ਗਹਿਰੀ ਮੰਡੀ ਪਿੰਡ ਨੂੰ ਮਾਡਲ ਗ੍ਰਾਮ ਵਜੋਂ ਕੀਤਾ ਜਾਵੇਗਾ ਵਿਕਸਿਤ-ਹਰਭਜਨ ਸਿੰਘ ਈ.ਟੀ.ੳ

ਗਹਿਰੀ ਮੰਡੀ ਪਿੰਡ ਨੂੰ ਮਾਡਲ ਗ੍ਰਾਮ ਵਜੋਂ ਕੀਤਾ ਜਾਵੇਗਾ ਵਿਕਸਿਤ-ਹਰਭਜਨ ਸਿੰਘ ਈ.ਟੀ.ੳ

ਪਿੰਡ ਦੇ ਕੰਮਾਂ ਉੱਤੇ ਖਰਚ ਕੀਤੇ ਜਾਣਗੇ 8.38 ਕਰੋੜ ਰੁਪਏ

ਅੰਮ੍ਰਿਤਸਰ 16 ਫਰਵਰੀ-ਸੋਧ ਸਿੰਘ ਬਾਜ਼ 

ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ੳ ਨੇ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਗਹਿਰੀ ਮੰਡੀ ਨੂੰ ਮਾਡਲ ਗ੍ਰਾਮ ਵਜੋਂ ਵਿਕਸਿਤ ਕਰਨ ਲਈ ਪਿੰਡ ਵਿੱਚ ਪੰਚਾਇਤ ਮੋਹਤਬਰਾਂ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਫੈਸਲਾ ਲਿਆ ਕੇ ਪਿੰਡ ਨੂੰ ਸਮੇਂ ਦਾ ਹਾਣੀ ਅਤੇ ਸੁੰਦਰ ਬਣਾਇਆ ਜਾਵੇਗਾ।

ਉਹਨਾਂ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਪਿੰਡ ਵਾਸੀਆਂ ਨਾਲ ਵਿਚਾਰ ਕਰਕੇ ਪਿੰਡ ਵਿੱਚ ਇੰਟਰਲੋਕ ਟਾਈਲਾਂ, ਪਾਰਕ, ਪਲੇਗਰਾਊਂਡ, ਡਰੇਨਜ ਸਿਸਟਮ ਅਤੇ ਸੁੰਦਰਤਾ ਦੇ ਹੋਰ ਕੰਮ ਕਰਵਾਉਣ ਦਾ ਫੈਸਲਾ ਲਿਆ ਹੈ ਅਤੇ ਮੈਨੂੰ ਇਹ ਕੰਮ ਕਰਵਾਉਣ ਦੀ ਹਦਾਇਤ ਕੀਤੀ ਸੀ, ਜਿਸ ਦੇ ਚਲਦੇ ਮੈਂ ਵਿਭਾਗ ਕੋਲੋਂ ਇਨਾਂ ਕੰਮਾਂ ਦਾ ਅਸਟੀਮੇਟ ਲਵਾਇਆ ਹੈ, ਜਿਸ ਅਨੁਸਾਰ ਸਾਰੇ ਕੰਮਾਂ ਉੱਤੇ ਅੱਠ ਕਰੋੜ ਤੋਂ ਵੱਧ ਰੁਪਏ ਦੀ ਰਾਸ਼ੀ ਖਰਚ ਹੋਵੇਗੀ। ਉਹਨਾਂ ਨੇ ਮੌਕੇ ਉੱਤੇ ਹੀ ਇਹਨਾਂ ਕੰਮਾਂ ਨੂੰ ਕਰਵਾਉਣ ਦੀ ਹਦਾਇਤ ਕਰਦੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਦੇ ਬਰਾਬਰ ਸਹੂਲਤਾਂ ਦੇਣਾ ਚਾਹੁੰਦੀ ਹੈ ਅਤੇ ਇਸ ਕੰਮ ਉੱਤੇ ਜਿੰਨੇ ਵੀ ਪੈਸੇ ਲੱਗਣਗੇ, ਲਗਾਏ ਜਾਣਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੈਂ ਜੰਡਿਆਲਾ ਗੁਰੂ ਹਲਕੇ ਲਈ ਜੋ ਵੀ ਪ੍ਰੋਜੈਕਟ ਸ਼ੁਰੂ ਕੀਤਾ ਹੈ, ਉਸ ਦੀ ਪ੍ਰਵਾਨਗੀ ਤੁਰੰਤ ਮਿਲਦੀ ਰਹੀ ਹੈ ਅਤੇ ਪੈਸੇ ਵੀ ਜਾਰੀ ਹੁੰਦੇ ਹਨ। ਇਸ ਲਈ ਇਹ ਕੰਮ ਵੀ ਛੇਤੀ ਸ਼ੁਰੂ ਕਰਵਾਏ ਜਾਣਗੇ ਅਤੇ ਜੇਕਰ ਲੋੜ ਅਨੁਸਾਰ ਕੋਈ ਹੋਰ ਕੰਮ ਵੀ ਨਾਲ ਕਰਵਾਉਣ ਦੀ ਲੋੜ ਪਈ ਤਾਂ ਉਹ ਵੀ ਕਰਵਾ ਕੇ ਪਿੰਡ ਨੂੰ ਮਾਡਲ ਗ੍ਰਾਮ ਵਜੋਂ ਵਿਕਸਿਤ ਕੀਤਾ ਜਾਵੇਗਾ।

ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਗਰਮ ਜੋਸ਼ੀ ਨਾਲ ਜੈਕਾਰੇ ਲਗਾਉਂਦੇ ਹੋਏ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਨਰੇਸ਼ ਪਾਠਕ ਮੈਂਬਰ ਐਸਐਸਐਸਬੋਰਡ, ਸਤਿੰਦਰ ਸਿੰਘ, ਸਰਬਜੀਤ ਡਿੰਪੀ,ਸਵਰਣ ਸਿੰਘ ਗਹਿਰੀ, ਜਗਜੀਤ ਸਿੰਘ ਗਹਿਰੀ, ਪੱਪੂ ਕਰਿਆਨਾ ਵਾਲੇ, ਸੁਰਜੀਤ ਕੰਗ ਅਤੇ ਹੋਰ ਮੋਹਤਬਰ ਹਾਜ਼ਰ ਸਨ।