18 ਸਾਲਾ ਸਿਮਰਤ ਕੌਰ ਨੇ ਲੁਈਜੀ ਈਨਾਊਦੀ 'ਤੇ ਲੇਖ ਲਿਖ ਕੇ ਇਟਲੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ
- ਅੰਤਰਰਾਸ਼ਟਰੀ
- 25 Feb,2025

ਨਜ਼ਰਾਨਾ ਟਾਈਮਜ਼ ਬਿਊਰੋ, ਕਰੇਮੋਨਾ, ਇਟਲੀ ਪ੍ਰਸਿੱਧ ਆਰਥਿਕ ਵਿਦਵਾਨ ਅਤੇ ਇਟਲੀ ਦੇ ਦੂਸਰੇ ਰਾਸ਼ਟਰਪਤੀ ਲੁਈਜੀ ਈਨਾਊਦੀ ਨੇ 1948 ਤੋਂ 1955 ਤੱਕ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। ਉਨ੍ਹਾਂ ਦੇ 150ਵੇਂ ਜਨਮ ਦਿਨ ਦੇ ਉਪਲਕਸ਼ 'ਚ ਇਟਲੀ ਸਰਕਾਰ ਵੱਲੋਂ ਵਿਦਿਆਰਥੀਆਂ ਲਈ "ਪੱਤਰ" ਨਾਮਕ ਵਿਸ਼ੇਸ਼ ਪ੍ਰਤੀਯੋਗਤਾ ਕਰਵਾਈ ਗਈ। ਇਸ ਮੁਕਾਬਲੇ 'ਚ 18 ਸਾਲਾ ਗੁਰਸਿੱਖ ਲੜਕੀ ਸਿਮਰਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਇਟਲੀ ਭਰ 'ਚ ਸਿੱਖ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ। ਸਿਮਰਤ ਨੇ ਲੁਈਜੀ ਈਨਾਊਦੀ ਦੀ ਜੀਵਨੀ 'ਤੇ ਲਿਖੇ ਲੇਖ ਨਾਲ ਇਹ ਖ਼ਿਤਾਬ ਜਿੱਤਿਆ।
ਸਿਮਰਤ ਕਰੇਮੋਨਾ ਦੇ ਇੱਕ ਸਕੂਲ ਵਿੱਚ ਗ੍ਰਾਫਿਕ ਅਤੇ ਕਮਿਊਨੀਕੇਸ਼ਨ ਦੀ ਪੜ੍ਹਾਈ ਕਰ ਰਹੀ ਹੈ। ਉਨ੍ਹਾਂ ਦੀ ਵਿਸ਼ੇਸ਼ ਲਿਖਤ ਨੂੰ ਇਟਲੀ ਭਰ ਵਿੱਚ ਪਹਿਲਾ ਸਥਾਨ ਮਿਲਿਆ, ਜਿਸ ਨਾਲ ਸਿੱਖ ਅਤੇ ਭਾਰਤੀ ਭਾਈਚਾਰਾ ਬਹੁਤ ਗੌਰਵ ਮਹਿਸੂਸ ਕਰ ਰਿਹਾ ਹੈ।
ਸਿਮਰਤ ਦੇ ਪਿਤਾ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਕਰੇਮੋਨਾ ਜ਼ਿਲ੍ਹੇ ਦੇ ਰਵੇਕੋ ਦੀ ਓਲੀਓ ਵਿਖੇ ਰਹਿੰਦੇ ਹਨ। ਉਨ੍ਹਾਂ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਧੀ ਬਚਪਨ ਤੋਂ ਹੀ ਗੱਤਕੇ ਦੀ ਮਾਹਰ ਵੀ ਰਹੀ ਹੈ, ਅਤੇ ਵਾਹਿਗੁਰੂ ਦੀ ਬਖ਼ਸ਼ਿਸ਼ ਨਾਲ ਇਹ ਵੱਡੀ ਕਾਮਯਾਬੀ ਮਿਲੀ।
Posted By:

Leave a Reply