ ਰੱਖਣ ਲਈ ਅਹਿਮ ਵਿਚਾਰਾਂ ਉਪਰੰਤ ਭਾਈ ਵਡਾਲਾ ਵੱਲੋਂ 21 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਏਕਤਾ ਦੀ ਕੀਤੀ ਜਾਣ ਵਾਲੀ ਅਰਦਾਸ ਚ ਸ਼ਾਮਲ ਹੋਣ ਲਈ ਸੱਦਾ ਪੱਤਰ ਵੀ ਦਿੱਤਾ ਗਿਆ।ਜਿਕਰਯੋਗ ਹੈ ਕਿ ਪੰਥਕ ਸਫਾ ਵਿਚ ਇੰਨਾਂ ਦੋਨਾਂ ਧਾਰਮਿਕ ਆਗੂਆਂ ਦੀ ਹੋਈ ਮੁਲਾਕਾਤ ਇਕ ਅਹਿਮ ਮੀਲ ਪੱਥਰ ਸਾਬਤ ਹੋਵੇਗੀ । ਭਾਈ ਵਡਾਲਾ ਵੱਲੋਂ ਜਥੇਦਾਰ ਸਾਹਿਬ ਨਾਲ ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਵਿਚਾਰਾਂ ਦੌਰਾਨ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿਆਸੀ ਆਗੂਆਂ ਵੱਲੋਂ ਆਪਣੇ ਨਿੱਜੀ ਹਿੱਤਾਂ ਲਈ ਵਰਤੇ ਜਾਣ ਤੇ ਵੀ ਵਿਚਾਰਾਂ ਹੋਈਆਂ । ਇਸ ਸਿਆਸੀ ਗਲਬੇ ਨੂੰ ਗੁਰਦੁਆਰਾ ਪ੍ਰਬੰਧ ਵਿਚੋਂ ਬਾਹਰ ਕਰਨ ਲਈ ਸਾਂਝੀ ਰਣਨੀਤੀ ਬਣਾਉਣ ਦੀ ਵਧੀਆ ਮਾਹੌਲ ਵਿੱਚ ਗੱਲਬਾਤ ਹੋਈ ਭਾਈ ਵਡਾਲਾ ਨਾਲ ਭਾਈ ਲਾਭ ਸਿੰਘ ਬਰਾੜ ਭਾਈ ਇਕਬਾਲ ਸਿੰਘ ਆਦਿ ਹਾਜ਼ਰ ਸਨ ।
Posted By:

Leave a Reply